
ਇਕ ਹੋਰ ਮੋਬਾਈਲ ਲਵਾਰਿਸ ਹਾਲਤ 'ਚ ਮਿਲਿਆ।
ਫਰੀਦਕੋਟ : ਜੇਲ੍ਹਾਂ ਵਿਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਅਤਿ ਸੁਰੱਖਿਆ ਮੰਨੀ ਜਾਂਦੀ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ 'ਚੋਂ ਮੋਬਾਈਲ ਮਿਲੇ ਹਨ। ਜਾਣਕਾਰੀ ਅਨੁਸਾਰ ਜੇਲ੍ਹ ਵਿਚੋਂ ਮਿਲੇ ਮੋਬਾਇਲਾਂ ਦੀ ਗਿਣਤੀ 9 ਹੈ ਜਿਸ ਤੋਂ ਬਾਅਦ ਪੁਲਿਸ ਨੇ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅਚਾਨਕ ਬਲਾਕ-ਡੀ ਦੀ ਬੈਰਕ ਨੰਬਰ 5 ਦੀ ਤਲਾਸ਼ੀ ਲਈ ਤਾਂ ਇਹ ਮੋਬਾਇਲ ਮਿਲੇ। ਹਵਾਲਾਤੀ ਕੁਲਦੀਪ ਸਿੰਘ ਵਾਸੀ ਪਿੰਡ ਚਹਿਲਾਂ ਵਾਲਾ ਜ਼ਿਲ੍ਹਾ ਮਾਨਸਾ ਕੋਲੋਂ ਇਕ ਮੋਬਾਇਲਲ, ਜਦਕਿ ਇਕ ਹੋਰ ਮੋਬਾਈਲ ਲਵਾਰਿਸ ਹਾਲਤ 'ਚ ਮਿਲਿਆ। ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਨੇ ਦੱਸਿਆ ਕਿ ਹਵਾਲਾਤੀ ਕੁਲਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।