Amritsar News: ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਭਰਾ ਨੇ ਕੀਤਾ ਆਪਣੀ ਭੈਣ ਦਾ ਕਤਲ
Published : May 21, 2025, 8:21 pm IST
Updated : May 21, 2025, 8:21 pm IST
SHARE ARTICLE
Amritsar News: Blood ties were severed, brother killed his sister
Amritsar News: Blood ties were severed, brother killed his sister

ਭਰਾ ਨੂੰ ਲੱਗੀ ਸੀ ਆਨਲਾਈਨ ਗੇਮ ਖੇਡਣ ਦੀ ਲਤ, ਭੈਣ ਨੇ ਪੈਸੇ ਚੋਰੀ ਕਰਦਾ ਫੜ ਲਿਆ ਸੀ ਭਰਾ

Amritsar News: ਅੰਮ੍ਰਿਤਸਰ ਦੇ ਮੋਹਕਮਪੂਰਾ ਇਲਾਕ਼ੇ ਦੇ ਵਿੱਚ ਖੂਨ ਦੇ ਰਿਸ਼ਤੇ ਤਾਰ ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਭਰਾ ਵੱਲੋਂ ਹੀ ਆਪਣੀ ਭੈਣ ਨੂੰ ਕਿਰਚਾਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਖੁਦ ਵੀ ਭਰਾ ਜਖਮੀ ਹੋ ਗਿਆ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਉਹਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਨਾਮ ਨਿਸ਼ਾ ਹੈ ਜੋ ਕਿ ਬੀਐਸਸੀ ਦੀ ਫਾਈਨਲ ਦੀ ਪੜ੍ਹਾਈ ਕਰ ਰਹੀ ਸੀ ਤੇ ਉਸਦੇ ਭਰਾ ਵੱਲੋਂ ਉਸ ਨੂੰ ਕਿਰਚਾਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਕਿਹਾ ਕਿ ਆਰੋਪੀ ਨੌਜਵਾਨ ਦਾ ਨਾਂ ਸੰਜੂ ਹੈ ਤੇ ਉਹ ਨਿਸ਼ਾ ਦੇ ਚਾਚੇ ਦਾ ਹੀ ਲੜਕਾ ਹੈ। ਉਹਨਾਂ ਕਿਹਾ ਕਿ ਉਹ ਪਿਛਲੇ ਛੇ ਸੱਤ ਮਹੀਨੇ ਤੋਂ ਆਨਲਾਈਨ ਗੇਮ ਖੇਲ ਰਿਹਾ ਸੀ ਜਿਸ ਦੇ ਵਿੱਚ ਉਹ ਕਾਫੀ ਪੈਸੇ ਵੀ ਹਾਰ ਚੁੱਕਾ ਸੀ ਜਿਸ ਦੇ ਚਲਦੇ ਉਹ ਦੇਰ ਰਾਤ ਨਿਸ਼ਾ ਦੇ ਕਮਰੇ ਵਿੱਚ ਆਇਆ ਤੇ ਅਲਮਾਰੀ ਵਿੱਚ ਫੋਲਾ ਫਲਾਈ ਕਰਨ ਲੱਗ ਪਿਆ ਜਦੋਂ ਇਸ ਬਾਰੇ ਨਿਸ਼ਾ ਨੂੰ ਪਤਾ ਲੱਗਾ ਤਾਂ ਉਸਨੇ ਸ਼ੋਰ ਮਚਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਕਿਰਚਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਤੇ ਆਪ ਵੀ ਜਖਮੀ ਹੋ ਗਿਆ ਮੌਕੇ ਤੇ ਹੀ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਜਦੋਂ ਵੇਖਿਆ ਤਾਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਸ ਮੌਕੇ SP ਜਗਰੂਪ ਕੌਰ ਨੇ ਕਿਹਾ ਕਿ ਮੋਹਕਮਪੁਰਾ ਇਲਾਕੇ ਦੇ ਵਿੱਚ ਇੱਕ ਨਿਸ਼ਾ ਨਾਲ ਲੜਕੀ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਹੈ   ਫਿਲਹਾਲ ਪੁਲਿਸ ਵੱਲੋਂ ਮ੍ਰਿਤਿਕ ਨਿਸ਼ਾ ਦੇ ਭਰਾ ਸੰਜੂ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਅਤੇ ਸੰਜੂ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ  ਉਹਨਾਂ ਦੱਸਿਆ ਕਿ ਸੰਜੂ ਆਨਲਾਈਨ ਜੂਆ ਖੇਡਣ ਦਾ ਅਡਿਕਟ ਸੀ ਜਿਸ ਕਰਕੇ ਉਹ ਕਾਫੀ ਸਾਰੇ ਪੈਸੇ ਜੂਏ ਚ ਹਾਰ ਚੁੱਕਾ ਸੀ ਅਤੇ ਉਸਨੇ ਦੇਰ ਰਾਤ ਨਿਸ਼ਾ ਤੇ ਕਮਰੇ ਚੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਾਂ ਕਿ ਨਿਸ਼ਾ ਨੂੰ ਪਤਾ ਲੱਗਾ ਤੇ ਇਸ ਦੌਰਾਨ ਸੰਜੂ ਵੱਲੋਂ ਨਿਸ਼ਾ ਦੇ ਉੱਪਰ ਚਾਕੂ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਲਹਾਲ ਪੁਲਿਸ ਨੇ ਹੁਣ ਸੰਜੂ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Who was Kanchan Kumari aka Kamal Kaur Bhabhi? Dead Body Found in Bathinda Hospital's Car Parking

12 Jun 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Jun 2025 12:22 PM

ਕਿਹੜਾ ਸਿਆਸੀ ਆਗੂ ਕਰਦਾ ਨਸ਼ਾ? ਕਿਸ ਕੋਲ ਕਿੰਨੀ ਜਾਇਦਾਦ? ਡੋਪ ਤੇ ਜਾਇਦਾਦ ਟੈਸਟਾਂ 'ਤੇ ਗਰਮਾਈ ਸਿਆਸਤ

11 Jun 2025 2:54 PM

Late Singer Sidhu Moosewala Birthday Anniversary | Moosa Sidhu Haveli | Sidhu Fans Coming In haveli

11 Jun 2025 2:42 PM

Balkaur Singh Interview After BBC Released Sidhu Moosewala Documentary | Sidhu Birthday Anniversary

11 Jun 2025 2:41 PM
Advertisement