ਡੇਰਾਬੱਸੀ 'ਚ ਛਾਇਆ ਸੋਗ : ਦੋ ਭਰਾਵਾਂ ਸਮੇਤ ਤਿੰਨ ਮੌਤਾਂ
Published : Jun 21, 2018, 4:11 am IST
Updated : Jun 21, 2018, 4:11 am IST
SHARE ARTICLE
Police Inspecting
Police Inspecting

ਨਜ਼ਦੀਕੀ ਪਿੰਡ ਖੇੜ੍ਹੀ ਗੁਜ਼ਰਾਂ ਦੇ ਇੱਕ ਇੱਟਾਂ ਦੇ ਭੱਠੇ ਤੇ ਖੜ੍ਹੇ ਪਾਣੀ ਵਿਚ ਡੁੱਬਣ ਕਾਰਨ ਦੋਂ ਬੱਚਿਆਂ ਦੀ ਮੌਤ ਹੋ ਗਈ। ਡੁੱਬਣ ਵਾਲੇ ਦੋਨੋ ਬੱਚੇ ਸੱਕੇ......

ਡੇਰਾਬੱਸੀ : ਨਜ਼ਦੀਕੀ ਪਿੰਡ ਖੇੜ੍ਹੀ ਗੁਜ਼ਰਾਂ ਦੇ ਇੱਕ ਇੱਟਾਂ ਦੇ ਭੱਠੇ ਤੇ ਖੜ੍ਹੇ ਪਾਣੀ ਵਿਚ ਡੁੱਬਣ ਕਾਰਨ ਦੋਂ ਬੱਚਿਆਂ ਦੀ ਮੌਤ ਹੋ ਗਈ। ਡੁੱਬਣ ਵਾਲੇ ਦੋਨੋ ਬੱਚੇ ਸੱਕੇ ਭਰਾਂ ਸਨ। ਜਾਣਕਾਰੀ ਮੁਤਾਬਿਕ ਦੁਪਹਿਰ ਵੇਲੇ ਦੋਨੋ ਬੱਚੇ ਖੇਡਦੇ ਖੇਡਦੇ ਪਾਣੀ ਦੇ ਭਰੇ ਖੱਡੇ ਵਿੱਚ ਡਿੱਗ ਗਏ । ਜਿਨ੍ਹਾਂ ਦੀ ਲਾਸ਼ ਦੁਪਹਿਰ ਵੇਲੇ ਕਿਸੇ ਬੱਚੇ ਨੇ ਪਾਣੀ ਵਿੱਚ ਤੈਰਦੀ ਵੇਖੀ। ਬੱਚਿਆਂ ਦੇ ਮਾਪੀਆਂ ਨੇ ਦੱਸਿਆ ਕਿ ਉਹ ਕੱਲ੍ਹ ਹੀ ਇੱਸ ਭੱਠੇ 'ਤੇ ਪਰਿਵਾਰ ਸਮੇਤ ਮਜ਼ਦੂਰੀ ਕਰਨ ਲਈ ਪਹੁੰਚਿਆ ਸੀ।

ਜਾਣਕਾਰੀ ਮੁਤਾਬਕ ਸੰਜੀਵ ਕੁਮਾਰ ਵਾਸੀ ਪਿੰਡ ਬਾਬਲੀ ਜ਼ਿਲ੍ਹਾ ਬਾਗਵਤ ਉੱਤਰ ਪ੍ਰਦੇਸ਼ ਆਪਣੀ ਪਤਨੀ ਨਾਲ ਲਾਲੜੂ ਦੇ ਇੱਕ ਭੱਠੇ 'ਤੇ ਕਾਫ਼ੀ ਦੇਰ ਤੋਂ ਮਿਹਨਤ ਮਜ਼ਦੂਰੀ ਕਰਦਾ ਆ ਰਿਹਾ। ਬੱਚਿਆਂ ਦੇ ਪਿਤਾ ਸੰਜੀਵ ਨੇ ਦੱਸਿਆ ਕਿ ਉਹ ਕੱਲ੍ਹ ਹੀ ਲਾਲੜੂ ਦੇ ਭੱਠੇ ਤੋਂ ਪਿੰਡ ਕੂੜਾਂਵਾਲਾ ਦੇ ਬੀਆਈਕੇ ਦੇ ਭੱਠੇ 'ਤੇ ਮਜ਼ਦੂਰੀ ਕਰਨ ਲਈ ਪਹੁੰਚੇ ਸਨ । ਉਸ ਕੋਲ ਤਿੰਨ ਪੁੱਤਰਾਂ ਵਿਚ ਅਮਨ 9, ਕਾਰਤਿਕ 7 ਅਤੇ ਸਭ ਤੋਂ  ਛੋਟਾ ਲੜਕਾ ਡੇਢ ਸਾਲ ਦਾ ਹੈ। ਉਹ ਭੱਠੇ 'ਤੇ ਮਜ਼ਦੂਰੀ ਕਰ ਰਹੇ ਸਨ ਤਾਂ ਅਚਾਨਕ ਅਮਨ ਅਤੇ ਕਾਰਤਿਕ ਖੇਡਦੇ ਖੇਡਦੇ ਭੱਠੇ 'ਤੇ ਇੱਕ ਖੱਡੇ ਵਿਚ ਭਰੇ ਪਾਣੀ ਵਿਚ ਡਿੱਗ ਗਏ।

ਜਿਨ੍ਹਾਂ ਵਿਚ ਇੱਕ ਦੀ ਲਾਸ਼ ਤੈਰਦੀ ਹੋਈ ਮਿਲੀ। ਜਦੋਂ ਕਿ ਦੂਸਰਾ ਨੂੰ ਉੱਥੇ ਮੌਜੂਦ ਲੋਕਾਂ ਨੇ ਪਾਣੀ ਦੇ ਅੰਦਰੋਂ ਕੱਢਿਆ। ਦੋਵੇਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਮੁਖੀ ਮਹਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਪੁਲਿਸ ਟੀਮ ਲੈ ਕੇ ਘਟਨਾ ਸਥਾਨ 'ਤੇ ਪਹੁੰਚ ਗਏ। ਮ੍ਰਿਤਕ ਬੱਚਿਆ ਦੇ ਮਾਪਿਆਂ ਵੱਲੋਂ ਕੁਦਰਤੀ ਹਾਦਸਾ ਹੋਣ ਕਾਰਨ ਕੋਈ ਵੀ ਕਾਰਵਾਈ ਨਾ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਫਿਰ ਵੀ ਭੱਠਾ ਮਾਲਕ ਵੱਲੋਂ ਸਰਕਾਰ ਦੇ ਨਿਰਦੇਸ਼ਾਂ ਤਹਿਤ ਬਣਦਾ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਗਿਆ।

ਦੂਜੀ ਘਟਨਾ ਵਿਚ ਰਾਮਗੜ੍ਹ ਰੋਡ 'ਤੇ ਵਿਸ਼ਾਲ ਪੇਪਰ ਟੇਕ ਇੰਡਿਆ ਕੰਪਨੀ ਵਿੱਚ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਇੱਕ ਇਲੈਕਟਰੀਸ਼ਨ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ 32 ਸਾਲ ਦਾ ਵਿਵੇਕ ਰਾਜਪੂਤ ਪੁੱਤਰ ਮਨੀਸ਼ ਸਿੰਘ  ਪਿੰਡ ਰਾਮਗੜ, ਜਿਲਾ ਪੰਚਕੂਲਾ ਦੇ ਤੌਰ ਉੱਤੇ ਹੋਈ ਹੈ । ਬੁਧਵਾਰ ਨੂੰ ਮ੍ਰਿਤਕ  ਦੇ ਪਰਿਵਾਰ ਵਾਲੇ ਇਸ ਹਾਦਸੇ ਵਿੱਚ ਫੈਕਟਰੀ ਪ੍ਰਬੰਧਕਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਮੁਬਾਰਿਕਪੁਰ ਪੁਲਿਸ ਚੌਕੀ ਅਤੇ ਬਾਅਦ ਵਿੱਚ ਸਰਕਾਰੀ ਹਸਪਤਾਲ ਵਿੱਚ ਦੁਪਹਿਰ ਤੱਕ ਮੌਜੂਦ ਰਹੇ ।  ਪਰ ਦੇਰ ਸਵੇਰ, ਸੀਆਰਪੀਸੀ 174  ਦੇ ਤਹਿਤ ਕਾਰਵਾਈ ਅੰਜਾਮ ਦਿੱਤੀ ਗਈ । 

ਜਾਣਕਾਰੀ ਮੁਤਾਬਕ ਵਿਵੇਕ ਮੂਲ ਰੂਪ ਤੋਂ ਯੂਪੀ  ਦੇ ਬਿਜਨੌਰ ਜਿਲ੍ਹੇ ਦੇ ਪਿੰਡ ਨਗਲ ਪਿਪਲ ਦਾ ਰਹਿਣ ਵਾਲਾ ਸੀ ਜੋ ਉਕਤ ਫੈਕਟਰੀ ਵਿੱਚ ਬਤੋਰ ਇਲੈਕਟਰੀਸ਼ਨ ਕੰਮ ਕਰਦਾ ਸੀ ।  ਉਹ ਡਿਉਟੀ ਦੌਰਾਨ ਕਰੀਬ ਢਾਈ ਵਜੇ ਬੱਲਬ ਬਦਲਨ ਲਈ ਪਹਿਲੀ ਮੰਜਿਲ ਉੱਤੇ ਗਿਆ । ਇਸ ਦੌਰਾਨ ਕਰੰਟ ਦਾ ਜੋਰਦਾਰ ਝੱਟਕਾ ਲਗਾ ਅਤੇ ਉਹ ਪਿੱਛੇ ਨੂੰ ਡਿੱਗ ਗਿਆ ਜਿਸਦੇ ਨਾਲ ਉਸਦੇ ਸਿਰ ਉੱਤੇ ਡੂੰਘੀ ਚੋਟ ਲੱਗੀ ।  ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਡੇਰਾਬੱਸੀ  ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ੀਤ ਦੇ ਦਿੱਤਾ ।

ਵਿਵੇਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਚਾਰ ਸਾਲ ਦਾ ਪੁੱਤਰ ਅਤੇ ਪੰਜ ਸਾਲ ਦੀ ਧੀ ਛੱਡ ਗਿਆ ਹੈ ।  ਯੂਪੀ ਤੋਂ ਆਏ ਉਸਦੇ ਰਿਸ਼ਤੇਦਾਰ ਫੈਕਟਰੀ ਪ੍ਰਬੰਧਕਾਂ  ਦੇ ਖਿਲਾਫ ਕਾਰਵਾਈ ਲਈ ਡੱਟੇ ਰਹੇ ਪਰ ਬਾਅਦ ਵਿੱਚ ਪ੍ਰਬੰਧਕਾਂ ਦੁਆਰਾ ਸਮੁਚਿਤ ਮੁਆਵਜਾ ਅਤੇ ਨੌਕਰੀ ਆਦਿ  ਦੇ ਲਿਖਤੀ ਭਰੋਸੇ ਉੱਤੇ ਦੋਨਾਂ ਪੱਖਾਂ ਵਿੱਚ ਸਮਝੌਤਾ ਹੋ ਗਿਆ ।  

ਜਿਸਦੇ ਬਾਅਦ ਪਰਿਵਾਰ ਵਾਲੇ ਲਾਸ਼ ਦੇ ਪੋਸਟਮਾਰਟਮ ਲਈ ਰਾਜੀ ਹੋਏ।  ਹਾਲਾਂਕਿ ਫੈਕਟਰੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੌਤ ਦੀ ਵਜ੍ਹਾ ਕਰੰਟ ਲਗਨਾ ਨਹੀਂ ਕੁੱਝ ਹੋਰ ਹੈ ਜਿਸਦਾ ਪੋਸਟਮਾਰਟਮ ਵਿੱਚ ਹੀ ਠੀਕ ਪਤਾ ਚੱਲੇਗਾ। ਫਿਲਹਾਲ ਲਾਸ ਨੂੰ ਪੋਸਟਮਾਰਟਮ ਤੋਂ ਬਾਅਦ ਬਿਜਨੌਰ ਐਬੁਲੈਂਸ ਵਿੱਚ ਭੇਜ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement