
ਸ਼ਹਿਰ ਦਾ ਸੀਵਰੇਜ ਦਾ ਗੰਦਾ ਪਾਣੀ ਅੱਗੇ ਸੇਮ 'ਚ ਪੈਂਦਾ ਸੀ ਤੇ ਵੇਸਟ ਜਾਂਦਾ ਸੀ ਕੁੱਝ ਦੇਰ ਪਹਿਲਾਂ ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ.....
ਧਰਮਕੋਟ : ਸ਼ਹਿਰ ਦਾ ਸੀਵਰੇਜ ਦਾ ਗੰਦਾ ਪਾਣੀ ਅੱਗੇ ਸੇਮ 'ਚ ਪੈਂਦਾ ਸੀ ਤੇ ਵੇਸਟ ਜਾਂਦਾ ਸੀ ਕੁੱਝ ਦੇਰ ਪਹਿਲਾਂ ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਗਿਆ ਸੀ। ਇਸ ਪਲਾਂਟ 'ਚ ਸੀਵਰੇਜ ਦਾ ਪਾਣੀ ਜਮਾਂ ਹੋ ਕੇ ਸਾਫ ਪਾਣੀ ਕਰਕੇ ਖੇਤਾਂ ਨੂੰ ਦੇਣ ਦੀ ਪਲਾਨਿੰਗ ਬਣਾਈ ਸੀ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਅੱਜ ਕੀਤਾ।
ਇਸ ਮੌਕੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਦਵਿੰਦਰ ਸਿੰਘ ਸੀਨੀਅਰ ਪ੍ਰੋਜੈਕਟ ਮੈਨੇਜਰ ਨੇ ਕਿਹਾ ਕਿ ਸ਼ਹਿਰ ਦਾ ਜੋ ਵੀ ਸੀਵਰੇਜ ਦਾ ਪਾਣੀ ਹੈ ਉਸ ਪਾਣੀ ਨੂੰ ਇਸ ਪਲਾਂਟ ਰਾਹੀਂ ਸ਼ੁਧ ਕਰਕੇ 400 ਏਕੜ ਜਮੀਨ ਨੂੰ ਫਰੀ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਨੇ ਖੇਤਾਂ 'ਚ ਪਾਈਪਾਂ ਪਾ ਦਿੱਤੀਆਂ ਹਨ ਤੇ ਹਰੇਕ ਕਿਸਾਨ ਨੂੰ ਵਾਰੀ ਸਿਰ ਪਾਣੀ ਦਿੱਤਾ ਜਾਵੇਗਾ।
ਇਸ ਮੌਕੇ ਨੀਰਜ ਕੁਮਾਰ ਗੋਇਲ ਜੇ.ਈ, ਰਾਜ ਕੁਮਾਰ ਉਪ ਮੰਡਲ ਭੂਮਿ ਰੱਖਿਆ ਅਫਸਰ ਮੋਗਾ, ਲਵਪ੍ਰੀਤ ਸਿੰਘ ਉਪ ਖੇਤੀਬਾੜੀ ਨਰੀਖਣ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਸਲ, ਮੇਹਰ ਸਿੰਘ ਰਾਏ, ਗੁਰਪਿੰਦਰ ਸਿੰਘ ਐਮ.ਸੀ., ਜਗਸੀਰ ਸਿੰਘ, ਦਲੇਰ ਸਿੰਘ ਚੋਟੀਆਂ, ਪ੍ਰਗਟ ਸਿੰਘ ਮੋਜੇਵਾਲ, ਮਨਜੀਤ ਸਿੰਘ ਐਮ.ਸੀ., ਹਰਪ੍ਰੀਤ ਸਿੰਘ ਸਰਪੰਚ, ਤਰਸੇਮ ਸਿੰਘ, ਸਨੀ, ਤਲਵਾੜ ਆਦਿ ਹਾਜਰ ਸਨ।