
Ludhiana News : ਈ-ਮੇਲ ਜ਼ਰੀਏ ਭੇਜੀ ਗਈ ਧਮਕੀ, ਅਲਰਟ 'ਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ, ਮੌਕੇ 'ਤੇ ਮੌਜੂਦ ਬੰਬ ਰੋਕੂ ਦਸਤਾ
Ludhiana News in Punjabi : ਅੱਜ ਸਵੇਰੇ ਲੁਧਿਆਣਾ ਦੇ ਡੀਸੀ ਦਫਤਰ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ, ਜਿਸ ਦੀ ਜਾਣਕਾਰੀ ਡੀਸੀ ਦਫਤਰ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਸਾਈਬਰ ਸੈਲ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਬੰਬ ਵਿਰੋਧੀ ਦਸਤਾ ਅਤੇ ਡੌਗਸ ਸਕੁਐਡ ਵੱਲੋਂ ਪੂਰੇ ਡੀਸੀ ਦਫ਼ਤਰ ਅੰਦਰ ਸਰਚ ਕੀਤੀ ਗਈ।
ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਣਕਾਰੀ ਦਿੰਦਾ ਹੋਇਆ ਦੱਸਿਆ ਗਿਆ ਕਿ ਧਮਕੀ ਵਾਲੀ ਈਮੇਲ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਅਤੇ ਸਾਈਬਰ ਸੈਲ ਵੱਲੋਂ ਈਮੇਲ ਦੇ ਆਈਪੀ ਐਡਰੈਸ ਦਾ ਪਤਾ ਲਗਾਣ ਦੀ ਜਾਂਚ ਜਾਰੀ ਹੈ। ਪੂਰੇ ਡੀਸੀ ਦਫਤਰ ਅੰਦਰ ਅਹਿਤਿਆਤ ਰੱਖਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਕੀਤੀ ਗਈ ਸਰਚ ਵਿੱਚ ਕੋਈ ਵੀ ਖਤਰਨਾਕ ਵਸਤੂ ਨਹੀਂ ਮਿਲੀ ਹੈ।
(For more news apart from Ludhiana DC office receives bomb threat, DC office sealed News in Punjabi, stay tuned to Rozana Spokesman)