ਨਵਜੋਤ ਸਿੰਘ ਸਿੱਧੂ ਪਹੁੰਚੇ ਪਟਿਆਲਾ ਦੀ ਕੇਂਦਰੀ ਜੇਲ
Published : May 21, 2022, 6:35 am IST
Updated : May 21, 2022, 6:35 am IST
SHARE ARTICLE
image
image

ਨਵਜੋਤ ਸਿੰਘ ਸਿੱਧੂ ਪਹੁੰਚੇ ਪਟਿਆਲਾ ਦੀ ਕੇਂਦਰੀ ਜੇਲ

 

ਦੁਪਹਿਰ ਬਾਅਦ ਸੈਸ਼ਨ ਕੋਰਟ 'ਚ ਕੀਤਾ ਆਤਮ ਸਮਰਪਣ


ਪਟਿਆਲਾ, 20 ਮਈ (ਪ.ਪ.) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਦੀ ਕੇਂਦਰੀ ਜੇਲ 'ਚ ਪਹੁੰਚ ਗਏ ਹਨ | 34 ਸਾਲ ਪੁਰਾਣੇ ਰੋਡ ਰੇਜ ਕੇਸ ਵਿਚ ਸੁਪਰੀਮ ਕੋਰਟ ਵਲੋਂ ਇਕ ਸਾਲ ਦੀ ਸਖ਼ਤ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਦੀ ਸੈਸ਼ਨ ਕੋਰਟ ਵਿਚ ਆਤਮ ਸਮਰਪਣ ਕਰ ਦਿਤਾ | ਇਸ ਤੋਂ ਪਹਿਲਾਂ ਉਹ ਅਪਣੀ ਕਾਰ ਵਿਚ ਅਦਾਲਤ ਲਈ ਰਵਾਨਾ ਹੋਏ | ਇਸ ਵੇਲੇ ਹਰਦਿਆਲ ਕੰਬੋਜ ਅਸ਼ਵਨੀ ਸੇਖੜੀ ਅਪਣੀ ਲੈਂਡ ਕਰੂਜ਼ਰ ਕਾਰ ਵਿਚ ਉਨ੍ਹਾਂ ਨਾਲ ਮੌਜੂਦ ਸਨ, ਉਥੇ ਨਵਤੇਜ ਚੀਮਾ ਕਾਰ ਚਲਾ ਰਹੇ ਸਨ | ਦੂਜੇ ਪਾਸੇ ਸਿੱਧੂ ਦਾ ਸਮਾਨ ਪਹਿਲਾਂ ਹੀ ਜੇਲ ਅੰਦਰ ਪਹੁੰਚ ਦਿਤਾ ਗਿਆ |
ਨਵਜੋਤ ਸਿੰਘ ਸਿੱਧੂ ਨੇ ਜਿਵੇਂ ਹੀ ਸੈਸ਼ਨ ਕੋਰਟ ਵਿਚ ਆਤਮ ਸਮਰਪਣ ਕੀਤਾ ਤਾਂ ਅਦਾਲਤ ਦੇ ਹੁਕਮਾਂ 'ਤੇ ਪੁਲਿਸ ਨੇ ਉਨ੍ਹਾਂ ਨੂੰ  ਹਿਰਾਸਤ ਵਿਚ ਲੈ ਲਿਆ | ਸੱਭ ਤੋਂ ਪਹਿਲਾਂ ਉਨ੍ਹਾਂ ਦਾ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਮੈਡੀਕਲ ਚੈੱਕਅਪ ਕਰਵਾਇਆ ਗਿਆ ਤੇ ਫਿਰ ਉਨ੍ਹਾਂ ਨੂੰ  ਜੇਲ ਭੇਜ ਦਿਤਾ ਗਿਆ | ਉਨ੍ਹਾਂ ਇਕ ਸਾਲ ਲਈ ਜੇਲ ਵਿਚ ਰਹਿਣਾ ਹੈ | ਇਸ ਲਈ ਉਨ੍ਹਾਂ ਨੂੰ  4 ਕੁੜਤੇ-ਪਜਾਮੇ, 2 ਪੱਗਾਂ, 3 ਕੱਛੇ ਬਨੈਣਾਂ, ਇਕ ਬੂਟਾਂ ਦਾ ਜੋੜਾ, 2 ਤੋਲੀਏ, 2 ਵਿਛਾਉਣ ਵਾਲੀਆਂ ਚਾਦਰਾਂ, 2 ਉਪਰ ਲੈਣ ਵਾਲੀਆਂ ਚਾਦਰਾਂ, ਇਕ ਕੰਬਲ, ਇਕ ਸਿਰਹਾਣਾ 2 ਕਵਰਾਂ ਨਾਲ, ਇਕ ਮੱਛਰਦਾਨੀ, ਇਕ ਮੰਜਾ, ਮੇਜ਼-ਕੁਰਸੀ, ਇਕ ਲਿਖਣ ਲਈ ਮੇਜ਼ ਲਕੜੀ ਦਾ, ਇਕ ਸਵੈਟਰ, 2 ਜੁਰਾਬਾਂ ਦੀ ਜੋੜੀ, ਇਕ ਉੱਨ ਦਾ ਸਵੈਟਰ ਆਦਿ ਸਮਾਨ ਮਿਲੇਗਾ | ਹਾਲਾਂਕਿ ਜੇਲ ਸੁਪਰਡੈਂਟ ਚਾਹੁਣ ਤਾਂ ਉਹ ਅਪਣੀ ਮਰਜ਼ੀ ਦੇ ਕਪੜੇ ਵੀ ਪਹਿਨ ਸਕਦੇ ਹਨ |
ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਸੁਪਰੀਮ ਕੋਰਟ ਵਿਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਹੈ | ਇਸ ਵਿਚ ਸਿੱਧੂ ਨੇ ਆਤਮ ਸਮਰਪਣ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ | ਨਵਜੋਤ ਸਿੱਧੂ ਨੇ ਇਸ ਲਈ ਬੀਮਾਰ ਹੋਣ ਦਾ ਹਵਾਲਾ ਦਿਤਾ | ਇਸ ਮਾਮਲੇ 'ਚ ਸਿੱਧੂ ਨੂੰ  ਸਜ਼ਾ ਸੁਣਾਉਣ ਵਾਲੇ ਬੈਂਚ ਨੇ ਕਿਊਰੇਟਿਵ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿਤਾ ਹੈ | ਇਸ ਨੂੰ  ਚੀਫ਼ ਜਸਟਿਸ ਕੋਲ ਭੇਜ ਦਿਤਾ ਗਿਆ ਪਰ ਸਵੇਰ ਵੇਲੇ ਕੀਤੀ ਕਾਨੂੰਨੀ ਚਾਰਾਜੋਈ ਦਾ ਸਿੱਧੂ ਨੂੰ  ਕੋਈ ਲਾਭ ਨਹੀਂ ਮਿਲਿਆ ਜਿਸ ਕਾਰਨ ਦੁਪਹਿਰ ਤਕ ਇਹ ਪੱਕਾ ਹੋ ਗਿਆ ਕਿ ਹੁਣ ਆਤਮ ਸਮਰਪਣ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ | ਸਿੱਟੇ ਵਜੋਂ ਉਨ੍ਹਾਂ ਦੁਪਹਿਰ ਬਾਅਦ ਸੈਸ਼ਨ ਕੋਰਟ ਵਿਚ ਆਤਮ ਸਮਰਪਣ ਕਰ ਦਿਤਾ |
ਉਂਜ ਸਵੇਰ ਤੋਂ ਹੀ ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ ਅੱਗੇ ਚਹਿਲ ਪਹਿਲ ਲੱਗੀ ਰਹੀ | ਜਿਥੇ ਭਾਰੀ ਗਿਣਤੀ ਵਿਚ ਮੀਡੀਆ ਨਾਲ ਸਬੰਧਤ ਲੋਕ ਇਹ ਇੰਤਜ਼ਾਰ ਕਰ ਰਹੇ ਸਨ ਕਿ ਸਿੱਧੂ ਕਦੋਂ ਆਤਮ ਸਮਰਪਣ ਕਰਨ ਜਾਣਗੇ ਉਥੇ ਹੀ ਕਾਂਗਰਸ ਦੇ ਕਈ ਸਾਬਕਾ ਵਿਧਾਇਕ ਵੀ ਲਗਾਤਾਰ ਮਿਲਣ ਆਉਂਦੇ ਰਹੇ ਪਰ ਇਥੇ ਇਹ ਵੀ ਦਸਣਾ ਬਣਦਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸਮੇਤ ਕੋਈ ਵੀ ਵੱਡਾ ਆਗੂ ਸਿੱਧੂ ਦੀ ਰਿਹਾਇਸ਼ 'ਤੇ ਨਹੀਂ ਪਹੁੰਚਿਆ | ਇਸ ਮੌਕੇ ਸਿੱਧੂ ਦੇ ਸਮਰਥਕ ਵੀ ਘਰ ਸਾਹਮਣੇ ਆਉਂਦੇ-ਜਾਂਦੇ ਦਿਖਾਈ ਦਿਤੇ |

 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement