ਪੰਜਾਬ ਪੁਲਿਸ ਨੇ ਕੋਰੋਨਾ ਸੰਕਟ ਸਮੇਂ ਲਾਮਿਸਾਲ ਕੰਮ ਕੀਤਾ : ਦਿਨਕਰ ਗੁਪਤਾ
Published : May 21, 2020, 7:15 am IST
Updated : May 21, 2020, 7:15 am IST
SHARE ARTICLE
File Photo
File Photo

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਦਿਨਕਰ ਗੁਪਤਾ ਨੇ ਅੱਜ ਪਟਿਆਲਾ ਪੁਲਿਸ ਨੂੰ ਸ਼ਾਬਾਸ਼ੀ

ਪਟਿਆਲਾ, 20 ਮਈ (ਤੇਜਿੰਦਰ ਫ਼ਤਿਹਪੁਰ) : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਦਿਨਕਰ ਗੁਪਤਾ ਨੇ ਅੱਜ ਪਟਿਆਲਾ ਪੁਲਿਸ ਨੂੰ ਸ਼ਾਬਾਸ਼ੀ ਦਿੰਦਿਆਂ ਪੁਲਿਸ ਦੇ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕਸ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਤ ਕੀਤਾ। ਇਥੇ ਪੁਲਿਸ ਲਾਈਨ ਵਿਖੇ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਵਿਸ਼ਵ ਵਿਆਪੀ ਮਹਾਂਮਾਰੀ ਕੋਰੋਨਾ ਦੇ ਸੰਕਟ ਦੌਰਾਨ ਅਨੁਸ਼ਾਸਨ 'ਚ ਰਹਿ ਕੇ ਲਾਮਿਸਾਲ ਕਾਰਜ ਕਰਨ ਕਰ ਕੇ ਪੁਲਿਸ ਦਾ ਇਕ ਨਵਾਂ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਪੁਲਿਸ ਦੀ, ਪੰਜਾਬ ਹੀ ਨਹੀਂ ਬਲਕਿ ਦੇਸ਼ ਅਤੇ ਵਿਦੇਸ਼ਾਂ 'ਚ ਵੀ ਸ਼ਲਾਘਾ ਹੋਈ, ਜਿਸ ਲਈ ਉਨ੍ਹਾਂ ਨੂੰ ਫ਼ਖ਼ਰ ਹੈ।

ਇਸ ਮੌਕੇ ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਨੇ ਡੀ.ਜੀ.ਪੀ. ਸ੍ਰੀ ਗੁਪਤਾ ਦਾ ਸਵਾਗਤ ਕੀਤਾ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਸ੍ਰੀ ਗੁਪਤਾ ਦਾ ਪਟਿਆਲਾ ਪੁਲਿਸ ਦੀ ਹੌਂਸਲਾ ਅਫ਼ਜ਼ਾਈ ਲਈ ਧਨਵਾਦ ਕੀਤਾ। ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਪੁਲਿਸ ਲਾਈਨ ਵਿਖੇ ਹਸਪਤਾਲ ਦਾ ਦੌਰਾ ਕਰਦਿਆਂ ਇਥੇ ਸਥਾਪਤ ਡੈਂਟਲ ਚੇਅਰ, ਆਈ ਟੈਸਟਿੰਗ, ਕ੍ਰਿਟੀਕਲ ਕੇਅਰ ਮੋਨੀਟਰ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਪਟਿਆਲਾ ਮਾਡਲ ਨੂੰ ਸਾਰੇ ਪੰਜਾਬ 'ਚ ਲਾਗੂ ਕਰਨ ਦੀ ਗੱਲ ਆਖੀ।

ਇਸ ਤੋਂ ਬਾਅਦ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਪਟਿਆਲਾ ਪੁਲਿਸ ਦੇ 4 ਐਸ.ਪੀਜ, 2 ਡੀ.ਐਸ.ਪੀਜ, ਪੁਲਿਸ ਲਾਈਨ ਦੇ ਡਾਕਟਰ ਸਮੇਤ 3 ਇੰਸਪੈਕਟਰ, 10 ਸਬ ਇੰਸਪੈਕਟਰ, 6 ਏ.ਐਸ.ਆਈ., 5 ਹੌਲਦਾਰ, 6 ਸਿਪਾਹੀ ਅਤੇ ਮਾਰਕੀਟ ਕਮੇਟੀ ਮੁਲਾਜਮ ਦਾ ਡੀ.ਜੀ.ਪੀ. ਕਮੈਂਡੇਸ਼ਨ ਡਿਸਕ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਤ ਕੀਤਾ। ਇਨ੍ਹਾਂ 'ਚ ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਪੀ. ਸਥਾਨਕ ਨਵਨੀਤ ਸਿੰਘ ਬੈਂਸ, ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ, ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ. ਸਿਟੀ-1 ਯੋਗੇਸ਼ ਸ਼ਰਮਾ, ਡੀ.ਐਸ.ਪੀ. ਦਿਹਾਤੀ ਅਜੈਪਾਲ ਸਿੰਘ, ਪੁਲਿਸ ਲਾਇਨ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਸਜੀਲਾ ਖਾਨ, ਇੰਸਪੈਕਟਰ ਐਸ.ਐਚ.ਓ. ਕੋਤਵਾਲੀ ਸੁਖਦੇਵ ਸਿੰਘ, ਐਸ.ਐਚ.ਓ. ਸਦਰ ਪਟਿਆਲਾ ਇੰਸਪੈਕਟਰ ਬਿੱਕਰ ਸਿੰਘ, ਇੰਚਾਰਜ ਸਕਿਉਰਟੀ ਡੀਪੀਓ ਇੰਸਪੈਕਟਰ ਕਰਨੈਲ ਸਿੰਘ ਸ਼ਾਮਲ ਸਨ।

ਇਸ ਤੋਂ ਇਲਾਵਾ ਐਸ.ਐਚ.ਓ ਤ੍ਰਿਪੜੀ ਐਸ.ਆਈ. ਹਰਜਿੰਦਰ ਸਿੰਘ, ਰੀਡਰ ਐਸ.ਐਸ.ਪੀ. ਐਸ.ਆਈ. ਸੁਖਵਿੰਦਰ ਸਿੰਘ, ਰੀਡਰ ਆਈਜੀ ਐਸ.ਆਈ. ਪ੍ਰਿਤਪਾਲ ਸਿੰਘ, ਇੰਚਾਰਜ ਡੀਸੀਆਰਬੀ ਐਸ.ਆਈ. ਸਾਹਿਬ ਸਿੰਘ, ਇੰਚਾਰਜ ਸੀਆਰਪੀਸੀ ਐਸ.ਆਈ. ਸੁਖਵਿੰਦਰ ਕੌਰ, ਇੰਚਾਰਜ ਸਾਇਬਰ ਸੈਲ ਐਸ.ਆਈ. ਤਰਨਦੀਪ ਕੌਰ, ਇੰਚਾਰਚ ਚੌਂਕੀ ਅਫ਼ਸਰ ਕਲੋਨੀ ਐਸ.ਆਈ. ਪ੍ਰਿਯਾਂਸ਼ੂ ਸਿੰਘ, ਓ.ਐਸ.ਆਈ. ਐਸ.ਆਈ. ਸੁਖਦੇਵ ਸਿੰਘ, ਇੰਚਾਰਜ ਸੀਸੀਟੀਐਨ ਐਸ ਐਸ.ਆਈ. ਪ੍ਰਿਤਪਾਲ ਸਿੰਘ, ਲਾਇਨ ਅਫ਼ਸਰ ਐਸ.ਆਈ. ਕੁਲਵਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੇ ਮੁਲਾਜਮ ਯਾਦਵਿੰਦਰ ਸਿੰਘ ਸਮੇਤ ਹੋਰ ਮੁਲਾਜਮ ਵੀ ਸ਼ਾਮਲ ਸਨ।
 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement