Amritsar Airport News Flights News: ਅੰਮ੍ਰਿਤਸਰ ਏਅਰਪੋਰਟ ਤੋਂ ਥਾਈਲੈਂਡ ਅਤੇ ਮਲੇਸ਼ੀਆ ਲਈ ਨਵੀਆਂ ਫਲਾਈਟਾਂ ਸ਼ੁਰੂ
Published : Apr 21, 2024, 9:48 am IST
Updated : Apr 21, 2024, 9:48 am IST
SHARE ARTICLE
New flights to Thailand and Malaysia from Amritsar Airport
New flights to Thailand and Malaysia from Amritsar Airport

Amritsar Airport News Flights News: ਯਾਤਰੀਆਂ ਨੂੰ ਮਿਲੇਗਾ ਲਾਭ

New flights to Thailand and Malaysia from Amritsar Airport: ਅੰਮ੍ਰਿਤਸਰ ਏਅਰਪੋਰਟ ਤੋਂ ਹੁਣ ਯਾਤਰੀਆਂ ਦੀ ਸਹੂਲਤ ਲਈ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋ-ਸਮੁਈ (ਥਾਈਲੈਂਡ) ਅਤੇ ਸ਼ਿਬੂ (ਮਲੇਸ਼ੀਆ) ਲਈ ਨਵੀਆਂ ਉਡਾਣਾਂ ਅਗਲੇ ਮਹੀਨੇ ਯਾਨੀ ਮਈ ਵਿਚ ਚਾਲੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸਕੂਟ ਏਅਰਲਾਈਨਜ਼ ਦੀ ਇਹ ਸੇਵਾ ਉਨ੍ਹਾਂ ਦੇ ਨਵੇਂ ਜਹਾਜ਼ਾਂ ਈ- 190 ਈ 2 ਵੱਲੋਂ ਮੁਹੱਈਆ ਕੀਤੀ ਜਾਵੇਗੀ। ਅਪ੍ਰੈਲ ਦੇ ਆਖਰ ਵਿਚ ਨਵੇਂ ਜਹਾਜ਼ ਇਨ੍ਹਾਂ ਦੇ ਹਵਾਈ ਬੇੜੇ ਵਿਚ ਸ਼ਾਮਲ ਹੋ ਜਾਣਗੇ, ਜਿਸ ਉਪਰੰਤ ਮਈ ਵਿਚ ਇਨ੍ਹਾਂ ਨਵੀਆਂ ਉਡਾਣਾਂ ਦਾ ਰਸਮੀ ਸ਼ੁੱਭ ਆਰੰਭ ਹੋਵੇਗਾ।

ਇਹ ਵੀ ਪੜ੍ਹੋ: Health News : ਜ਼ਿਆਦਾ ਠੰਢਾ ਪਾਣੀ ਪਹੁੰਚਾਉਂਦਾ ਹੈ ਪੇਟ ਨੂੰ ਨੁਕਸਾਨ

ਜ਼ਿਕਰਯੋਗ ਹੈ ਕਿ ਸਕੂਟ ਏਅਰਲਾਈਨਜ਼ ਵੱਲੋਂ ਇਸ ਤੋਂ ਪਹਿਲਾਂ ਥਾਈਲੈਂਡ ਦੇ ਬੈਂਕਾਕ, ਫੁਕੇਟ, ਕ਼ਾਬੀ, ਚਿਯਾਂਗ ਮਯੀ ਅਤੇ ਹਟ ਯਾਈ ਵਿਚ ਪਹਿਲਾਂ ਹੀ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਯਾਤਰੀਆਂ ਦੀ ਥਾਈਲੈਂਡ ਤੇ ਮਲੇਸ਼ੀਆ ਦੇ ਹੋਰ ਟੂਰਿਸਟ ਸਪਾਟਸ 'ਤੇ ਲਗਾਤਾਰ ਜਾਣ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਹੁਣ ਸਕੂਟ ਏਅਰਲਾਈਨਜ਼ ਨੇ ਸਿੰਗਾਪੁਰ ਤੋਂ ਹੋ ਕੇ ਅੱਗੇ ਪੂਰੇ ਸਾਊਥ ਏਸ਼ੀਆ ਵਿਚ ਪਕੜ ਨੂੰ ਹੋਰ ਮਜ਼ਬੂਤ ਕਰਦੇ ਹੋਏ ਉਡਾਣਾਂ ਦੀ ਗਿਣਤੀ ਅਤੇ ਮੰਜ਼ਿਲ ਵਿਚ ਵਾਧਾ ਕੀਤਾ ਜਾਵੇਗਾ। ਸਕੂਟ ਵੱਲੋਂ ਆਕਰਸ਼ਕ ਪੈਕੇਜ ਨਾਲ ਮਈ ਮਹੀਨੇ ਵਿਚ ਅੰਮ੍ਰਿਤਸਰ ਤੋਂ ਨਵੀਆਂ ਫਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ: Food Recipes: ਘਰ ਦੀ ਰਸੋਈ ਵਿਚ ਬਣਾਉ ਕਰਾਰੇ ਆਲੂ  

ਸਕੂਟ ਏਅਰਲਾਈਨਜ਼ ਦੀ ਕੁਨੈਕਟੀਵਿਟੀ ਨਾਲ ਕੋਇੰਬਟੂਰ, ਚੇਨਈ, ਤ੍ਰਿਚੀ, ਤ੍ਰਿਵੇਂਦਰਮ ਅਤੇ ਵਿਸ਼ਾਖਾਪਟਨਮ ਸਮੇਤ ਦੱਖਣੀ ਭਾਰਤ ਦੇ ਕਈ ਸ਼ਹਿਰ ਜੁੜਨਗੇ। ਸਕੂਟ ਏਅਰਲਾਈਨਜ਼ ਮੁਤਾਬਕ ਅੰਮ੍ਰਿਤਸਰ ਦਿਨ (ਐਤਵਾਰ, ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ) ਇਹ ਫਲਾਈਟ ਹੋ ਜਾਵੇਗੀ, ਜਿਸ ਵਿਚ  ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਸ਼ਾਮ 7.40 ਵਜੇ ਅਤੇ  ਸਵੇਰੇ 4.05 ਵਜੇ (ਸਿੰਗਾਪੁਰ ਦੇ ਸਮੇਂ ਅਨੁਸਾਰ) ਫਲਾਈਟ ਉਥੇ ਲੈਂਡ ਕਰੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਤੋਂ ਬਾਅਦ ਥਾਈਲੈਂਡ ਦੇ ਕੋ- ਸਮਈ ਲਈ ਸਵੇਰੇ 7.05 ਮਿੰਟ (ਸਿੰਗਾਪੁਰ ਦੇ ਸਮੇਂ ਅਨੁਸਾਰ) ਇਹ ਉਡਾਣ ਭਰ ਕੇ ਸਵੇਰੇ 8.05 ਵਜੇ (ਥਾਈਲੈਂਡ ਦੇ ਸਮੇਂ ਅਨੁਸਾਰ) ਉਥੇ ਲੈਂਡ ਕਰੇਗੀ। ਇਸੇ ਤਰ੍ਹਾਂ ਸਿੰਗਾਪੁਰ ਤੋਂ ਕੋ-ਸਮੂਈ ਲਈ ਇਕ ਹੋਰ ਫਲਾਈਟ ਵੀ ਚਾਲੂ ਕੀਤੀ ਜਾ ਰਹੀ ਹੈ, ਜਿਸ ਦੇ ਸਮੇਂ ਵਿਚ ਸਿਰਫ ਕੁਝ ਘੰਟਿਆਂ ਦਾ ਹੀ ਫਰਕ ਹੋਵੇਗਾ।

ਸਿੰਗਾਪੁਰ ਤੋਂ ਕੋ-ਸਮੂਈ ਲਈ ਹਫਤੇ ਦੇ ਸੱਤੇ ਦਿਨ ਫਲਾਈਟ ਜਾਵੇਗੀ। ਇਸੇ ਤਰ੍ਹਾਂ ਕੋ- ਸਮੁਈ ਤੋਂ ਅੰਮ੍ਰਿਤਸਰ ਵਾਪਸੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੇ ਲਈ ਸਕੂਟ ਏਅਰਲਾਈਨਜ਼ ਵੱਲੋਂ ਕੋ-ਸਮਈ ਤੋਂ ਸਿੰਗਾਪੁਰ (ਹਫਤੇ ਦੇ ਸੱਤੇ ਦਿਨ) ਸਵੇਰੇ 9 ਵਜੇ (ਥਾਈਲੈਂਡ ਦੇ ਸਮੇਂ ਅਨੁਸਾਰ) ਉਡਾਣ ਭਰ ਕੇ ਸਵੇਰੇ 12 ਵਜੇ (ਸਿੰਗਾਪੁਰ ਦੇ ਸਮੇਂ ਅਨੁਸਾਰ) ਸਿੰਗਾਪੁਰ ਲੈਂਡ ਕਰੇਗੀ। ਇਸ ਉਪਰੰਤ ਸਿੰਗਾਪੁਰ ਤੋਂ ਦੁਪਹਿਰ 3.10 ਵਜੇ ਉਡਾਣ ਭਰਦੇ ਹੋਏ ਸ਼ਾਮ 6.40 ਵਜੇ (ਭਾਰਤੀ ਸਮੇਂ ਅਨੁਸਾਰ) ਇਹ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਕਰੇਗੀ। 

(For more Punjabi news apart from New flights to Thailand and Malaysia from Amritsar Airport, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement