ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਡੇਰਾ ਪ੍ਰੇਮੀਆਂ ਦੇ ਕਾਰਨਾਮੇ ਤੋ ਬਾਦਲਾਂ ਦੀ ਚੁੱਪੀ ਹੈਰਾਨੀਜਨਕ
Published : May 21, 2021, 8:59 am IST
Updated : May 21, 2021, 8:59 am IST
SHARE ARTICLE
Parkash Singh Badal and Sukhbir Singh Badal
Parkash Singh Badal and Sukhbir Singh Badal

ਬੇਅਦਬੀ ਤੋਂ ਪਹਿਲਾਂ ਚਿਤਾਵਨੀ ਦੇਣ ਵਾਲੀ ਗੱਲ ਨੇ ਪੰਥਕ ਹਲਕਿਆਂ ’ਚ ਮਚਾਈ ਤਰਥੱਲੀ

ਕੋਟਕਪੂਰਾ (ਗੁਰਿੰਦਰ ਸਿੰਘ) : ਇਕ ਪਾਸੇ ਕਾਂਗਰਸ ਪਾਰਟੀ ’ਚ ਬੇਅਦਬੀ ਕਾਂਡ ਦੇ ਮੁੱਦੇ ਨੂੰ ਲੈ ਕੇ ਘਮਸਾਨ ਜਾਰੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਵਲੋਂ ਕੈਪਟਨ ਸਰਕਾਰ ਨੂੰ ਇਸ ਮੁੱਦੇ ’ਤੇ ਘੇਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿਤਾ ਜਾ ਰਿਹਾ ਅਰਥਾਤ ਸਿਆਸੀ ਰੋਟੀਆਂ ਸੇਕਣ ਵਿਚ ਸਾਰੀਆਂ ਸਿਆਸੀ ਪਾਰਟੀਆਂ ਇਕ ਦੂਜੇ ਤੋਂ ਮੋਹਰੀ ਕਿਰਦਾਰ ਨਿਭਾਅ ਰਹੀਆਂ ਹਨ। 

Bargari kandBargari kand

ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਵਲੋਂ ਗ੍ਰਿਫ਼ਤਾਰ ਕੀਤੇ ਡੇਰਾ ਪੇ੍ਰਮੀਆਂ ਅਤੇ ਉਨ੍ਹਾਂ ਵਲੋਂ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੀਆਂ ਖ਼ਬਰਾਂ ਨੇ ਸਮੁੱਚੇ ਸਿੱਖ ਜਗਤ ਖਾਸਕਰ ਪੰਥਕ ਹਲਕਿਆਂ ਵਿਚ ਤਰਥੱਲੀ ਮਚਾ ਕੇ ਰੱਖ ਦਿਤੀ ਹੈ ਪਰ ਸਿੱਖਾਂ ਸਮੇਤ ਸਮੁੱਚੀ ਲੋਕਾਈ ਦੇ ਸਮਰੱਥ ਗੁਰੂ ਦੀ ਕੀਤੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਦੇ ਬਾਵਜੂਦ ਬਾਦਲਾਂ, ਅਕਾਲੀ ਆਗੂਆਂ, ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਸਮੇਤ ਸਮੂਹ ਕਾਰਜਕਾਰਨੀ ਮੈਂਬਰਾਂ ਦੀ ਹੈਰਾਨੀਜਨਕ ਚੁੱਪੀ ਨੇ ਪੰਥਦਰਦੀਆਂ ਨੂੰ ਦੁਖੀ, ਬੇਚੈਨ ਤੇ ਪ੍ਰੇਸ਼ਾਨ ਕਰ ਕੇ ਰੱਖ ਦਿਤਾ ਹੈ, ਕਿਉਂਕਿ ਡੇਰਾ ਪ੍ਰੇਮੀਆਂ  ਨੇ 12 ਅਕਤੂਬਰ ਵਾਲੇ ਦਿਨ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਤੋਂ 17 ਦਿਨ ਪਹਿਲਾਂ ਅਰਥਾਤ 24-25 ਸਤੰਬਰ ਦੀ ਦਰਮਿਆਨੀ ਰਾਤ ਨੂੰ ‘ਹੱਥ ਲਿਖਤ ਪੋਸਟਰ’ ਲਾ ਕੇ ਚਿਤਾਵਨੀ ਦਿਤੀ ਸੀ

Parkash Singh Badal and Sukhbir Singh BadalParkash Singh Badal and Sukhbir Singh Badal

ਕਿ ਤੁਹਾਡਾ ਵੱਡਾ ਗੁਰੂ ਸਾਡੇ ਕਬਜ਼ੇ ਵਿਚ ਹੈ, ਉਸ ਨੂੰ ਲੱਭਣ ਵਾਲੇ ਨੂੰ ਅਸੀਂ ਅਪਣੇ ਡੇਰੇ ਵਿਚ ‘10 ਲੱਖ ਰੁਪਏ’ ਦਾ ਨਕਦ ਇਨਾਮ ਦੇ ਕੇ ਸਨਮਾਨਤ ਕਰਾਂਗੇ ਪਰ ਉਸ ਸਮੇਂ ਬਾਦਲ ਸਰਕਾਰ ਦੀ ਪੁਲਿਸ ਨੇ ਕਿਸੇ ਵੀ ਡੇਰਾ ਪ੍ਰੇਮੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈਣ ਦੀ ਥਾਂ ਇਨਸਾਫ਼ ਦੀ ਮੰਗ ਕਰ ਰਹੇ ਸਿੱਖ ਨੌਜਵਾਨਾ ਨੂੰ ਹੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਸੀ। 

Parkash Badal And Sukhbir BadalParkash Badal And Sukhbir Badal

 ਐਸਆਈਟੀ ਸਾਹਮਣੇ ਡੇਰਾ ਪ੍ਰੇਮੀਆਂ ਨੇ ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਦੀਆਂ ਗੱਲਾਂ ਪ੍ਰਵਾਨ ਕੀਤੀਆਂ, ਐਸਆਈਟੀ ਨੇ ਉਕਤ ਘਟਨਾਵਾਂ ਦੌਰਾਨ ਵਰਤੋਂ ਵਿਚ ਲਿਆਂਦੀਆਂ ਆਲਟੋ ਅਤੇ ਏ-ਸਟਾਰ ਕਾਰਾਂ ਵੀ ਬਰਾਮਦ ਕਰ ਲਈਆਂ। ਐਸਆਈਟੀ ਨੇ 6 ਡੇਰਾ ਪ੍ਰੇਮੀਆਂ  ਨੂੰ ਅਦਾਲਤ ਵਿਚ ਪੇਸ਼ ਕਰ ਕੇ 21 ਮਈ ਤਕ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਸੀ ਅਤੇ 17 ਮਈ ਨੂੰ ਤਿੰਨ ਡੇਰਾ ਪ੍ਰੇਮੀਆਂ  ਦੇ ਕੋਰੋਨਾ ਪਾਜ਼ੇਟਿਵ ਆਏ ਸਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਐਸਆਈਟੀ ਮੁਤਾਬਕ ਡੇਰਾ ਪੇ੍ਰਮੀਆਂ ਦੇ ਕੋਰੋਨਾ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement