
ਪੁਲਿਸ ਵੱਲੋਂ ਮੁਕੱਦਮਾ ਕੀਤਾ ਗਿਆ ਦਰਜ
ਫਿਰੋਜ਼ਪੁਰ(ਪਰਮਜੀਤ ਸਿੰਘ) ਫਿਰੋਜ਼ਪੁਰ ਦੇ ਥਾਣਾ ਆਰਫ਼ ਕੇ ਅਧੀਨ ਆਉਂਦੇ ਪਿੰਡ ਬਸਤੀ ਰੱਤੋਕੇ 'ਚ ਸਕੇ ਚਾਚੇ ਵੱਲੋਂ ਆਪਣੀ ਚੌਦਾਂ ਸਾਲਾ ਨਾਬਾਲਗ ਭਤੀਜੀ ਨਾਲ ਜ਼ਬਰਦਸਤੀ ਜਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Girl 's Father
ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਉਸਦੀ ਬੀਮਾਰ ਮਾਂ ਦਾ ਹਾਲ ਚਾਲ ਪੁੱਛਣ ਲਈ ਤਰਨ ਤਾਰਨ ਗਏ ਸਨ ਅਤੇ ਪਿੱਛੋਂ ਮੇਰਾ ਲੜਕੇ ਅਤੇ ਲੜਕੀ ਘਰ ਵਿੱਚ ਇਕੱਲੇ ਸੁੱਤੇ ਹੋਏ ਸਨ। ਇਸੇ ਦੌਰਾਨ ਮੇਰੇ ਦਿਓਰ ਭਾਵ ਲੜਕੀ ਦੇ ਚਾਚਾ ਨੇ ਰਾਤ ਨੂੰ ਮੇਰੀ ਚੌਦਾਂ ਸਾਲਾ ਲੜਕੀ ਨੂੰ ਮੂੰਹ ਤੇ ਹੱਥ ਰੱਖ ਕੇ ਚੁੱਕ ਕੇ ਦੂਸਰੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ।
Girl 's aunt
ਲੜਕੀ ਵੱਲੋਂ ਰੌਲਾ ਪਾਉਣ ਤੇ ਉਸ ਦੀ ਚਾਚੀ ਭਾਵ ਦੋਸ਼ੀ ਦੀ ਘਰਵਾਲੀ ਨੇ ਉਸ ਦੀ ਲੜਕੀ ਨੂੰ ਆਣ ਕੇ ਛੁਡਾਇਆ । ਲੜਕੀ ਦੀ ਮਾਂ ਅਤੇ ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
Blood ties in Ferozepur, uncle raped minor niece!
ਦੂਜੇ ਪਾਸੇ ਪੀੜਤ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਚਾਚਾ ਉਸ ਨੂੰ ਰਾਤ ਨੂੰ ਉਸਦਾ ਮੂੰਹ ਘੁੱਟ ਕੇ ਚੁੱਕ ਕੇ ਨਾਲ ਦੇ ਕਮਰੇ ਵਿੱਚ ਲੈ ਗਿਆ ਸੀ ਅਤੇ ਉਸ ਨਾਲ ਗਲਤ ਕੰਮ ਕੀਤਾ। ਲੜਕੀ ਦੇ ਪਿਤਾ ਨੇ ਵੀ ਕਿਹਾ ਹੈ ਕਿ ਉਸ ਦੇ ਭਰਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
Blood ties in Ferozepur, uncle raped minor niece!
ਭਾਵੇਂ ਕਿ ਇਸ ਸਬੰਧੀ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰੰਤੂ ਇਹ ਵੱਡਾ ਸੁਆਲ ਪੈਦਾ ਹੁੰਦਾ ਹੈ ਕਿ ਮਨੁੱਖ ਆਪਣੀ ਹਵਸ ਦੀ ਪੂਰਤੀ ਲਈ ਕਿੰਨਾ ਥੱਲੇ ਗਿਰ ਜਾਂਦਾ ਹੈ ਆਪਣੀ ਬੇਟੀ ਨਾਲ ਵੀ ਗਲਤ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਇਸ ਤਰ੍ਹਾਂ ਦੇ ਮਾਮਲਿਆਂ ਵਿਚ ਅਦਾਲਤਾਂ ਨੂੰ ਇਸ ਤਰ੍ਹਾਂ ਦੇ ਦੋਸ਼ੀ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਇਸ ਸਬਕ ਮਿਲ ਕੇ ਕੋਈ ਇਸ ਤਰ੍ਹਾਂ ਦਾ ਕਾਰਾ ਨਾ ਕਰ ਸਕੇ।
Blood ties in Ferozepur, uncle raped minor niece