Ludhiana News: ਲੁਧਿਆਣਾ ’ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ

By : PARKASH

Published : Apr 21, 2025, 11:39 am IST
Updated : Apr 21, 2025, 11:39 am IST
SHARE ARTICLE
Man stabbed to death in Ludhiana
Man stabbed to death in Ludhiana

Ludhiana News: ਦੋ ਵਿਅਕਤੀਆਂ ਨੇ ਸ਼ਰਾਬ ਦੇ ਨਸ਼ੇ ’ਚ ਕੀਤਾ ਹਮਲਾ

 

Ludhiana News: ਲੁਧਿਆਣਾ ਦੇ ਬਹਾਦਰ ਕੇ ਰੋਡ ’ਤੇ ਦੋ ਵਿਅਕਤੀਆਂ ਨੇ ਇੱਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਸੜਕ ’ਤੇ ਖ਼ੂਨ ਨਾਲ ਲੱਥਪੱਥ ਲਾਸ਼ ਪਈ ਦੇਖ ਕੇ, ਇੱਕ ਫ਼ੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਵਾਲੇ ਵਿਅਕਤੀ ਨੇ ਤੁਰੰਤ ਫ਼ੈਕਟਰੀ ਮਾਲਕ ਅਤੇ ਹੋਰ ਲੋਕਾਂ ਨੂੰ ਸੂਚਿਤ ਕੀਤਾ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਦੋ ਵਿਅਕਤੀਆਂ ਨੇ ਇੱਕ ਵਿਅਕਤੀ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਦਾ ਨਾਮ ਮੇਵਾ ਰਾਮ ਹੈ। ਟਿੱਬਾ ਪੁਲਿਸ ਸਟੇਸ਼ਨ ਨੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

ਟਿੱਬਾ ਥਾਣੇ ਦੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਸਤਿੰਦਰ ਕੁਮਾਰ ਨੇ ਦੱਸਿਆ ਕਿ ਉਹ ਹੈਪੀ ਡਾਇੰਗ ਬਹਾਦਰ ਕੇ ਗਰਮੈਂਟਸ ਵਾਸ਼ਿੰਗ ਮਾਸਟਰ ਵੱਜੋਂ ਕੰਮ ਕਰਦਾ ਹੈ। ਉਸਦੀ ਕੱਕਾ ਢੋਲਾ ਰੋਡ ’ਤੇ ਜਸਪਾਲ ਕੰਪਲੈਕਸ ਵਿੱਚ ਸਾਈਂ ਜੀ ਗਾਰਮੈਂਟਸ ਦੇ ਨੇੜੇ ਰਾਮ ਕ੍ਰਿਸ਼ਨ ਡਾਇੰਗ ਨਾਮ ਦੀ ਇੱਕ ਫ਼ੈਕਟਰੀ ਹੈ। ਉਸਦੀ ਫ਼ੈਕਟਰੀ ਲਗਭਗ 6 ਮਹੀਨਿਆਂ ਤੋਂ ਬੰਦ ਹੈ। ਉਸਨੇ ਫ਼ੈਕਟਰੀ ਦੀ ਦੇਖਭਾਲ ਲਈ ਵਿਕਾਸ ਕੁਮਾਰ ਰਾਮ ਅਤੇ ਅਭੈ ਨੂੰ ਨੌਕਰੀ ’ਤੇ ਰਖਿਆ ਹੈ। ਵਿਕਾਸ ਕੁਮਾਰ ਰਾਤ ਨੂੰ ਫ਼ੈਕਟਰੀ ਵਿੱਚ ਰਹਿੰਦਾ ਹੈ ਜਦੋਂ ਕਿ ਅਭੈ ਦਿਨ ਵੇਲੇ ਫ਼ੈਕਟਰੀ ਦੇ ਉੱਪਰ ਵਾਲੇ ਕਮਰੇ ਵਿੱਚ ਰਹਿੰਦਾ ਹੈ। ਵਿਕਾਸ ਨੇ ਮੈਨੂੰ ਫ਼ੋਨ ’ਤੇ ਦੱਸਿਆ ਕਿ ਉਸਦੇ ਪਿੰਡ ਦੇ ਵਾਸੀ ਰਣਜੀਤ ਅਤੇ ਉਜਾ ਰਾਮ ਨੇ ਸ਼ਰਾਬ ਪੀਤੀ ਸੀ। ਦੋਵੇਂ ਇੱਕ ਦੂਜੇ ਨਾਲ ਲੜ ਰਹੇ ਹਨ ਅਤੇ ਗਾਲ੍ਹਾਂ ਕੱਢ ਰਹੇ ਹਨ। ਉਹ ਇੱਕ ਦੂਜੇ ’ਤੇ ਚਾਕੂਆਂ ਨਾਲ ਹਮਲਾ ਕਰਨ ਦੀ ਧਮਕੀ ਦੇ ਰਹੇ ਹਨ।

ਸਤਿੰਦਰ ਦੇ ਅਨੁਸਾਰ, ਉਸਨੇ ਵਿਕਾਸ ਨੂੰ ਕਿਹਾ ਕਿ ਉਹ ਜਲਦੀ ਹੀ ਫ਼ੈਕਟਰੀ ਆ ਰਿਹਾ ਹੈ ਅਤੇ ਉਦੋਂ ਤੱਕ ਇਨ੍ਹਾਂ ਦੋਵਾਂ ਨੂੰ ਫ਼ੈਕਟਰੀ ਤੋਂ ਬਾਹਰ ਰੱਖੋ। ਕੁਝ ਸਮੇਂ ਬਾਅਦ, ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਫ਼ੈਕਟਰੀ ਦੇ ਗੇਟ ਤੋਂ ਲਗਭਗ 50 ਮੀਟਰ ਦੀ ਦੂਰੀ ’ਤੇ ਸੜਕ ’ਤੇ ਖ਼ੂਨ ਨਾਲ ਲੱਥਪੱਥ ਇੱਕ 24 ਸਾਲਾ ਵਿਅਕਤੀ ਦੀ ਲਾਸ਼ ਪਈ ਸੀ। ਉਸਦੀ ਲਾਸ਼ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਮੌਜੂਦ ਸਨ। ਫ਼ੈਕਟਰੀ ਦੀ ਦੇਖਭਾਲ ਕਰਨ ਵਾਲੇ ਵਿਕਾਸ ਕੁਮਾਰ ਅਤੇ ਅਭੈ ਵੀ ਉੱਥੇ ਮੌਜੂਦ ਸਨ ਅਤੇ ਉਨ੍ਹਾਂ ਨੇ ਦਸਿਆ ਕਿ ਮ੍ਰਿਤਕ ਦਾ ਨਾਮ ਮੇਵਾ ਰਾਮ ਹੈ। ਰਣਜੀਤ ਅਤੇ ਉਜਾ ਰਾਮ ਉਸਦੇ ਨਾਲ ਸਨ ਅਤੇ ਉਨ੍ਹਾਂ ਨੇ ਮੇਵਾ ਰਾਮ ’ਤੇ ਚਾਕੂਆਂ ਨਾਲ ਹਮਲਾ ਕਰ ਕੇ ਉਸਨੂੰ ਮਾਰ ਦਿੱਤਾ। ਇਸ ਮਾਮਲੇ ਵਿੱਚ, ਪੁਲਿਸ ਨੇ ਰਣਜੀਤ ਅਤੇ ਉਜਾ ਰਾਮ ਵਿਰੁੱਧ ਧਾਰਾ 103 ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੋਵੇਂ ਦੋਸ਼ੀ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਫ਼ਿਲਹਾਲ ਉਹ ਫ਼ਰਾਰ ਹਨ।

(For more news apart from Ludhiana Latest News, stay tuned to Rozana Spokesman)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement