
ਸਰਕਾਰ ਨਾਲ ਮੀਟਿੰਗ ਬਾਅਦ ਰੋਡਵੇਜ ਕੰਟਰੈਕਟ ਕਾਮਿਆਂ ਨੇ ਬੱਸ ਅੱਡੇ ਬੰਦ ਕਰਨ ਦਾ ਐਕਸ਼ਨ ਮੁਲਤਵੀ ਕੀਤਾ
ਚੰਡੀਗੜ੍ਹ, 20 ਮਈ (ਭੁੱਲਰ) : ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਵਿੱਚ ਪੰਜਾਬ ਭਵਨ ਚੰਡੀਗੜ ਵਿੱਖੇ ਮਾਨਯੋਗ ਸੈਕਟਰੀ ਟਰਾਂਸਪੋਰਟ ਪੰਜਾਬ | ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆ ਦੇ ਨਾਲ ਹੋਈ | ਮੀਟਿੰਗ ਬਹੁਤ ਹੀ ਵਧੀਆਂ ਮਹੌਲ ਵਿੱਚ ਹੋਈ ਸੈਕਟਰੀ ਟਰਾਂਸਪੋਰਟ ਵੱਲੋ ਜਥੇਬੰਦੀ ਦੀਆਂ ਮੰਗਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆਂ ਤੇ ਹਰ ਇੱਕ ਮੰਗ ਤੇ ਤਰਤੀਬਵਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਦੇ ਪੱਖ ਸੁਣ ਕੇ ਜਲਦ ਤੋ ਜਲਦ ਲਾਗੂ ਕਰਨ ਸੰਬੰਧੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਆਖਿਆ | ਮੁਲਾਜਮਾਂ ਨੂੰ ਤਨਖਾਹਾਂ 5 ਤਰੀਕ ਤੋਂ ਪਹਿਲਾਂ ਮਿਲਣ ਦਾ ਭਰੋਸਾ ਦਿੱਤਾ ਗਿਆ | ਮੋਗੇ ਡੀਪੂ ਦਾ ਰੋਟਾ ਵਾਪਸੀ ਡੀਪੂ ਵਿੱਚ ਬਣੇਗਾ ਅਤੇ ਚੰਡੀਗੜ੍ਹ ਡੀਪੂ ਦੇ ਸਾਥੀ ਨੂੰ ਡਿਉਟੀ ਤੇ ਮੁੜ ਬਹਾਲ ਕਰ ਦਿੱਤਾ ਗਿਆ ਨਾਲ ਹੀ ਕਰੋਨਾ ਕਾਲ ਵਿੱਚ ਡਿਉਟੀ ਦੋਰਾਨ ਕਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਮੁਲਾਜਮਾਂ ਨੂੰ 50 ਲੱਖ ਰੁਪਏ ਵਾਲੀ ਸਹਾਇਤਾ ਲਈ ਫਾਇਲਾਂ ਮਗਵਾ ਕੇ ਅਤੇ ਹਾਦਸੇ ਜਾ ਕਿਸੇ ਹੋਰ ਕਾਰਨ ਦੋਰਾਨ ਮੋਤ ਤੇ ਮਹਿਕਮੇ ਵਲੋਂ 1 ਲੱਖ ਰੁਪਏ ਬੀਮੇ ਵਾਲੀਆਂ ਫਾਇਲਾਂ ਤੇ ਤੁਰੰਤ ਹੱਲ ਕਰਨ ਲਈ ਕਿਹਾ ਇੰਨਕੁਆਰੀਆ ਹੱਕ ਵਿੱਚ ਹੋ ਚੁੱਕੇ ਮੁਲਾਜਮ ਬਹਾਲ ਕਰਨ ਤੇ ਸਹਿਮਤੀ ਹੋਈ |
ਇਸ ਮੀਟਿੰਗ ਤੋਂ ਬਾਅਦ ਯੂਨੀਅਨ ਵਲੋਂ ਆਪਣੇ ਰੱਖੇ ਪ੍ਰੋਗਰਾਮਾਂ ਵਿੱਚ ਢਿੱਲ ਦਿਦਿੰਆ ਹੋਇਆਂ 24/05/2022 ਮਿਤੀ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿਤਾ ਗਿਆ | ਯੂਨੀਅਨ ਆਗੂ ਜਰਨਲ ਸਕੱਤਰ ਸਮਸੇਰ ਸਿੰਘ ਢਿੱਲੋਂ,ਸੀ ਮੀਤ ਪ੍ਰਧਾਨ ਬਲਜੀਤ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂੰ, ਮੀਤ ਪ੍ਰਧਾਨ ਕੁਲਵੰਤ ਸਿੰਘ ਕੈਸੀਅਰ ਬਲਜਿੰਦਰ ਸਿੰਘ ਮੀਟਿੰਗ 'ਚ ਸ਼ਾਮਲ ਹੋਏ |