ਖ਼ੁਸ਼ਬਾਜ਼ ਜਟਾਣਾ ਦੇ ਯਤਨਾਂ ਸਦਕਾ ਸੜਕਾਂ ਲਈ ਮਿਲੇ 14 ਕਰੋੜ
Published : Jun 21, 2018, 4:00 am IST
Updated : Jun 21, 2018, 4:00 am IST
SHARE ARTICLE
Khusbaj Jatana With Others
Khusbaj Jatana With Others

ਹਲਕਾ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਲਾਕਾ ਵਾਸੀਆਂ ਦੀਆਂ ਜੋ ਵੀ ਸਮੱਸਿਆਵਾਂ ਹਨ ਨੂੰ ਜਲਦ ਤੋਂ ਜਲਦ ......

ਤਲਵੰਡੀ ਸਾਬੋ : ਹਲਕਾ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਲਾਕਾ ਵਾਸੀਆਂ ਦੀਆਂ ਜੋ ਵੀ ਸਮੱਸਿਆਵਾਂ ਹਨ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਸੜਕਾਂ ਲਈ ਪੰਜਾਬ ਸਰਕਾਰ ਵੱਲੋਂ 14 ਕਰੋੜ ਜਾਰੀ ਕੀਤੇ ਹਨ ਤਾਂ ਕਿ ਇਸ ਹਲਕੇ ਦੀ ਨੁਹਾਰ ਬਦਲੀ ਜਾ ਸਕੇ। ਜਿਨਾ ਵਿੱਚੋ ਅੱਜ ਤਲਵੰਡੀ ਸਾਬੋ ਤੋਂ ਪਿੰਡ ਸੰਗਤ ਖੁਰਦ ਤੇ ਤਿਉਣਾਂ ਪੁਜਾਰੀਆਂ ਸੜਕ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਜਟਾਣਾ ਨੇ ਦੱਸਿਆ ਕਿ ਉਕਤ ਪਿੰਡਾਂ ਵਾਲੀ ਸੜਕ ਦੀ ਹਾਲਤ ਬਹੁਤ ਹੀ ਮਾੜੀ ਹੋ ਗਈ ਸੀ ਇਸ ਟੁੱਟੀ ਸੜਕ ਕਾਰਨ ਇਥੇ ਕਾਫੀ ਵਾਰ ਹਾਦਸੇ ਵੀ ਵਾਪਰ ਗਏ ।

ਇਸ ਲਈ ਇਸ ਸੜਕ ਦਾ ਕੰਮ ਉਨਾ ਅੱਜ ਪਹਿਲ ਦੇ ਅਧਾਰ 'ਤੇ ਸੁਰੂ ਕਰਵਾ ਦਿੱਤਾ ਤੇ ਜਲਦੀ ਹੀ ਇਸ ਸੜਕ ਦਾ ਕੰਮ ਮੁਕੰਮਲ ਕਰਕੇ ਹਲਕੇ ਦੀਆ ਦੂਜੀਆ ਸੜਕਾਂ ਦਾ ਕੰਮ ਕਰਵਾਇਆ ਜਾਵੇਗਾ। ਕੈਪਟਨ ਸਰਕਾਰ ਨੇ ਲੋਕਾਂ ਨਾਲ ਜੋ ਵਾਧੇ ਕੀਤੇ ਹਨ ਉਨਾ ਤੋ ਕਿਤੇ ਵੱਧ ਕੈਪਟਨ ਸਰਕਾਰ ਲੋਕਾਂ ਦੇ ਹਿਤ ਵਿੱਚ ਕੰਮ ਕਰਕੇ ਵਿਖਾਵੇਗੀ। ਉਨ੍ਹਾਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਕਈਆਂ ਨੂੰ ਮੌਕੇ 'ਤੇ ਹੱਲ ਕਰਵਾਇਆ।
 

ਇਸ ਮੌਕੇ ਰਣਜੀਤ ਸਿੰਘ ਸੰਧੂ ਨਿੱਜੀ ਸਹਾਇਕ, ਕ੍ਰਿਸ਼ਨ ਸਿੰਘ ਭਾਗੀਵਾਂਦਰ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ, ਸੰਦੀਪ ਸਿੰਘ ਭੁੱਲਰ ਜ਼ਿਲ੍ਹਾ ਜਨਰਲ ਸਕੱਤਰ, ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ, ਮਨਜੀਤ ਸਿੰਘ ਲਾਲੇਆਣਾ ਸੀਨੀਅਰ ਕਾਂਗਰਸੀ ਆਗੂ ਆਦਿ ਹਾਜ਼ਰ ਸਨ।
, ਬਲਵੀਰ ਸਿੰਘ ਲਾਲੇਆਣਾ ਰਾਹੁਲ ਬ੍ਰਿਗੇਡ, ਇਕਬਾਲ ਸਿੰਘ ਸਿੱਧੂ, ਜਸਕਰਨ ਸਿੰਘ ਗੁਰੂਸਰ ਤੇ

ਦਿਲਪ੍ਰੀਤ ਸਿੰਘ ਜਗ੍ਹਾ ਪ੍ਰਬੰਧਕੀ ਮੈਂਬਰ ਟਰੱਕ ਯੂਨੀਅਨ, ਪਲਵਿੰਦਰ ਸਿੰਘ ਖਾਲਸਾ, ਬਲਜਿੰਦਰ ਸਿੰਘ ਤਿਓਣਾ, ਬਲਕਰਨ ਸਿੰਘ ਜਨਰਲ ਸੈਕਟਰੀ, ਕਾਲਾ ਸਿੰਘ, ਕਾਕਾ ਸਿੰਘ, ਹਰਬੰਸ ਸਿੰਘ ਕੌਂਸਲਰ, ਗੁਰਪ੍ਰੀਤ ਸਿੰਘ ਕੀਪਾ, ਜਸਵੰਤ ਸਿੰਘ ਲੀਲਾ, ਅਰੁਣ ਕੁਮਾਰ ਕੋਕੀ, ਤਰਸੇਮ ਕੁਮਾਰ ਸੇਮੀ ਆਦਿ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement