ਪੀਜੀਆਈ ਤੋਂ 48 ਕੋਰੋਨਾ ਮਰੀਜ਼ਾਂ ਨੂੰ ਮਿਲੀ ਛੁੱਟੀ
Published : May 21, 2020, 8:52 am IST
Updated : May 21, 2020, 8:52 am IST
SHARE ARTICLE
ਫੋਟੋ ਸੰਤੋਖ਼ ਸਿੰਘ
ਫੋਟੋ ਸੰਤੋਖ਼ ਸਿੰਘ

ਪੀਜੀਆਈ ਤੋਂ 48 ਕੋਰੋਨਾ ਮਰੀਜ਼ਾਂ ਨੂੰ ਮਿਲੀ ਛੁੱਟੀ

ਚੰਡੀਗੜ੍ਹ, 20 ਮਈ (ਤਰੁਣ ਭਜਨੀ) : ਪੀਜੀਆਈ ਤੋਂ ਬੁੱਧਵਾਰ ਇਕ ਚੰਗੀ ਖ਼ਬਰ ਆਈ। ਪਹਿਲੀ ਵਾਰ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਬੁੱਧਵਾਰ ਨੂੰ 48 ਕੋਰੋਨਾ ਪਾਜੇਟਿਵ ਲੋਕਾਂ ਨੂੰ ਠੀਕ ਹੋਣ ਤੇ ਇਕੱਠੇ ਡਿਸਚਾਰਜ ਕਰ ਦਿਤਾ ਗਿਆ।

ਇਕੱਠੇ ਇੰਨੀ ਵੱਡੀ ਗਿਣਤੀ ਵਿਚ ਮਰੀਜਾਂ ਨੂੰ ਹੁਣ ਤਕ ਇੱਥੋਂ ਡਿਸਚਾਰਜ ਨਹੀਂ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਤਿੰਨ ਲੋਕਾਂ ਨੂੰ ਘਰ ਭੇਜ ਦਿਤਾ ਗਿਆ ਹੈ ਜਦੋਂਕਿ ਬਾਕੀ 45 ਨੂੰ ਸੈਕਟਰ - 22 ਦੇ ਸੂਦ ਭਵਨ ਵਿਚ ਸੱਤ ਦਿਨ ਲਈ ਕਵਾਰੰਟਾਇਨ ਕੀਤਾ ਗਿਆ ਹੈ।

ਕਵਾਰੰਟਾਇਨ ਦਾ ਸਮਾਂ ਪੂਰਾ ਕਰਨ ਦੇ ਬਾਅਦ ਇਨ੍ਹਾਂ ਨੂੰ ਵੀ ਘਰ ਭੇਜ ਦਿਤਾ ਜਾਵੇਗਾ। 45 ਲੋਕਾਂ ਨੇ ਪੀਜੀਆਈ ਵਿਚ 14 ਦਿਨ ਦਾ ਕਵਾਰੰਟਾਇਨ ਦਾ ਸਮਾਂ ਆਇਸੋਲੇਸ਼ਨ ਵਾਰਡ ਵਿਚ ਪੂਰਾ ਕੀਤਾ ਹੈ। ਇਸ ਦੌਰਾਨ ਇਨ੍ਹਾ ਵਿਚੋਂ ਕਿਸੇ ਵਿਚ ਵੀ ਕੋਰੋਨਾ  ਦੇ ਲੱਛਣ ਸਾਹਮਣੇ ਨਹੀਂ ਆਏ ਹਨ।  

ਇਨ੍ਹਾ ਤਿੰਨ ਲੋਕਾਂ ਨੂੰ ਭੇਜਿਆ ਘਰ

ਜਿਨ੍ਹਾਂ ਤਿੰਨ ਲੋਕਾਂ ਨੂੰ ਘਰ ਭੇਜਿਆ ਗਿਆ ਹੈ ,ਉਨ੍ਹਾਂ ਵਿਚ ਇਕ ਮਹਿਲਾ , ਇਕ ਮੁਟਿਆਰ ਅਤੇ ਇਕ ਬੱਚਾ ਸ਼ਾਮਲ ਹੈ। 50 ਸਾਲ ਦੀ ਮਹਿਲਾ ਕਲਾਵਤੀ , 10 ਸਾਲ ਦੇ ਸ਼ਿਵਮ ਅਤੇ 16 ਸਾਲ ਦੀ ਮੁਟਿਆਰ ਪ੍ਰਿਆ ਨੂੰ ਘਰ ਭੇਜਿਆ ਗਿਆ ਹੈ।  

ਦੋ ਬੈਚ ਵਿਚ ਕੀਤਾ 45 ਲੋਕਾਂ ਨੂੰ ਡਿਸਚਾਰਜ

45 ਲੋਕਾਂ ਨੂੰ ਦੋ ਬੈਚ ਵਿਚ ਪੀਜੀਆਈ ਤੋਂ ਡਿਸਚਾਰਜ ਕੀਤਾ ਗਿਆ। ਸਵੇਰੇ 11 ਵਜੇ 18 ਲੋਕਾਂ ਨੂੰ ਡਿਸਚਾਰਜ ਕਰਕੇ ਸੂਦ ਭਵਨ ਭੇਜਿਆ ਗਿਆ। ਇਨ੍ਹਾ ਵਿਚ ਸੱਤ ਮਰਦ ਅਤੇ 11 ਔਰਤਾਂ ਸ਼ਾਮਲ ਹਨ। ਦੁਪਹਿਰ 3 ਵਜੇ 27 ਲੋਕਾਂ ਨੂੰ ਸੂਦ ਭਵਨ ਭੇਜਿਆ ਗਿਆ ।  ਇਨ੍ਹਾ ਵਿਚ 14 ਮਰਦ ਅਤੇ 13 ਔਰਤਾਂ ਸ਼ਾਮਲ ਹਨ।

ਸਿਹਤ ਅਤੇ ਪਰਵਾਰ ਭਲਾਈ ਮੰਤਰਾਲਾ ਦੀ ਨਵੀਂ ਗਾਇਡਲਾਇੰਸ ਦੇ ਮੁਤਾਬਕ ਹੁਣ ਕੋਰੋਨਾ ਪਾਜੇਟਿਵ ਮਰੀਜ ਨੂੰ 10 ਦਿਨ ਦੇ ਅੰਦਰ ਡਿਸਚਾਰਜ ਕਰ ਦਿਤਾ ਜਾਵੇਗਾ। ਕੋਰੋਨਾ ਪਾਜੇਟਿਵ ਮਰੀਜ ਨੂੰ ਆਇਸੋਲੇਸ਼ਨ ਵਾਰਡ ਵਿਚ ਰੱਖੇ ਜਾਣ ਤੇ ਜੇਕਰ ਤਿੰਨ ਦਿਨ  ਦੇ ਅੰਦਰ ਲੱਛਣ ਸਾਹਮਣੇ ਨਹੀਂ ਆਉਂਦੇ ਹਨ ਤਾਂ ਉਨ੍ਹਾਂਨੂੰ 7 ਦਿਨ ਦਾ ਕਵਾਰੰਟਾਇਨ ਪੂਰਾ ਕਰਨ ਦੇ ਬਾਅਦ 10 ਦਿਨ ਵਿਚ ਡਿਸਚਾਰਜ ਕਰ ਦਿਤਾ ਜਾਵੇਗਾ।

ਪੀਜੀਆਈ ਨੇ ਸਿਹਤ ਮੰਤਰਾਲੇ ਦੀ ਨਵੀਂ ਗਾਇਡਲਾਇੰਸ ਨੂੰ ਵੇਖਦੇ ਹੋਏ ਬੁੱਧਵਾਰ ਨੂੰ ਬਾਪੂਧਾਮ  ਦੇ ਅਜਿਹੇ 45 ਲੋਕਾਂ ਨੂੰ ਡਿਸਚਾਰਜ ਕਰਕੇ ਸੂਦ ਭਵਨ ਵਿਚ ਅਗਲੇ 7 ਦਿਨ ਲਈ ਕਵਾਰੰਟਾਇਨ ਕਰ ਦਿਤਾ ਹੈ। ਕਵਾਰੰਟਾਇਨ ਦਾ ਸਮਾਂ ਪੂਰਾ ਹੋਣ ਦੇ ਬਾਅਦ ਉਨ੍ਹਾਂਨੂੰ ਘਰ ਭੇਜ ਦਿਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement