
Moga police : ਸਤਲੁਜ ਦਰਿਆ ਦੇ ਨਾਲ ਲੱਗਦੇ ਕੁੱਝ ਪਿੰਡਾਂ ’ਚ ਚਲਾਇਆ ਜਾ ਰਿਹਾ ਸੀ ਅਪਰੇਸ਼ਨ ਕਾਸੋ
Moga police : ਮੋਗਾ ਧਰਮਕੋਟ ਪੁਲਿਸ ਨੇ ਚੋਣਾਂ ਮੌਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਮੋਗਾ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੋਗਾ ਧਰਮਕੋਟ ਪੁਲਿਸ ਨੇ ਸਤਲੁਜ ਦਰਿਆ ਦੇ ਆਸ-ਪਾਸ ਅਪਰੇਸ਼ਨ CASO ਤਹਿਤ 1 ਲੱਖ 40 ਹਜ਼ਾਰ ਲੀਟਰ ਸ਼ਰਾਬ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰਮਕੋਟ ਤੇ ਡੀਐਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਧਰਮਕੋਟ ਪੁਲਿਸ ਨੇ ਧਰਮਕੋਟ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਕੁੱਝ ਪਿੰਡਾਂ ’ਚ ਅਪਰੇਸ਼ਨ ਕਾਸੋ ਚਲਾਇਆ ਜਿਸ ’ਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ। ਸਤਲੁਜ ਦਰਿਆ 'ਚੋਂ 1 ਲੱਖ 40 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਇਸ ਮਾਮਲੇ ’ਚ 3 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।
(For more news apart from Moga police recovered 1 lakh 40 thousand liters liquor under operation CASO News in Punjabi, stay tuned to Rozana Spokesman)