
ਜਿੱਥੇ ਵੀ ਗੱਲ ਸ਼ਹੀਦਾਂ ਦੀ ਆਉਂਦੀ ਹੈ ਇਨ੍ਹਾਂ ਸ਼ਹੀਦਾਂ ਨੂੰ ਨਾਲ ਜ਼ਰੂਰ ਯਾਦ ਕੀਤਾ ਜਾਂਦਾ ਹੈ।
ਜਲੰਧਰ: ਜਲੰਧਰ ਵਿਖੇ ਪੰਜਾਬ ਪੁਲਿਸ ਨੇ ਅੱਜ ਅਤਿਵਾਦ ਦੇ ਦੌਰਾਨ ਸ਼ਹੀਦ ਹੋਏ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅਤਿਵਾਦ ਦੇ ਸਾਹਮਣੇ ਡਟ ਕੇ ਖੜ੍ਹੇ ਹੋਣ ਦੀ ਸਹੁੰ ਖਾਧੀ । ਜਲੰਧਰ ਦੀ ਪੁਲਿਸ ਲਾਈਨ ਵਿਖੇ ਇੱਕ ਕਾਰਜ ਪ੍ਰਕਿਰਿਆ ਦੌਰਾਨ ਜਲੰਧਰ ਦੇ ਏ ਡੀ ਸੀ ਪੀ ਹੈੱਡ ਕੁਆਰਟਰ ਸਚਿਨ ਗੁਪਤਾ ਨੇ ਆਪਣੇ ਜੂਨੀਅਰ ਅਫਸਰਾਂ ਅਤੇ ਜਵਾਨਾਂ ਨੂੰ ਇਹ ਸਹੁੰ ਚੁਕਾਈ ।
Punjab Police
ਪੰਜਾਬ ਵਿਚ ਅਤਿਵਾਦ ਦੇ ਦੌਰਾਨ ਮਾਰੇ ਗਏ ਆਮ ਲੋਕ ਅਤੇ ਅਤਿਵਾਦ ਨੂੰ ਖ਼ਤਮ ਕਰਨ ਲਈ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਅਤੇ ਅਫਸਰਾਂ ਨੂੰ ਅੱਜ ਵੀ ਲੋਕ ਭੁੱਲੇ ਨਹੀਂ ਹਨ । ਜਿੱਥੇ ਵੀ ਗੱਲ ਸ਼ਹੀਦਾਂ ਦੀ ਆਉਂਦੀ ਹੈ ਇਨ੍ਹਾਂ ਸ਼ਹੀਦਾਂ ਨੂੰ ਨਾਲ ਜ਼ਰੂਰ ਯਾਦ ਕੀਤਾ ਜਾਂਦਾ ਹੈ। ਪੰਜਾਬ ਪੁਲਿਸ ਨੇ ਕਿਸੇ ਸਮੇਂ ਇਸੇ ਅੱਤਵਾਦ ਦੇ ਖਿਲਾਫ ਡੱਟ ਕੇ ਖੜ੍ਹੇ ਹੋ ਕੇ ਪੰਜਾਬ ਵਿਚੋਂ ਅਤਿਵਾਦ ਦਾ ਸਫਾਇਆ ਕੀਤਾ ਸੀ ਅਤੇ ਹੁਣ ਤੱਕ ਪੰਜਾਬ ਪੁਲਿਸ ਇਸ ਚੀਜ ਨੂੰ ਬਰਕਰਾਰ ਰੱਖੇ ਹੋਏ ਹੈ।
Punjab Police
ਜਲੰਧਰ ਦੀ ਪੁਲਿਸ ਲਾਈਨ ਵਿਖੇ ਪੰਜਾਬ ਪੁਲਿਸ ਨੇ ਇਕ ਵਾਰ ਫਿਰ ਅਤਿਵਾਦ ਦੌਰਾਨ ਸ਼ਹੀਦ ਹੋਏ ਆਪਣੇ ਸਾਥੀਆਂ ਨੂੰ ਯਾਦ ਕਰਦੇ ਹੋਏ ਅਤਿਵਾਦ ਦੇ ਖਿਲਾਫ ਡੱਟ ਕੇ ਖੜ੍ਹੇ ਹੋਣ ਦੀ ਸੋਹੰ ਚੁਕੀ। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਏ ਡੀ ਸੀ ਪੀ ਹੈੱਡਕੁਆਰਟਰ ਸਚਿਨ ਗੁਪਤਾ ਨੇ ਇਨ੍ਹਾਂ ਸਾਰਿਆਂ ਅਫਸਰਾਂ ਅਤੇ ਜਵਾਨਾਂ ਨੂੰ ਇਹ ਸਹੁੰ ਚੁਕਾਈ। ਇਸ ਕਾਰਜ ਪ੍ਰਕਿਰਿਆ ਵਿਚ ਸਹੁੰ ਚੁੱਕਣ ਵਾਲੇ ਸਿਰਫ਼ ਪੁਰਸ਼ ਅਫਸਰ ਅਤੇ ਜਵਾਨ ਹੀ ਨਹੀਂ ਸਨ ਬਲਕਿ ਮਹਿਲਾ ਪੁਲਿਸ ਤੇ ਮੈਂਬਰਾਂ ਨੇ ਵੀ ਅਤਿਵਾਦ ਦੇ ਖਿਲਾਫ ਸੋਂਹ ਚੁੱਕੀ ।
ਇਸ ਮੌਕੇ ਏਡੀਸੀਪੀ ਹੈੱਡਕੁਆਰਟਰ ਸਚਿਨ ਗੁਪਤਾ ਨੇ ਕਿਹਾ ਕਿ ਪੰਜਾਬ ਨੇ ਕਿਸੇ ਵੱਲ ਅਤਿਵਾਦ ਦਾ ਇੱਕ ਕਾਲਾ ਦੌਰ ਦੇਖਿਆ ਹੈ ਜਿਸ ਦੇ ਚੱਲਦੇ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਵਾਰ ਫਿਰ ਆਪਣੇ ਜਵਾਨਾਂ ਦੀ ਯਾਦ ਵਿਚ ਸਹੁੰ ਚੁੱਕੀ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਪੰਜਾਬ ਵਿਚ ਅਤਿਵਾਦ ਨੂੰ ਬਰਦਾਸ਼ਤ ਨਹੀਂ ਕਰਨਗੇ ।