ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਨੂੰ ਦਰਿਆ ਵਿਚ ਡਬੋ ਕੇ ਮਾਰਿਆ
Published : May 21, 2020, 8:55 am IST
Updated : May 21, 2020, 8:55 am IST
SHARE ARTICLE
File Photo
File Photo

ਪੁਰਾਣੀ ਰੰਜਿਸ਼ ਨੂੰ ਲੈ ਕੇ ਕਸਬਾ ਤਾਰਾਗੜ੍ਹ ਵਿਚ ਪੈਂਦੇ ਪਿੰਡ ਗੱਜੂ ਖ਼ਾਲਸਾ ਦੇ ਇਕ ਨੌਜਵਾਨ ਰਾਕੇਸ਼ ਸਿੰਘ ਪੁੱਤਰ ਭੱਕ ਸਿੰਘ ਨੂੰ

ਤਾਰਾਗੜ੍ਹ, 20 ਮਈ (ਪਪ): ਪੁਰਾਣੀ ਰੰਜਿਸ਼ ਨੂੰ ਲੈ ਕੇ ਕਸਬਾ ਤਾਰਾਗੜ੍ਹ ਵਿਚ ਪੈਂਦੇ ਪਿੰਡ ਗੱਜੂ ਖ਼ਾਲਸਾ ਦੇ ਇਕ ਨੌਜਵਾਨ ਰਾਕੇਸ਼ ਸਿੰਘ ਪੁੱਤਰ ਭੱਕ ਸਿੰਘ ਨੂੰ ਦਰਿਆ ਵਿਚ ਡਬੋ ਕੇ ਮਾਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਮ੍ਰਿਤਕ ਰਾਕੇਸ਼ ਸਿੰਘ ਦੇ ਤਾਏ ਦੇ ਲੜਕੇ ਜੋਤੀ ਸਿੰਘ ਪੁੱਤਰ ਡਿਪਟੀ ਸਿੰਘ ਵਾਸੀ ਗੱਜੂ ਨੇ ਥਾਣਾ ਤਾਰਾਗੜ੍ਹ ਵਿਚ ਅਪਣੇ ਬਿਆਨ ਦਰਜ ਕਰਵਾਏ ਹਨ ਕਿ ਬੀਤੀ ਸ਼ਾਮ 6:30 ਵਜੇ ਉਹ ਅਪਣੇ ਘਰ ਮੌਜੂਦ ਸੀ ।

File photoFile photo

ਉਨ੍ਹਾਂ ਨੂੰ ਪਿੰਡ ਦੇ ਹੀ ਨਿਵਾਸੀ ਜਸਵਿੰਦਰ ਸਿੰਘ ਨੇ ਦਸਿਆ ਕਿ ਤੁਹਾਡੇ ਚਾਚੇ ਦੇ ਪੁੱਤਰ ਰਾਕੇਸ਼ ਸਿੰਘ ਦੇ ਪਿੱਛੇ ਮੁਕੇਸ਼ ਕੁਮਾਰ ਉਰਫ਼ ਮਿੱਠੂ, ਪੰਕਜ ਕੁਮਾਰ ਉਰਫ਼ ਪੰਕਾ, ਸੁਮੇਸ਼ ਕੁਮਾਰ ਉਰਫ਼ ਬਾਂਟੂ ਵਾਸੀ ਤਾਰਾਗੜ੍ਹ ਅਤੇ ਡਿੰਪਲ ਪੁੱਤਰ ਸੋਹਨ ਲਾਲ ਵਾਸੀ ਰਤਨਗੜ੍ਹ ਹੱਥਾਂ ਵਿਚ ਦਾਤਰ, ਕਿਰਪਾਨਾਂ ਅਤੇ ਹਾਕੀਆਂ ਲੈ ਕੇ ਉਸ ਨੂੰ ਮਾਰ ਦੇਣ ਲਈ ਉਸ ਦੇ ਪਿੱਛੇ ਪਏ ਹੋਏ ਹਨ ਅਤੇ ਰਾਕੇਸ਼ ਕੁਮਾਰ ਨੇ ਅਪਣੀ ਜਾਨ ਬਚਾਉਣ ਦੇ ਲਈ ਰਾਵੀ ਦਰਿਆ ਵਿਚ ਛਾਲ ਮਾਰ ਦਿਤੀ ਹੈ। ਜਦੋਂ ਰਾਕੇਸ਼ ਸਿੰਘ ਅਪਣੀ ਜਾਨ ਬਚਾਉਣ ਲਈ ਬਾਹਰ ਨਿਕਲਦਾ ਹੈ, ਤਾਂ ਉਕਤ ਸਾਰੇ ਵਿਅਕਤੀ ਉਸ ਨੂੰ ਹਥਿਆਰਾਂ ਨਾਲ ਡਰਾ ਕੇ ਬਾਹਰ ਨਹੀਂ ਨਿਕਲਣ ਦੇ ਰਹੇ।

ਜਦੋਂ ਜੋਤੀ ਨੇ ਅਪਣੇ ਲੜਕੇ ਜਸਬੀਰ ਸਿੰਘ ਨਾਲ ਮੌਕੇ ਉਤੇ ਜਾ ਕੇ ਉਨ੍ਹਾਂ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਸਮੇਤ ਉਸ ਦੇ ਲੜਕੇ ਜਸਬੀਰ ਸਿੰਘ ਨੂੰ ਅਪਣੇ ਹਥਿਆਰਾਂ ਨਾਲ ਮਾਰ ਦੇਣ ਦੀ ਨੀਅਤ ਨਾਲ ਵਾਰ ਕਰ ਕੇ ਜ਼ਖ਼ਮੀ ਕਰ ਦਿਤਾ।ਜੋਤੀ ਅਤੇ ਉਸ ਦੇ ਪੁੱਤਰ ਜਸਬੀਰ ਸਿੰਘ ਵਲੋਂ ਮਾਰ ਦਿਤਾ-ਮਾਰ ਦਿਤਾ ਦਾ ਰੌਲਾ ਪਾਉਣ ਉਤੇ ਉਕਤ ਸਾਰੇ ਵਿਅਕਤੀ ਸਮੇਤ ਅਪਣੇ ਹਥਿਆਰਾਂ ਮੌਕੇ ਤੋਂ ਦੌੜ ਗਏ। ਖ਼ਬਰ ਲਿਖੇ ਜਾਣ ਤਕ ਪੁਲਿਸ ਪ੍ਰਸ਼ਾਸਨ ਵਲੋਂ ਰਾਕੇਸ਼ ਕੁਮਾਰ ਦਾ ਮ੍ਰਿਤਕ ਸਰੀਰ ਰਾਵੀ ਦਰਿਆ ਵਿਚ ਲੱਭਣ ਦੀ ਕੋਸ਼ਿਸ਼ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement