ਪੰਜਾਬ ਸਰਕਾਰ ਵਲੋਂ ਇਕ ਹੋਰ ਵੱਡਾ ਪ੍ਰਸ਼ਾਸਨਿਕ ਫੇਰਬਦਲ
Published : Apr 21, 2025, 10:24 pm IST
Updated : Apr 21, 2025, 10:28 pm IST
SHARE ARTICLE
Another major administrative reshuffle by the Punjab government
Another major administrative reshuffle by the Punjab government

3 ਆਈ.ਏ.ਐਸ., 9 ਪੀ.ਸੀ.ਐਸ. ਅਫ਼ਸਰਾਂ ਸਮੇਤ 56 ਤਹਿਸੀਲਦਾਰ ਤੇ 166 ਨਾਇਬ ਤਹਿਸੀਲਦਾਰ ਬਦਲੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਇਕ ਹੋਰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। 3 ਆਈ ਏ ਐਸ, 9ਪੀ ਸੀ ਐਸ ਅਤੇ 56 ਤਹਿਸੀਲਦਾਰ ਤੇ 166 ਨਾਇਬ ਤਹਿਸੀਲਦਾਰ ਬਦਲੇ ਹਨ। ਮੁੱਖ ਸਕੱਤਰ ਵਲੋਂ ਜਾਰੀ ਹੁਕਮਾਂ ਮੁਤਾਬਕ ਆਈ ਏ ਐਸ ਅਫ਼ਸਰਾਂ ਦੇ ਵਿਭਾਗਾਂ ’ਚ ਕੀਤੇ ਫੇਰਬਦਲ ਮੁਤਾਬਕ ਹੁਣ ਸੰਯਮ ਅਗਰਵਾਲ ਨੂੰ ਡਾਇਰੈਕਟਰ ਉੱਚ ਸਿਖਿਆ ਦੇ ਨਾਲ ਸਕੱਤਰ ਸਿਹਤ ਤੇ ਪਰਵਾਰ ਭਲਾਈ, ਪੱਲਵੀ ਨੂੰ ਵਿਸ਼ੇਸ਼ ਸਕੱਤਰ ਜਲ ਸਪਲਾਈ, ਸੈਨਿਟੇਸ਼ਨ ਤੇ ਬਿਜਲੀ ਅਤੇ ਸੁਖਜੀਤਪਾਲ ਸਿੰਘ ਨੂੰ ਵਧੀਕ ਸਕੱਤਰ ਸਿਹਤ, ਪਰਵਾਰ ਭਲਾਈ ਦੇ ਨਾਲ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਲਾਇਆ ਗਿਆ ਹੈ। ਇਸੇ ਤਰ੍ਹਾਂ ਪੀ ਸੀ ਐਸ ਅਫ਼ਸਰਾਂ ’ਚ ਰਾਕੇਸ਼ ਪੋਪਲੀ ਨੂੰ ਵਧੀਕ ਮੁੱਖ ਪ੍ਰਸ਼ਾਸਕ (ਮੁੱਖ ਦਫ਼ਤਰ) ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਿਟੀ, ਸਿਮਰਪ੍ਰੀਤ ਕੌਰ ਨੂੰ ਐਸ ਡੀ ਐਮ ਤਪਾ, ਜਗਦੀਸ਼ ਸਹਿਗਲ ਨੂੰ ਸੰਯੁਕਤ ਡਾਇਰੈਕਟਰ ਲੋਕਲ ਬਾਡੀਜ, ਹਰਪ੍ਰੀਤ ਅਟਵਾਲ ਨੂੰ ਐਸ ਡੀ ਐਮ ਬਰਨਾਲਾ ਤੇ ਰਿਸ਼ਬ ਬਾਂਸਲ ਨੂੰ ਐਸ ਡੀ ਐਮ ਧੂਰੀ ਲਾਇਆ ਗਿਆ ਹੈ।

 ਮਾਲ ਵਿਭਾਗ ਵਲੋ ਜਾਰੀ ਹੁਕਮਾਂ ਮੁਤਾਬਕ ਜਿਹੜੇ 56 ਤਹਿਸੀਲਦਾਰ ਬਦਲੇ ਗਏ ਹਨ, ਉਨ੍ਹਾਂ ’ਚ ਗੁਰਵਿੰਦਰ ਕੌਰ ਨੂੰ ਬਦਲ ਕੇ ਤਹਿਸੀਲਦਾਰ ਖਰੜ, ਰੋਬਿਨਜੀਤ ਕੌਰ ਨੂੰ ਮੋਹਾਲੀ, ਸੁਮੀਤ ਢਿੱਲੋਂ ਨੂੰ ਡੇਰਾਬੱਸੀ, ਸੰਦੀਪ ਕੁਮਾਰ ਨੂੰ ਲੁਧਿਆਣਾ ਸੈਂਟਰਲ, ਤਨਵੀਰ ਕੌਰ ਨੂੰ ਖੰਨਾ, ਜਿਨਸੂ ਬਾਂਸਲ ਨੂੰ ਲੁਧਿਆਣਾ ਵੈਸਟ, ਵਰਿੰਦਰ ਭਾਟੀਆ ਨੂੰ ਜਗਰਾਉਂ, ਵਿਸ਼ਾਲ ਵਰਮਾ ਨੂੰ ਰਾਏਕੋਟ, ਅੰਮ੍ਰਿਤਬੀਰ ਸਿੰਘ ਨੂੰ ਲੁਧਿਆਣਾ ਈਸਟ, ਪੁਨੀਤ ਬਾਂਸਲ ਨੂੰ ਅੰਮ੍ਰਿਤਸਰ -2, ਸ਼ੀਸ਼ਪਾਲ ਨੂੰ ਅੰਮ੍ਰਿਤਸਰ-3, ਮਨਮੋਹਨ ਕੁਮਾਰ ਨੂੰ  ਅੰਮ੍ਰਿਤਸਰ -1, ਜਗਸੀਰ ਸਿੰਘ ਨੂੰ ਜਲੰਧਰ -1, ਪ੍ਰਵੀਨ ਸਿੰਗਲਾ ਨੂੰ  ਜਲੰਧਰ -2, ਕਰਨਦੀਪ ਸਿੰਘ ਭੁੱਲਰ ਨੂੰ ਪਟਿਆਲਾ, ਸਰਵੇਸ਼ ਰਾਜਨੀਤੀ ਨੂੰ ਸਮਾਣਾ, ਸੰਦੀਪ ਕੁਮਾਰ ਨੂੰ ਨਾਭਾ, ਪ੍ਰਦੀਪ ਕੁਮਾਰ ਨੂੰ ਰਾਜਪੁਰਾ, ਸਾਵਪਨਦੀਪ ਕੌਰ ਨੂੰ ਪਾਤੜਾਂ, ਕੁਲਦੀਪ ਸਿੰਘ ਨੂੰ ਬਠਿੰਡਾ, ਰਮਨਦੀਪ ਕੌਰ ਨੂੰ ਰਾਮਪੁਰਾ ਫੂਲ, ਨਵਪ੍ਰੀਤ ਸ਼ੇਰਗਿੱਲ ਨੂੰ ਤਲਵੰਡੀ ਸਾਬੋ, ਲਖਵਿੰਦਰ ਸਿੰਘ ਨੂੰ ਬਰਨਾਲਾ, ਰਾਮ ਚੰਦ ਨੂੰ ਫ਼ਰੀਦਕੋਟ, ਰੁਪਿੰਦਰਪਾਲ ਸਿੰਘ ਗਿੱਲ ਨੂੰ ਕੋਟਕਪੂਰਾ, ਪਰਮਪ੍ਰੀਤ ਗੋਰਾਇਆ ਨੂੰ ਫ਼ਤਿਹਗੜ੍ਹ ਸਾਹਿਬ, ਜਸਪ੍ਰੀਤ ਸਿੰਘ ਨੂੰ ਫਾਜ਼ਿਲਕਾ, ਮਨਜੀਤ ਸਿੰਘ ਨੂੰ ਜਲਾਲਾਬਾਦ, ਬਲਜਿੰਦਰ ਸਿੰਘ ਨੂੰ ਅਬੋਹਰ, ਹਰਮਿੰਦਰ ਸਿੰਘ ਨੂੰ ਫ਼ਿਰੋਜ਼ਪੁਰ, ਅਰਜਨ ਸਿੰਘ ਗਰੇਵਾਲ ਨੂੰ ਬਟਾਲਾ, ਪਰਮਜੀਤ ਬਰਾੜ ਨੂੰ ਦੀਨਾਨਗਰ, ਰੇਸ਼ਮੀ ਸਿੰਘ ਨੂੰ ਗੁਰਦਾਸਪੁਰ, ਲਾਰਸਨ ਸਿੰਗਲਾ ਨੂੰ ਹੁਸ਼ਿਆਰਪੁਰ, ਲਖਵਿੰਦਰ ਸਿੰਘ ਨੂੰ ਮੁਕੇਰੀਆਂ, ਸੁਖਜਿੰਦਰ ਟਿਵਾਣਾ ਨੂੰ ਗੜ੍ਹਸ਼ੰਕਰ, ਹਰਕਰਮ ਸਿੰਘ ਨੂੰ ਦਸੂਹਾ, ਜਸਵਿੰਦਰ ਸਿੰਘ ਨੂੰ ਫਗਵਾੜਾ, ਕਰਮਜੋਤ ਸਿੰਘ ਨੂੰ ਕਪੂਰਥਲਾ, ਰੀਤੂ ਗੁਪਤਾ ਨੂੰ ਮਲੇਰਕੋਟਲਾ, ਅਮਰਜੀਤ ਸਿੰਘ ਨੂੰ ਮਾਨਸਾ, ਮਨਬੀਰ ਢਿਲੋਂ ਨੂੰ  ਬੁਢਲਾਡਾ, ਵਿਕਾਸ ਸ਼ਰਮਾ ਨੂੰ ਮੋਗਾ,ਦਿਵਿਆ ਸਿੰਗਲਾ ਨੂੰ ਪਠਾਨਕੋਟ, ਹਰਸਿਮਰਨ ਸਿੰਘ ਨੂੰ ਰੋਪੜ, ਰਾਜਵਿੰਦਰ ਕੌਰ ਨੂੰ ਸੁਨਾਮ, ਵਿਸ਼ਵਾਜੀਤ ਸਿੱਧੂ ਨੂੰ ਧੂਰੀ, ਜਗਤਾਰ ਸਿੰਘ ਨੂੰ ਸੰਗਰੂਰ, ਪ੍ਰਵੀਨ ਛਿਬੜ ਨੂੰ ਲਹਿਰਾਗਾਗਾ,ਮਨਿੰਦਰ ਸਿੰਘ ਨੂੰ ਨਵਾਂ ਸ਼ਹਿਰ, ਸੁਖਬੀਰ ਕੌਰ ਨੂੰ ਬਲਾਚੌਰ, ਗੁਰਪ੍ਰੀਤ ਨੂੰ ਮੁਕਤਸਰ ਸਾਹਿਬ, ਹਰਪ੍ਰੀਤ ਸਿੰਘ ਨੂੰ ਮਲੋਟ, ਰਾਕੇਸ਼ ਕੁਮਾਰ ਨੂੰ ਗਿੱਦੜਬਾਹਾ, ਗੁਰਪ੍ਰੀਤ ਢਿੱਲੋਂ ਨੂੰ ਤਰਨਤਾਰਨ ਅਤੇ ਹਰਮਿੰਦਰ ਸਿੰਘ ਘੋਲੀਆ ਨੂੰ ਬਾਉਂਡਰੀ ਸੈੱਲ ਚੰਡੀਗੜ੍ਹ ਵਿਖੇ ਤਹਿਸੀਲਦਾਰ ਲਾਇਆ ਗਿਆ ਹੈ। 166 ਨਾਇਬ ਤਹਿਸੀਲਦਾਰਾਂ ਦੇ ਤਬਾਦਲਾ ਹੁਕਮ ਵੱਖਰੇ ਤੌਰ ’ਤੇ ਜਾਰੀ ਕੀਤੇ ਗਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement