ਤਿੰਨ ਸਿੱਖਾਂ ਨੂੰ ਯਹੂਦੀ ਮੰਦਰ ਵਿਚ ਵੀ.ਆਈ.ਪੀ. ਵਜੋਂ ਸਨਮਾਨ ਦਿਤਾ ਗਿਆ
Published : Apr 21, 2022, 11:58 pm IST
Updated : Apr 21, 2022, 11:58 pm IST
SHARE ARTICLE
image
image

ਤਿੰਨ ਸਿੱਖਾਂ ਨੂੰ ਯਹੂਦੀ ਮੰਦਰ ਵਿਚ ਵੀ.ਆਈ.ਪੀ. ਵਜੋਂ ਸਨਮਾਨ ਦਿਤਾ ਗਿਆ

ਕਾਸ਼! ਸਿੱਖਾਂ ਕੋਲ ਵੀ ਅਜਿਹੀ ਕੋਈ ਸੰਸਥਾ ਹੁੰਦੀ!

ਵਾਸ਼ਿੰਗਟਨ ਡੀ ਸੀ, 21 ਅਪ੍ਰੈਲ (ਸੁਰਿੰਦਰ ਗਿੱਲ): ਯਹੂਦੀ ਕਮਿਊਨਿਟੀ ਦਾ ਇਕ ਮੰਦਰ ਹੈ ਜੋ ਉੱਚੀ ਚੜ੍ਹੀਏ ਤੇ ਸਾਹਮਣੇ ਨਜ਼ਰ ਆਉਂਦਾ ਹੈ ਜਿਸ ਨੂੰ ਵੇਖਣ ਦੀ ਤਾਂਘ ਹਰ ਇਕ ਨੂੰ ਹੁੰਦੀ ਹੈ ਪਰ ਇਸ ਦਾ ਸੁਭਾਗ ਸਾਂਝੇ ਤੌਰ ’ਤੇ 50 ਸਾਲਾਂ ਵਿਚ ਇਕ ਵਾਰ ਹੀ ਮਿਲਦਾ ਹੈ। 22 ਏਕੜ ਵਿਚ ਫੈਲੇ ਮੋਰਮਨ (ਯਹੂਦੀ) ਮੰਦਰ ਜੋ 200 ਮਿਲੀਅਨ ਤੋਂ ਉਪਰ ਦੀ ਲਾਗਤ ਦਾ ਬਣਿਆ ਹੋਇਆ ਹੈ ਉਸ ਨੂੰ ਵੇਖਣ ਦਾ ਸੁਭਾਗ ਸਿਮਰਨ ਸਿੰਘ ਖ਼ਾਲਸਾ ਜੋ ਹਰਭਜਨ ਸਿੰਘ ਯੋਗੀ ਦੇ ਪੈਰੋਕਾਰ ਸਦਕਾ ਪ੍ਰਾਪਤ ਹੋਇਆ ਹੈ ਜਿਸ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਸਿੱਖਜ਼ ਆਫ਼ ਯੂ ਐਸ ਏ ਅਤੇ ਗੁਰਚਰਨ ਸਿੰਘ ਪ੍ਰਧਾਨ ਵਰਲਡ ਯੂਨਾਈਟਿਡ ਗੁਰੂ ਨਾਨਕ ਫ਼ਾਊਡੇਸ਼ਨ ਸੰਸਥਾ ਅਮਰੀਕਾ ਦੇ ਨਾਮ ਰਜਿਸਟਰ ਕਰਵਾਏ ਹੋਏ ਸਨ। ਇਸ ਤਿੰਨ ਮੈਂਬਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।
ਸੱਤ ਮੰਜ਼ਲੀ ਇਮਾਰਤ ਨੂੰ ਛੇ ਪੜਾਅ ਵਿਚ ਵੰਡਿਆ ਹੋਇਆ ਸੀ ਜਿਸ ਵਿਚ ਸਰਵਿਸ, ਮੈਰਿਜ, ਬੈਪਟਿਸਜਮ, ਧਿਆਨ, ਲੈਕਚਰ, ਨਿਰਦੇਸ਼ ਤੇ ਮਕੈਨੀਕਲ ਅਪਰੇਸ਼ਨ ਆਦਿ ਹੈ ਜਿਸ ਨੂੰ ਗਾਈਡ ਨੇ ਦਿਖਾਉਣ ਤੇ ਪ੍ਰਚਾਰਣ ਵਿਚ ਚਾਰ ਘੰਟੇ ਖ਼ਰਚ ਕੀਤੇ। ਹਜ਼ਾਰਾਂ ਦੀ ਤਦਾਦ ਵਿਚ ਗਰੁਪਾਂ ਵਿਚ ਵੰਡ ਕੇ ਦਰਸ਼ਨ ਇਸ ਢੰਗ ਨਾਲ ਕਰਵਾਏ ਜਿਵੇਂ ਕੇ ਕਿਸੇ ਦੇਸ਼ ਦੇ ਰਾਸ਼ਟਰਪਤੀ ਦੀ ਫੇਰੀ ਹੋਵੇ। ਪੈਰ-ਪੈਰ ’ਤੇ ਸਜੀਆਂ ਗੋਰੀਆਂ, ਗੋਰੇ ਹਰ ਇਕ ਨੂੰ ਪਿਆਰ, ਸਤਿਕਾਰ ਤੇ ਨਿੱਘੇਪਣ ਵਿਚ ਪੇਸ਼ ਆ ਰਹੇ ਸਨ। ਇੰਜ ਮਹਿਸੂਸ ਕੀਤਾ ਜਾ ਰਿਹਾ ਸੀ ਕਾਸ਼ ਸਿੱਖਾਂ ਦਾ ਵੀ ਅਜਿਹਾ ਟੈਂਪਲ ਅਮਰੀਕਾ ਵਿਚ ਹੋਵੇ ਜਿਸ ਨੂੰ ਦੁਨੀਆਂ ਵੇਖਣ ਆਵੇ। ਪਰ ਅਸੀਂ ਥਾਂ ਥਾਂ ਗੁਰੂ ਘਰ ਖੋਲ੍ਹ ਕੇ ਕਮਿਊਨਿਟੀ ਨੂੰ ਵੰਡੀਆਂ ਵਲ ਧੱਕ ਰਹੇ ਹਾਂ। ਇਸ ਯਹੂਦੀ ਮੰਦਰ ਦੇ ਦਰਸ਼ਨ ਕਰ ਕੇ ਪਤਾ ਲੱਗਾ ਕਿ ਇਨ੍ਹਾਂ ਦੀ ਵਿਚਾਰਧਾਰਾ ਤੇ ਸਿੱਖਾਂ ਦੀ ਵਿਚਾਰਧਾਰਾ ਵਿਚ ਕਾਫ਼ੀ ਸਮਾਨਤਾ ਹੈ।

SHARE ARTICLE

ਏਜੰਸੀ

Advertisement

ਅਲਵਿਦਾ Surjit Patar ਸਾਬ੍ਹ... ਪੰਜਾਬੀ ਸਾਹਿਤ ਨੂੰ ਤੁਹਾਡੀ ਦੇਣ ਪੰਜਾਬ ਹਮੇਸ਼ਾ ਯਾਦ ਰੱਖੇਗਾ

12 May 2024 2:05 PM

ਕੰਧ 'ਤੇ ਲਿਖਿਆ ਜਾ ਚੁੱਕਾ ਹੈ ਮੋਦੀ ਤੀਜੀ ਵਾਰ PM ਬਣ ਰਹੇ ਨੇ, ਅਸੀਂ 400 ਪਾਰ ਜਾਵਾਂਗੇ : ਵਿਜੇ ਰੁਪਾਣੀ

12 May 2024 10:50 AM

ਚਿੱਟੇ ਨੂੰ ਲੈ ਕੇ Akali ਅਤੇ Congress ਨੇ ਪਾ ਦਿੱਤਾ ਖਲਾਰਾ, AAP ਤੇ ਭਾਜਪਾ ਕੱਢੀਆਂ ਰੜਕਾਂ, 22 ਲੱਖ ਰੁਪਏ ਦੇ.....

12 May 2024 10:06 AM

Surjit Patar's House LIVE - ਹਰ ਅੱਖ ਨਮ, ਫੁੱਟ ਫੁੱਟ ਰੋ ਰਹੇ ਪਰਿਵਾਰ ਤੇ ਦੋਸਤ | ਵੇਖੋ LIVE ਤਸਵੀਰਾਂ

12 May 2024 9:30 AM

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM
Advertisement