400 ਮਰੀਜ਼ਾਂ ਨੇ ਕਰਵਾਈ ਕੈਂਸਰ ਰੋਗ ਦੀ ਜਾਂਚ
Published : Jun 21, 2018, 4:40 am IST
Updated : Jun 21, 2018, 4:40 am IST
SHARE ARTICLE
Free Checkup Camp Organized At The Sirhind
Free Checkup Camp Organized At The Sirhind

ਸਮਾਜ ਸੇਵੀ ਅਤੇ ਐੱਨ.ਆਰ.ਆਈ. ਬਲਵਿੰਦਰ ਸਿੰਘ ਯੂ.ਐੱਸ.ਏ. ਦੇ ਸਹਿਯੋਗ ਨਾਲ ਦਸ਼ਨਾਮੀ ਅਖਾੜਾ ਸਰਹਿੰਦ ਸ਼ਹਿਰ ਵਿਖੇ ਕੈਂਸਰ ਰੋਗ.....

ਫਤਿਹਗੜ੍ਹ ਸਾਹਿਬ : ਸਮਾਜ ਸੇਵੀ ਅਤੇ ਐੱਨ.ਆਰ.ਆਈ. ਬਲਵਿੰਦਰ ਸਿੰਘ ਯੂ.ਐੱਸ.ਏ. ਦੇ ਸਹਿਯੋਗ ਨਾਲ ਦਸ਼ਨਾਮੀ ਅਖਾੜਾ ਸਰਹਿੰਦ ਸ਼ਹਿਰ ਵਿਖੇ ਕੈਂਸਰ ਰੋਗ ਦੀ ਜਾਂਚ ਲਈ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਵਿਚ ਵਰਲਡ ਕੈਂਸਰ ਕੇਅਰ ਹਸਪਤਾਲ ਜਲੰਧਰ ਤੋਂ ਆਈ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਦਸ਼ਨਾਮੀ ਅਖਾੜੇ ਦੇ ਮੁਖੀ ਮਹੰਤ ਈਸ਼ਵਰਾਨੰਦ ਗਿਰੀ ਜੀ ਮਹਾਰਾਜ ਅਤੇ ਜਸਪਾਲ ਕੌਰ ਸਾਂਝੇ ਤੌਰ 'ਤੇ ਕੀਤਾ ਗਿਆ।

ਮਹੰਤ ਈਸ਼ਵਰਾਨੰਦ ਗਿਰੀ ਨੇ ਕੈਂਪ ਲਗਾਉਣ ਵਾਲੇ ਸਮਾਜ ਸੇਵੀਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਜਰੂਰਤਮੰਦ ਮਰੀਜ਼ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਇਲਾਜ਼ ਨਹੀਂ ਕਰਵਾ ਸਕਦੇ ਉਨ੍ਹਾਂ ਲਈ ਇਹ ਕੈਂਪ ਬਹੁਤ ਸਹਾਈ ਸਿੱਧ ਹੁੰਦੇ ਹਨ। ਜਾਗੋ ਐੱਨ.ਜੀ.ਓ. ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਕੈਂਪ ਵਿਚ 300 ਤੋਂ ਵੱਧ ਮਰੀਜ਼ਾਂ ਦੀ ਜਾਂਚ, ਦਵਾਈਆਂ, ਮੂੰਹ ਦਾ ਕੈਂਸਰ, ਹੱਡੀਆਂ ਦਾ ਕੈਂਸਰ ਤੇ ਮੈਮੋਗ੍ਰਾਫ਼ੀ ਮੁਫ਼ਤ ਕੀਤੀ ਗਈ।

ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਲੋੜਵੰਦ ਮਰੀਜਾਂ ਲਈ ਅਜਿਹੇ ਕੈਂਪ ਲਗਾਏ ਜਾਂਦੇ ਰਹਿਣਗੇ ਤਾਂ ਜੋ ਉਨ੍ਹਾਂ ਨੂੰ ਮੁਫ਼ਤ ਵਿਚ ਸਿਹਤ ਸਹੂਲਤ ਦਾ ਲਾਭ ਦਿਵਾਇਆ ਜਾ ਸਕੇ। ਇਸ ਮੌਕੇ ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸ਼ੇਰ ਸਿੰਘ, ਕੌਂਸਲਰ ਅਜੈਬ ਸਿੰਘ, ਰਾਓਵਰਿੰਦਰ ਜੋਸ਼ੀ, ਤਰਲੋਚਨ ਸਿੰਘ ਲਾਲੀ, ਐੱਨ.ਐੱਸ. ਬਾਵਾ, ਸਰਬਜੀਤ ਕੌਰ, ਹਰਿੰਦਰ ਕੌਰ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਹਰਜੀਤ ਕੌਰ, ਬਲਵੰਤ ਕੌਰ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ ਸੋਹੀ, ਕੁਲਦੀਪ ਕੌਰ, ਬਲਵੀਰ ਸਿੰਘ, ਹਰਪਾਲ ਸਿੰਘ, ਸੁਰੇਸ਼ ਸ਼ਰਮਾ, ਹਰਮਨ ਸਿੰਘ, ਅਜੀਤ ਸਿੰਘ ਫਤਿਹਗੜ੍ਹੀਆ, ਰਾਜਿੰਦਰ ਧੀਮਾਨ ਆਦਿ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement