ਸ਼ੇਅਰ ਬਾਜ਼ਾਰ : ਸੈਂਸੈਕਸ 773 ਅੰਕ ਚੜਿ੍ਹਆ ਤੇ ਨਿਫ਼ਟੀ ਫਿਰ 16000 ਦੇ ਪਾਰ ਖੁਲ੍ਹਿਆ
Published : May 21, 2022, 12:28 am IST
Updated : May 21, 2022, 12:28 am IST
SHARE ARTICLE
image
image

ਸ਼ੇਅਰ ਬਾਜ਼ਾਰ : ਸੈਂਸੈਕਸ 773 ਅੰਕ ਚੜਿ੍ਹਆ ਤੇ ਨਿਫ਼ਟੀ ਫਿਰ 16000 ਦੇ ਪਾਰ ਖੁਲ੍ਹਿਆ

ਮੁੰਬਈ, 20 ਮਈ : ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੇ ਪਿਛਲੇ ਦਿਨ ਦੀ ਸੁਸਤੀ ਤੋਂ ਉਭਰ ਕੇ ਤੇਜ਼ ਵਾਪਸੀ ਕੀਤੀ। ਬੀਐਸਈ ਦਾ ਸੈਂਸੈਕਸ ਸੂਚਕਾਂਕ 773.08 ਅੰਕ ਭਾਵ 1.46 ਫ਼ੀ ਸਦੀ ਦੀ ਛਾਲ ਮਾਰ ਕੇ 53,565.31 ’ਤੇ ਕਾਰੋਬਾਰ ਸ਼ੁਰੂ ਕੀਤਾ ਹੈ ਜਦੋਂ ਕਿ ਐਨਐਸਈ ਨਿਫਟੀ ਸੂਚਕਾਂਕ 240 ਅੰਕ ਭਾਵ 1.52 ਫ਼ੀ ਸਦੀ ਦੇ ਵਾਧੇ ਨਾਲ 16,050 ’ਤੇ ਖੁਲ੍ਹਿਆ ਹੈ।
ਕਰੀਬ 1547 ਸ਼ੇਅਰ ਵਧੇ, 257 ਸ਼ੇਅਰ ਡਿੱਗੇ ਅਤੇ 64 ਸ਼ੇਅਰ ਸਥਿਰ ਰਹੇ। ਨਿਫ਼ਟੀ ’ਤੇ ਜੇਐਸਡਬਲਯੂ ਸਟੀਲ, ਹਿੰਡਾਲਕੋ ਇੰਡਸਟਰੀਜ਼, ਟਾਟਾ ਸਟੀਲ, ਟਾਟਾ ਮੋਟਰਜ਼ ਅਤੇ ਹੀਰੋ ਮੋਟੋਕਾਰਪ ਸੱਭ ਤੋਂ ਵੱਧ ਲਾਭਕਾਰੀ ਸਨ।  ਵਿਆਪਕ ਬਾਜ਼ਾਰਾਂ ਵਿੱਚ, ਬੀਐਸਈ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ 1.7 ਫ਼ੀ ਸਦੀ ਤਕ ਵਧੇ। ਸ਼ੁੱਕਰਵਾਰ ਨੂੰ ਭਾਰਤੀ ਰੁਪਿਆ 77.72 ਦੇ ਮੁਕਾਬਲੇ 23 ਪੈਸੇ ਦੀ ਮਜ਼ਬੂਤੀ ਨਾਲ 77.49 ਪ੍ਰਤੀ ਡਾਲਰ ’ਤੇ ਖੁਲ੍ਹਿਆ। 
ਅੱਜ ਦੇ ਟਾਪ ਗੇਨਰਜ਼ ਟਾਟਾ ਸਟੀਲ, ਐਸਬੀਆਈ, ਐਕਸਿਸ ਬੈਂਕ, ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਟਾਈਟਨ, ਐਚਯੂਐਲ, ਐਲ ਐਂਡ ਟੀ ਰਹੇ।           (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement