
Jandiala Guru News : ਮੰਤਰੀ ਹਰਭਜਨ ਸਿੰਘ ਈਟੀਓ ਨੇ ਤੁਰੰਤ ਕਾਫਲਾ ਰੁਕਵਾਇਆ ਅਤੇ ਜ਼ਖ਼ਮੀਆਂ ਦੀ ਮਦਦ ਲਈ SSF ਸੁਰੱਖਿਆ ਜਵਾਨਾਂ ਨੂੰ ਨਾਲ ਲੈ ਕੇ ਜੁੱਟ ਗਏ
Jandiala Guru News in Punjabi : ਜੰਡਿਆਲਾ ਗੁਰੂ ਨੇੜੇ ਪਿੰਡ ਚੌਹਾਨ ਅਤੇ ਮੱਲੀਆਂ ਦੇ ਵਿਚਕਾਰ ਜਲੰਧਰ ਅੰਮ੍ਰਿਤਸਰ ਰੋਡ ਤੇ ਇੱਕ ਕਾਰ ਅਤੇ ਟਰੈਕਟਰ ਵਿਚਕਾਰ ਟੱਕਰ ਹੋ ਗਈ । ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਸੜਕ ਉੱਤੋਂ ਗੁਜਰ ਰਹੇ ਸਨ, ਉਹਨਾਂ ਨੇ ਤੁਰੰਤ ਕਾਫਲਾ ਰੁਕਵਾਇਆ ਅਤੇ ਜਖਮੀਆਂ ਦੀ ਮਦਦ ਲਈ SSF ਸੁਰੱਖਿਆ ਜਵਾਨਾਂ ਨੂੰ ਨਾਲ ਲੈ ਕੇ ਜੁੱਟ ਗਏ।
ਵਾਹਿਗੁਰੂ ਜੀ ਦੀ ਮੇਹਰ ਸਦਕਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਮਾਮੂਲੀ ਸੱਟਾ ਲੱਗੀਆਂ ਅਤੇ ਮੌਕੇ ’ਤੇ ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ।
ਉਨ੍ਹਾਂ ਫਸਟ ਐਡ ਕਿੱਟ ਨਾਲ ਜ਼ਖ਼ਮੀ ਵਿਅਕਤੀ ਦਾ ਇਲਾਜ ਕੀਤਾ। ਈਟੀਓ ਨੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
(For more news apart from Cabinet Minister reaches spot to help road accident victims News in Punjabi, stay tuned to Rozana Spokesman)