Nagal News : ਮੈਗਾ ਰੋਜਗਾਰ ਮੇਲੇ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਦਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ- ਹਰਜੋਤ ਬੈਂਸ

By : BALJINDERK

Published : May 21, 2025, 5:14 pm IST
Updated : May 21, 2025, 5:14 pm IST
SHARE ARTICLE
 ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ

Nagal News : ਆਈਟੀਆਈ ਨੰਗਲ ਵਿਚ ਰੋਜਗਾਰ ਮੇਲੇ ਮੌਕੇ 1006 ਵਿਦਿਆਰਥੀਆਂ ਦੀ ਹੋਈ ਰਜਿਸਟ੍ਰੇਸ਼ਨ, 491 ਵਿਦਿਆਰਥੀਆਂ ਨੂੰ ਵੱਖ ਵੱਖ ਕੰਪਨੀਆਂ ਵਿਚ ਮਿਲੇ ਆਫਰ ਲੈਂਟਰ

Nagal News in Punjabi : ਹਰਜੋਤ ਸਿੰਘ ਬੈਂਸ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਜਿਸ ਤਰਾਂ ਅੱਜ ਆਈਟੀਆਈ ਨੰਗਲ ਵਿੱਚ ਰੋਜਗਾਰ ਮੇਲਾ ਲਗਾਇਆ ਗਿਆ ਹੈ, ਉਸ ਤਰਾਂ ਦੇ ਮੈਗਾ ਰੋਜਗਾਰ ਮੇਲੇ ਵਿੱਚ ਹੁਨਰਮੰਦ ਵਿਦਿਆਰਥੀਆਂ ਨੂੰ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਵਿੱਚ ਬੇਹੱਦ ਸਹਾਈ ਸਿੱਧ ਹੋ ਰਹੇ ਹਨ। ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈ ਕਿ ਸਰਕਾਰੀ ਨੌਕਰੀਆਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਯੋਗਤਾਂ ਅਨੁਸਾਰ ਵੱਖ ਵੱਖ ਕੰਪਨੀਆਂ ਵਿਚ ਵੀ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਏ ਜਾਣ, ਜਿਸ ਲਈ ਇਹ ਮੁਹਿੰਮ ਅਰੰਭੀ ਗਈ ਹੈ। 

ਅੱਜ ਤਕਨੀਕੀ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਵਿਖੇ ਲੱਗੇ ਮੈਗਾ ਰੋਜਗਾਰ ਮੇਲੇ ਵਿਚ ਪਹੁੰਚੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਇਸ ਰੋਜਗਾਰ ਮੇਲੇ ਵਿਚ 1006 ਵਿਦਿਆਰਥੀਆਂ ਤੇ ਵਿਦਿਆਰਥਣਾ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜ਼ਿਨ੍ਹਾਂ ਵਿਚੋਂ 27 ਪ੍ਰਤੀਸ਼ਤ ਵਿਦਿਆਰਥਣਾਂ ਹਨ, ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਨੌਜਵਾਨ ਰਜਿਸਟ੍ਰੇਸ਼ਨ ਕਰਵਾਉਣ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ 35 ਪ੍ਰਤੀਸ਼ਤ ਬੱਚੇ ਮਕੈਨੀਕਲ, 18 ਪ੍ਰਤੀਸ਼ਤ ਸਿਵਲ, 15 ਪ੍ਰਤੀਸ਼ਤ ਇਲੈਕਟ੍ਰੀਕਲ, 10 ਪ੍ਰਤੀਸ਼ਤ ਆਈ.ਟੀ, ਪ੍ਰਤੀਸ਼ਤ ਨਾਨ ਜੀਪਿੰਗ ਤੋ ਆਏ ਹਨ। 

ਕੈਬਨਿਟ ਮੰਤਰੀ ਨੇ ਕਿਹਾ ਕਿ ਸਭ ਤੋ ਪਹਿਲਾ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਤੇ ਉਨ੍ਹਾਂ ਦੇ ਸਮੁੱਚੇ ਵੇਰਵੇ ਤੇ ਵਿੱਦਿਅਕ ਯੋਗਤਾ ਦਾ ਡਾਟਾ ਇਕੱਠਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 491 ਵਿਦਿਆਰਥੀਆਂ ਨੁੰ ਰੋਜਗਾਰ ਲਈ ਆਫਰ ਲੈਟਰ ਦੇ ਦਿੱਤੇ ਹਨ। ਜਿਨ੍ਹਾਂ ਵਿਚੋ ਚੀਮਾ ਬੋਈਲਰ ਵੱਲੋਂ 15, ਪ੍ਰੀਤਿਕਾ ਵਿਚ 21, ਐਸਐਮਐਲ ਵਿੱਚ 42, ਸਲਾਸਕਰ ਵਿਚ 10, ਐਜਲ ਵਿਚ 15, ਸੋਨਾਲੀਕਾ ਵਿਚ 250, ਐਲਐਨਓਟੋ ਵਿੱਚ 22, ਕੈਨਵਿਚ ਵਿੱਚ 8, ਜੀਐਨਟੀ ਵਿਚ 11, ਸਵਰਾਜ ਡਵੀਜਨ ਵਿੱਚ 59, ਐਨਜੀਜੀਪਾਵਰ ਵਿਚ 8, ਮੈਗਾਲਿਸਸਥਾਨ ਵਿਚ 14, ਐਚਡੀਐਫਸੀ ਬੈਂਕ ਵਿੱਚ 10, ਪਰਮਾਨ ਵਿਚ 6 ਵਿਦਿਆਰਥੀਆਂ ਨੂੰ ਆਫਰ ਲੈਂਟਰ ਸ਼ੋਅ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਬੱਚਿਆ ਨੂੰ ਅੱਜ ਰੋਜਗਾਰ ਨਹੀ ਮਿਲਿਆ, ਉਨ੍ਹਾਂ ਨਾਲ ਸਾਡੇ ਦਫਤਰ ਵੱਲੋਂ ਸੰਪਰਕ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜਗਾਰ ਉਪਲੱਬਧ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀ ਕੋਸ਼ਿਸ ਕਰ ਰਹੇ ਹਾਂ ਕਿ ਹਰ ਇੱਕ ਨੂੰ ਯੋਗਤਾ ਅਨੁਸਾਰ ਰੋਜਗਾਰ ਮਿਲ ਜਾਵੇ ਤਾ ਜੋ ਸਾਰੇ ਵਿਦਿਆਰਥੀ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਰੋਜਗਾਰ ਮੇਲੇ ਵਿੱਚ 14 ਹਜਾਰ ਤੋ ਲੈ ਕੇ ਕਾਫੀ ਵਧੀਆ ਪੈਕੇਜ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਇਹ ਕੋਸ਼ਿਸ ਰਹੇਗੀ ਕਿ ਇਸ ਇਲਾਕੇ ਵਿੱਚ ਹਰ ਸਾਲ ਤਿੰਨ ਚਾਰ ਕੈਂਪ ਲਗਾਏ ਜਾਣ ਤਾ ਜੋ ਵਿਦਿਆਰਥੀਆਂ ਨੂੰ ਰੋਜਗਾਰ ਦੇ ਅਵਸਰ ਮਿਲ ਜਾਣ। 

ਇਸ ਮੌਕੇ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਪ੍ਰਭਜੋਤ ਸਿੰਘ, ਮੀਨਾਕਸ਼ੀ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਗਾ ਸਿੰਘ, ਆਈਟੀਆਈ ਦੇ ਪ੍ਰਿੰ.ਗੁਰਨਾਮ ਸਿੰਘ ਮੋਜੂਦ ਸਨ। ਜਿਕਰਯੋਗ ਹੈ ਕਿ ਸ.ਹਰਜੋਤ ਸਿੰਘ ਬੈਸ ਕੈਬਨਿਟ ਮੰਤਰੀ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਲਗਾਤਾਰ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਲਈ ਅਜਿਹੇ ਮੈਗਾ ਰੋਜਗਾਰ ਕੈਂਪ ਲਗਾਉਣ ਲਈ ਨਿਰਦੇਸ਼ ਦਿੱਤੇ ਜਾਂਦੇ ਹਨ।

 (For more news apart from  Mega Job Fair commendable initiative Punjab Government provide employment opportunities youth - Harjot Singh Bains News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement