
ਇਸ ਰੇਡ ਦੌਰਾਨ ਟੀਮ ਦੇ ਹੱਥ ਕੀ-ਕੀ ਲੱਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ
ਫਰੀਦਕੋਟ : ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਦੀ ਰੇਡ ਅੱਜ ਸਵੇਰੇ 5 ਵਜੇ ਸਮਾਪਤ ਹੋਈ ਹੈ ।
ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵਲੋਂ ਵੀਰਵਾਰ ਸਵੇਰੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ' ਤੇ ਰੇਡ ਕੀਤੀ ਗਈ ਜੋ ਕਿ ਅੱਜ ਐਤਵਾਰ ਨੂੰ ਸਮਾਪਤ ਹੋ ਗਈ ਹੈ। ਇਨਕਮ ਟੈਕਸ ਵਲੋਂ ਵੀਰਵਾਰ ਸਵੇਲੇ 7 ਵਜੇ ਰੇਡ ਸ਼ੁਰੂ ਕੀਤੀ ਗਈ ਸੀ। ਇਸਦੌਰਾਨ ਦੀਪ ਮਲਹੋਤਰਾ ਦੇ ਘੜ ਤੇ ਦਫਤਰ ਵਿਚ ਰਿਕਾਰਡ ਖੰਗਾਲਿਆ ਗਿਆ ਉਥੇ ਹੀ ਉਹਨਾਂ ਦੇ ਸਹਿਯੋਗੀ ਕਾਰੋਬਾਰੀਆਂ ਦੇ ਘਰਾਂ ਵਿਚ ਵੀ ਲੰਬਾ ਸਮਾਂ ਪੁੱਛ ਪੜਤਾਲ ਕੀਤੀ ਗਈ ਸੀ।
ਇਸ ਦੌਰਾਨ ਓਹਨਾ ਜ਼ੀਰਾ ਦੀ ਮਾਲਬਰੋਜ ਫੈਕਟਰੀ ਤੋਂ ਇਲਾਵਾ ਹੋਰ ਟਿਕਾਣਿਆਂ ਅਤੇ ਮੁਲਾਜ਼ਮਾਂ ਦੇ ਘਰਾਂ ' ਚ ਵੀ ਜਾਂਚ ਪੜਤਾਲ ਕੀਤੀ ਗਈ। ਇਸ ਸਬੰਧੀ ਮਲਬਰੋਜ਼ ਦੇ ਮੁੱਖ ਅਧਿਕਾਰੀ ਪਵਨ ਬਾਂਸਲ ਦੇ ਸਥਾਨਕ ਮਾਡਲ ਟਾਊਨ ਸਥਿਤ ਘਰ ਵੀਰਵਾਰ ਤੜਕੇ ਹੀ ਇਨਕਮ ਟੈਕਸ ਦੀ ਟੀਮ ਆ ਪਹੁੰਚੀ ਅਤੇ ਘਰ ਦੇ ਮੈਂਬਰਾਂ ਨੂੰ ਬਾਹਰ ਕਰਕੇ ਫਰੋਲਾ ਫਰਾਲੀ ਸ਼ੁਰੂ ਕਰ ਦਿਤੀ।
ਜ਼ਿਕਰਯੋਗ ਹੈ ਕਿ ਪਹਿਲਾਂ ਦਿੱਲੀ ਅਤੇ ਬਾਅਦ ਵਿੱਚ ਪੰਜਾਬ ਅੰਦਰ ਸ਼ਰਾਬ ਦੇ ਜ਼ਿਆਦਾਤਰ ਠੇਕੇ ਹਾਸਲ ਹੋਣ ਤੋਂ ਬਾਅਦ ਸਾਬਕਾ ਅਕਾਲੀ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਕੇਂਦਰੀ ਵਿੱਤੀ ਏਜੰਸੀਆਂ ਦੇ ਰਾਡਾਰ ਹੇਠ ਚਲ ਰਿਹਾ ਹੈ।
ਇਸ ਰੇਡ ਦੌਰਾਨ ਟੀਮ ਦੇ ਹੱਥ ਕੀ-ਕੀ ਲੱਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।