'ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ...ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫੱਸ ਗਈ ਬਠਿੰਡੇ ਤੋਂ',ਮੁੱਖ ਮੰਤਰੀ ਮਾਨ ਨੇ ਸੁਣਾਈ ਕਿੱਕਲੀ-2
Published : May 21, 2024, 9:56 pm IST
Updated : May 21, 2024, 9:57 pm IST
SHARE ARTICLE
CM Bhagwant Mann
CM Bhagwant Mann

ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ 'ਤੇ ਬੋਲਿਆ ਹਮਲਾ, ਕਿਹਾ- ਇਸ ਵਾਰ ਬਾਦਲ ਪਰਿਵਾਰ ਦਾ ਬਠਿੰਡਾ 'ਚੋਂ ਵੀ ਹੋ ਜਾਵੇਗਾ ਸਫ਼ਾਇਆ

Bathinda News : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬਠਿੰਡਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਬਠਿੰਡਾ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿੱਕਲੀ ਦਾ ਦੂਜਾ ਭਾਗ (ਸਿਆਸੀ ਕਵਿਤਾ) ਸੁਣਾ ਕੇ ਸੁਖਬੀਰ ਬਾਦਲ 'ਤੇ ਸ਼ਾਇਰਾਨਾ ਹਮਲਾ ਕੀਤਾ।

ਭਾਸ਼ਣ ਦੌਰਾਨ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਵਾਰ ਬਠਿੰਡਾ ਤੋਂ ਵੀ ਬਾਦਲ ਪਰਿਵਾਰ ਦਾ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੰਬੀ ਤੋਂ ਬਾਅਦ ਹੁਣ ਬਠਿੰਡਾ ਵਿੱਚ ਵੀ ਬਾਦਲ ਪਰਿਵਾਰ ਦੀ ਆਖ਼ਰੀ ਕਿੱਲ ‘ਆਪ’ਉਮੀਦਵਾਰ ਗੁਰਮੀਤ ਖੁੱਡੀਆਂ ਪੁੱਟਣਗੇ।

ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਅੰਗਰੇਜ਼ਾਂ ਅਤੇ ਮੁਗ਼ਲਾਂ ਵਾਂਗ ਲੁੱਟਿਆ। ਅੰਗਰੇਜ਼ ਅਤੇ ਮੁਗ਼ਲ ਦੇਸ਼ ਨੂੰ ਲੁੱਟਣ ਲਈ ਆਏ ਸਨ, ਇਸ ਲਈ ਅਸੀਂ ਇਸ ਗੱਲ ਤੋਂ ਘੱਟ ਦੁਖੀ ਹਾਂ, ਪਰ ਬਾਦਲ ਪਰਿਵਾਰ ਨੇ ਸੇਵਾ ਅਤੇ ਧਰਮ ਦੇ ਨਾਂ 'ਤੇ ਪੰਜਾਬ ਨੂੰ ਲੁੱਟਿਆ, ਇਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਮਾਨ ਨੇ ਕਿਹਾ ਕਿ ਇਸ ਚੋਣ ਵਿੱਚ ਬਾਦਲ ਪਰਿਵਾਰ ਦੀ ਸਿਆਸਤ ਖ਼ਤਮ ਹੋਣ ਜਾ ਰਹੀ ਹੈ। ਹੁਣ ਉਹ ਇਤਿਹਾਸ ਦੇ ਪੰਨਿਆਂ ਵਿੱਚ ਮਿਲਣਗੇ।

ਕਿਕਲੀ ਦਾ ਦੂਜਾ ਭਾਗ

ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ 
ਸਮਝ ਕੁਝ ਆਵੇ ਨਾ 
ਵੋਟ ਕੋਈ ਥਿਆਵੇ ਨਾ 
ਮੱਖੀ ਉੱਡੇ ਨਾ ਪਿੰਡੇ ਤੋਂ 
ਸੀਟ ਫਸ ਗਈ ਬਠਿੰਡੇ ਤੋਂ 
ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ 
ਕੰਮ ਕੀਤੇ ਭਗਵੰਤ ਨੇ 
ਸਾਡੀ ਪਾਰਟੀ ਦਾ ਅੰਤ ਨੇ 
ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨੀ
ਬਿਜਲੀ ਦਾ ਕੋਈ ਬਿੱਲ ਨੀ
ਕੱਸੀਆਂ ‘ਚ ਪਾਣੀ ਐ
ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਐ
ਲੋਕ ਉਦੋਂ ਸਾਨੂੰ ਚਾਹੁੰਦੇ ਸੀ 
ਜਿੰਨਾ ਚਿਰ ਵੱਡੇ ਬਾਦਲ ਸਾਹਿਬ ਜਿਉਂਦੇ ਸੀ 
ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ
ਅਕਾਲੀ ਦਲ ਦੀ ਫੱਟੀ ਫਿਰ ਸਾਲੇ-ਜੀਜੇ ਨੇ ਪੋਚੀ ਐ
ਮੇਰਾ ਸੁੱਕੀ ਜਾਵੇ ਖ਼ੂਨ ਵੇ 
ਨਾਲੇ ਉੱਡੀ ਜਾਏ ਸਕੂਨ ਵੇ 
ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ 
ਅਸੀਂ ਬੜੀ ਮੌਜ ਲੁੱਟੀ ਐ
ਘੁੱਗੀ ਛਿੱਤਰ ਨਾਲ ਕੁੱਟੀ ਐ 
ਹੁਣ ਜੜ੍ਹ ਸਾਡੀ ਮਾਨ ਨੇ ਪੁੱਟੀ ਐ
ਲੈ ਰਾਜਨੀਤੀ ਵਿੱਚੋਂ ਐਤਕੀਂ ਬਾਦਲ ਪਰਿਵਾਰ ਦੀ ਛੁੱਟੀ ਆ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement