
23 ਮਈ ਤੋਂ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਰ ਐਤਵਾਰ ਕਿਸਾਨ ਮਜ਼ਦੂਰਾਂ ਦੇ ਕਾਫ਼ਲੇ ਦਿੱਲੀ ਮੋਰਚੇ ਵਿਚ ਭੇਜੇ ਜਾਣਗੇ।
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖਾਬ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਦਿੱਲੀ ਦੇ ਬਾਰਡਰਾਂ ‘ਤੇ ਮੋਰਚਾ ਲਾਈ ਬੈਠੇ ਕਿਸਾਨ ਜੱਥੇਬੰਦੀਆ ਵਿੱਚ ਇੱਕ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋ ਹੁਣ ਪਟਿਆਲਾ ਵਿੱਚ ਤਿੰਨ ਦਿਨ ਦਾ ਧਰਨਾ ਲਗਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਦੱਸਿਆ ਕਿ ਉਹਨਾਂ ਦੀ ਯੂਨੀਅਨ ਜੋ ਕਿ ਟਿਕਰੀ ਬਾਰਡਰ ਤੇ ਮੋਰਚਾ ਲਾਈ ਬੈਠੀ ਹੈ।
ਉਹ ਹੁਣ 28,29,30 ਮਈ ਨੂੰ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦੇ ਸ਼ਹਿਰ ਪਟਿਆਲਾ ਵਿਚ ਦਿਨ-ਰਾਤ ਦਾ ਧਰਨਾ ਲਗਾਵੇਗੀ। ਇਸ ਦੇ ਨਾਲ ਹੀ 23 ਮਈ ਤੋਂ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਰ ਐਤਵਾਰ ਕਿਸਾਨ ਮਜ਼ਦੂਰਾਂ ਦੇ ਕਾਫ਼ਲੇ ਦਿੱਲੀ ਮੋਰਚੇ ਵਿਚ ਭੇਜੇ ਜਾਣਗੇ। 26 ਮਈ ਨੂੰ ਕਿਸਾਨ ਮੋਰਚੇ ਨੂੰ ਦਿੱਲੀ ਦੇ ਬਾਰਡਰਾਂਂ ‘ਤੇ ਬੈਠੇ 6 ਮਹੀਨੇ ਦਾ ਸਮਾਂ ਹੋ ਜਾਣਾ ਜਿਸਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਅੰਦਰ ਕਾਲਾ ਦਿਵਸ ਮਨਾਇਆ ਜਾਵੇਗਾ।
State President of BKU Ekta Ugrahan,Joginder Singh Ugrahan made a big announcement in Chd. regarding the peasant movement for upcoming days.#Modi_WorstStorm4Farmers #FarmersProtest https://t.co/tUJDbxcFYc pic.twitter.com/IQkMxqkmxI
— BKU EKTA UGRAHAN (@Bkuektaugrahan) May 21, 2021
ਇਸ ਦੇ ਨਾਲ ਹੀ ਸੁਖਦੇਵ ਸਿੰਘ ਕੋਕਰੀ ਕਲਾਂ( ਜਨਰਲ ਸਕੱਤਰ ) ਨੇ ਕਿਹਾ ਕਿ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ਹੇਠ ਕਰ ਲਏ ਜਾਣ ਅਤੇ ਲੋੜੀਂਦੇ ਪ੍ਰਬੰਧ ਪੂਰੇ ਕਰ ਲੈਣੇ ਚਾਹੀਦੇ ਹਨ। ਕੋਰੋਨਾ ਦੇ ਹੋਣ ਕਾਰਨ ਸਾਰੀ ਸਾਵਧਾਨੀ ਦਾ ਪ੍ਰਬੰਧ ਦਿੱਲੀ ਦੇ ਬਾਰਡਰਾਂ ਤੇ ਕੀਤਾ ਜਾ ਰਿਹਾ ਹੈ। ਦਿੱਲੀ ਮੋਰਚੇ ਵਿੱਚ ਹੋਰ ਗਿਣਤੀ ਵਧਾਈ ਜਾਵੇਗੀ।