
ਬੀਮਾਰ ਮਾਂ ਨੂੰ ਮਿਲਣ ਗੁਰੂਗ੍ਰਾਮ ਗਏ
ਰੋਹਤਕ: ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੁਲਿਸ ਹਿਰਾਸਤ ਵਿਚ 48 ਘੰਟੇ ਦੀ ਪੈਰੋਲ ਮਿਲੀ ਗਈ।
Ram Rahim
ਰਾਮ ਗੁਰਮੀਤ ਨੂੰ ਸਵੇਰੇ 6.15 ਵਜੇ ਸੁਨਾਰੀਆ ਜੇਲ੍ਹ ਤੋਂ ਪੈਰੋਲ ਤੇ ਬਾਹਰ ਲਿਜਾਇਆ ਗਿਆ। ਰਾਮ ਰਹੀਮ ਆਪਣੀ ਬੀਮਾਰ ਮਾਂ ਨੂੰ ਮਿਲਣ ਗੁਰੂਗ੍ਰਾਮ ਗਿਆ ਹੈ। ਉਥੇ ਹੀ ਸੁਰੱਖਿਆ ਅਤੇ ਪੈਰੋਕਾਰਾਂ ਦਾ ਇਕੱਠ ਨਾ ਹੋਵੇ ਇਸਦੇ ਲਈ ਸਖਤ ਪ੍ਰਬੰਧ ਕੀਤੇ ਗਏ ਹਨ।
Ram Rahim
ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਅਚਾਨਕ ਸਿਹਤ ਵਿਗੜ ਗਈ ਜਿਸ ਨੂੰ ਬਾਅਦ ਵਿਚ ਪੀਜੀਆਈ ਦਾਖ਼ਲ ਕਰਾਇਆ ਗਿਆ ਸੀ। ਡਾਕਟਰਾਂ ਨੇ ਜੇਲ ਹਸਪਤਾਲ ਵਿਚ ਜਾਂਚ ਕੀਤੀ ਸੀ ਪਰ ਹਾਲਤ ਵਿਚ ਸੁਧਾਰ ਨਾ ਹੋਣ ਕਾਰਨ ਪੀਜੀਆਈਐਮਐਸ ਦੀ ਇਕ ਟੀਮ ਨੂੰ ਜੇਲ ਭੇਜਿਆ ਗਿਆ। ਬਾਅਦ ਵਿਚ ਉਸ ਨੂੰ ਪੀਜੀਆਈ ਵਿਚ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।