
ਪੰਜਾਬ ਦੇ ਕਾਲਜਾਂ ਵਿਚ ਹੀ ਨਹੀਂ, ਪੰਜਾਬ ਯੂਨੀਵਰਸਟੀ ਕੈਂਪਸ ਵਿਚ ਵੀ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ......
ਚੰਡੀਗੜ੍ਹ : ਪੰਜਾਬ ਦੇ ਕਾਲਜਾਂ ਵਿਚ ਹੀ ਨਹੀਂ, ਪੰਜਾਬ ਯੂਨੀਵਰਸਟੀ ਕੈਂਪਸ ਵਿਚ ਵੀ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। ਕਈ ਕੋਰਸਾਂ ਵਿਚ ਇਹ ਕਮੀ 20 ਤੋਂ 25 ਫ਼ੀ ਸਦੀ ਤਕ ਵੀ ਦਰਜ ਕੀਤੀ ਗਈ ਹੈ। ਇਹ ਪ੍ਰਗਟਾਵਾ ਅੱਜ ਡੀਨ ਯੂਨੀਵਰਸਟੀ (ਹਦਾਇਤਾਂ) ਪ੍ਰੋ. ਸ਼ੰਕਰ ਝਾਅ ਵਲੋਂ ਸੱਦੇ ਪੱਤਰਕਾਰ ਸੰਮੇਲਨ ਵਿਚ ਹੋਇਆ। ਜਦੋਂ ਸਪੋਕਸਮੈਨ ਦੇ ਇਸ ਪ੍ਰਤੀਨਿਧ ਨੇ ਇਕ ਸੁਆਲ ਪੁੱਛਿਆ। ਵਿਦਿਅਕ ਸੈਸ਼ਨ 2018-19 ਲਈ ਨਵੀਂ ਦਾਖ਼ਲਾ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਵੀ.ਸੀ. ਦੇ ਸਕੱਤਰ ਪ੍ਰੋ. ਅਮਰੀਕ ਸਿੰਘ ਆਹਲੂਵਾਲੀਆ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਮੈਨੂਅਲ ਰੇ ਨਾਹਰ ਨੇ ਜਾਣਕਾਰੀ ਦਿਤੀ
ਕਿ ਆਨਲਾਈਨ ਦਾਖ਼ਲਾ ਫ਼ਾਰਮ 7 ਜੁਲਾਈ ਤਕ ਲਏ ਜਾਣਗੇ। ਆਰਜ਼ੀ ਮੈਰਿਟ ਸੂਚੀ 16 ਅਤੇ 18 ਜੁਲਾਈ ਨੂੰ ਯੂਨੀਵਰਸਟੀ ਦੇ ਵੈਬ ਪੋਰਟਲ ਤੇ ਪਾ ਦਿਤੀ ਜਾਵੇਗੀ। ਇਸ ਤੋਂ ਪਹਿਲਾਂ 13 ਜੁਲਾਈ ਤਕ ਇਤਰਾਜ਼ ਲਏ ਜਾਣਗੇ। ਕਿਸੇ ਵੀ ਵਰਗ 'ਚ ਰਾਖਵਾਂਕਰਨ ਲੈਣ ਲਈ 7 ਜੁਲਾਈ ਅਤੇ 13 ਜੁਲਾਈ ਨੂੰ ਲਾਅ ਆਡੀਟੋਰੀਅਮ ਵਿਖੇ ਦਸਤਾਵੇਜ਼ ਦੇਖੀ ਜਣਗੇ। ਆਮ ਦਾਖ਼ਲੇ 20 ਤੋਂ 28 ਜੁਲਾਈ ਵਿਚਕਾਰ : ਇਸ ਮੌਕੇ ਦਸਿਆ ਗਿਆ ਕਿ ਬਿਨਾਂ ਲੇਟ ਫ਼ੀਸ ਦਾਖ਼ਲੇ 20 ਤੋਂ 28 ਜੁਲਾਈ ਵਿਚਕਾਰ ਹੀ ਹੋਣਗੇ।
ਚੇਅਰਪਰਸਨ ਦੀ ਆਗਿਆ ਅਤੇ 650 ਰੁਪਏ ਲੇਟ ਫ਼ੀਸ ਨਾਲ ਇਹ ਦਾਖ਼ਲੇ 30 ਜੁਲਾÂਂ ਤੋਂ 13 ਅਗੱਸਤ ਤਕ, ਵੀ.ਸੀ. ਦੀ ਮਨਜ਼ੂਰੀ ਅਤੇ 2250 ਰੁਪਏ ਲੇਟ ਫ਼ੀਸ ਨਾਲ ਇਹ ਦਾਖ਼ਲੇ 14 ਅਗੱਸਤ ਤੋਂ 31 ਅਗੱਸਤ ਤਕ ਹੋ ਸਕਣਗੇ। ਦਾਖ਼ਲਾ ਫ਼ਾਰਮ 'ਚ ਕੋਈ ਵੀ ਤਬਦੀਲੀ 13 ਜੁਲਾਈ ਤਕ ਹੀ ਕੀਤੀ ਜਾ ਸਕੇਗੀ।
ਈਵਨਿੰਗ ਸਟੱਡੀਜ਼ ਵਿਭਾਗ ਪਹਿਲੀ ਵਾਰ ਖ਼ੁਦ ਕਰੇਗਾ ਬੀ ਕਾਮ ਦਾਖ਼ਲੇ : ਪੱਤਰ ਮਿਲਣੀ ਵਿਚ ਈਵਨਿੰਗ ਸਟੱਡੀਜ਼ ਵਿਭਾਗ ਦੇ ਮੁਖੀ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਦਸਿਆ ਕਿ ਬੀ ਕਾਮ ਪਹਿਲਾ ਦੀਆਂ 70 ਸੀਟਾਂ ਲਈ ਦਾਖ਼ਲੇ ਖ਼ੁਦ ਵਿਭਾਗ ਕਰੇਗਾ।
ਪਹਿਲਾਂ ਇਹ ਦਾਖ਼ਲੇ ਚੰਡੀਗੜ੍ਹ ਦੇ ਕਾਲਜਾਂ ਨਾਲ ਹੀ ਹੋਇਆ ਕਰਦੇ ਸਨ ਪਰ ਇਸ ਵਾਰ ਨਿਰਦੇਸ਼ਕ ਉੱਚ ਸਿਖਿਆ ਯੂ.ਟੀ. ਨੇ ਇਨ੍ਹਾਂ ਦਾਖ਼ਲਿਆਂ ਬਾਰੇ ਕੋਈ ਹੁੰਗਾਰਾ ਨਹੀਂ ਭਰਿਆ। 15575 ਵਿਦਿਆਰਥੀ ਰਜਿਸਟਰਡ, 3761 ਨੇ ਫ਼ੀਸ ਭਰੀ : ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਗਿਆ ਕਿ ਹੁਣ ਤਕ 15575 ਵਿਦਿਆਰਥੀਆਂ ਨੇ ਦਾਖ਼ਲੇ ਲਈ ਰਜਿਸਟਰੇਸ਼ਨ ਕਰਵਾਈ ਹੈ ਜਦਕਿ 3761 ਵਿਦਿਆਰਥੀਆਂ ਨੇ ਇਸ ਦੀ ਫ਼ੀਸ ਭਰੀ ਹੈ।
ਕੈਂਪਸ ਵਿਚ 134 ਕੋਰਸ ਚਲ ਰਹੇ ਹਨ। ਇਸ ਵਿਚੋਂ ਪੀ.ਜੀ. ਕੋਰਸ 95, ਯੂ.ਜੀ.-6, ਡਿਪਲੋਮਾ ਕਰੋਸ 11, ਸਰਟੀਫ਼ੀਕੇਟ ਕੋਰਸ 9, ਐਡਵਾਂਸਡ, ਡਿਪਲੋਮਾ/ਪੀਜੀ ਡਿਪਲੋਮਾ ਕੋਰਸਾਂ ਦੀ ਗਿਣਤੀ 13 ਹੈ। ਬੀ.ਐਸ.ਸੀ. ਆਨਰਜ਼ ਕੋਰਸ ਦੀਆਂ 400 ਸੀਟਾਂ ਲਈ 4430 ਅਰਜ਼ੀਆਂ ਆਈਆਂ ਹਨ। ਹਾਲਾਂਕਿ ਇਸ ਵਿਚ ਨਹੀਂ ਦਰਜ ਕੀਤੀ ਗਈ। ਯੂਨੀਵਰਸਟੀ ਦੇ 67 ਵਿਭਾਗਾਂ 'ਚ ਦਾਖ਼ਲੇ ਹੋਣੇ ਹਨ।
ਕੋਈ ਨਵਾਂ ਕੋਰਸ ਨਹੀਂ: ਨਵੇਂ ਵਿਦਿਅਕ ਸੈਸ਼ਨ ਵਿਚੋਂ ਕੋਈ ਨਵਾਂ ਕੋਰਸ ਚਾਲੂ ਕਰਨ ਦੀ ਕੋਈ ਯੋਜਨਾ ਨਹੀਂ ਪਰ ਮਾਸ-ਕਮਿਊਨੀਕੇਸ਼ਨ ਵਿਭਾਗ ਦੇ ਮੁਖੀ ਨੇ ਉਮੀਦ ਪ੍ਰਗਟ ਕੀਤੀ ਕਿ ਜੇ ਮੰਨਜ਼ੂਰੀ ਮਿਲੀ ਤਾਂ ਉਹ ਰੇਡੀਉ ਪ੍ਰੋਡਕਸ਼ਨ ਅਤੇ ਮਾਸ-ਕਮਿਊਨੀਕੇਸ਼ਨ 'ਚ ਡਿਪਲੋਮਾ ਕੋਰਸ ਸ਼ੁਰੂ ਕਰ ਸਕਦੇ ਹਨ। ਇਨ੍ਹਾਂ ਕੋਰਸਾਂ ਵਿਚ 15-15 ਸੀਟਾਂ ਹਨ।