
ਟੁੱਟੀ ਤਾਰ ਜੋੜਨ ਬਦਲੇ 5 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ ’ਚ ਬਿਜਲੀ ਨਿਗਮ ਦਾ ਜੇ.ਈ. ਕਾਬੂ
ਬੱਸੀ ਪਠਾਣਾ, 20 ਅਪ੍ਰੈਲ ( ਗੁਰਸ਼ਰਨ ਸਿੰਘ ਰੁਪਾਲ): ਬੱਸੀ ਪਠਾਣਾ ਪੁਲਿਸ ਨੇ ਪਾਵਰਕਾਮ ਉਪ ਮੰਡਲ ਦਿਹਾਤੀ ਦੇ ਜੇ.ਈ. ਦੀਪ ਸਿੰਘ ਨੂੰ ਇੱਕ ਕਿਸਾਨ ਪਾਸੋਂ 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਰੰਗੇ ਹੱਥੀਂ ਗਿਰਫ਼ਤਾਰ ਕੀਤਾ ਹੈ। ਡੀ ਐੱਸ ਪੀ ਜੰਗਜੀਤ ਸਿੰਘ ਰੰਧਾਵਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਸ ਸਬੰਧ ਵਿਚ ਥਾਣਾ ਪੁਲਿਸ ਵਲੋਂ ਰਿਸ਼ਵਤ ਖੋਰੀ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਹਿਜ਼ਾਦਪੁਰ ਦੇ ਸਤਨਾਮ ਸਿੰਘ ਨਾਮੀ ਇੱਕ ਕਿਸਾਨ ਦੀ ਕੰਬਾਈਨ ਨਾਲ ਨੰਦਪੁਰ - ਮੈਣ ਮਾਜਰੀ ਨੇੜੇ ਢਿੱਲੀਆਂ ਲਮਕ ਰਹੀਆਂ ਤਾਰਾਂ ਕਾਰਨ ਵਾਪਰੀ ਦੁਰਘਟਨਾ ਦੇ ਸਿੱਟੇ ਵਜੋਂ ਬਿਜਲੀ ਦੀ ਸਪਲਾਈ ਤਾਰ ਟੁੱਟ ਗਈ ਸੀ ਜਿਸ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਵਾਸਤੇ ਕੀਤੇ ਫੋਨ ਵਿਚ ਉਕਤ ਜੇ ਈ ਨੇ 15000 ਰੁਪਏ ਲੈਕੇ ਗਰਿੱਡ ਵਿਖੇ ਪੁੱਜਣ ਲਈ ਕਿਹਾ ਅਤੇ 5000 ਵਿਚ ਸੌਦਾ ਤਹਿ ਹੋ ਗਿਆ। ਇਥੇ ਪਾਵਰਕਾਮ ਦੇ ਰਸੂਲਪੁਰ ਨੇੜਲੇ ਗਰਿੱਡ ਸਟੇਸ਼ਨ ਵਿਖੇ ਉਹਨਾਂ 5000 ਰੁਪਏ ਦੇ ਦਿੱਤੇ। ਇਸ ਮਾਮਲੇ ਦੀ ਇਤਲਾਹ ਮਿਲਣ ਤੇ ਮੌਕੇ ਤੇ ਪੁੱਜੇ ਸਿਟੀ ਪੁਲਿਸ ਇੰਚਾਰਜ ਸਬ ਇੰਸ; ਰਾਜਵੰਤ ਸਿੰਘ ਗਿੱਲ ਵਲੋਂ ਲੋਕਾਂ ਦੀ ਮੌਜੂਦਗੀ ਵਿਚ ਦੋਸ਼ੀ ਦੀ ਤਲਾਸ਼ੀ ਲਏ ਜਾਣ ‘ਤੇ 5000 ਰੁ; ਦੇ ਨੰਬਰੀ ਨੋਟ ਉਸਦੀ ਜੇਬ ਵਿਚੋਂ ਬਰਾਮਦ ਕੀਤੇ ਗਏ। ਦੋਸ਼ੀ ਦੀਪ ਸਿੰਘ ਨੇ ਹਲਕਾ ਵਿਧਾਇਕ ਰੂਪਿੰਦਰ ਸਿੰਘ ਹੈਪੀ ਨਾਲ ਵੀ ਕਾਫੀ ਬਹਿਸ ਕੀਤੀ ਕਿ ਉਸਨੇ ਕੋਈ ਰਿਸ਼ਵਤ ਨਹੀਂ ਮੰਗੀ ਅਤੇ ਰੁਪਏ ਜਬਰਨ ਜੇਬ ਵਿਚ ਪਾਏ ਗਏ। ਜਾਮਾ ਤਲਾਸ਼ੀ ਦੌਰਾਨ ਦੀਪ ਸਿੰਘ ਪਾਸੋਂ ਦੋ ਮੋਬਾਈਲ ਫੋਨ ਮਿਲੇ।
ਕੈਪਸ਼ਨ ; (67ਛ - ਞ”੍ਵ1: 20 - ੍ਵ8+‘‘+ 9 (1)
ਕੈਪਸ਼ਨ ; ਸਿਟੀ ਪੁਲਿਸ ਇੰਚਾਰਜ ਐੱਸ ਆਈ ਰਾਜਵੰਤ ਸਿੰਘ ਗਿੱਲ ਕਥਿਤ ਦੋਸ਼ੀ ਤੋਂ ਰੁਪਏ ਬਰਾਮਦ ਕਰਨ ਸਮੇ। (67ਛ - ਞ”੍ਵ1: 20 - ੍ਵ8+‘‘+ 9 (2) 9