ਦਾਤੀ ਮਹਾਰਾਜ ਦੇ ਭਰਾ ਕੋਲੋਂ ਸੱਤ ਘੰਟਿਆਂ ਤਕ ਪੁੱਛ-ਪੜਤਾਲ
Published : Jun 21, 2018, 3:28 am IST
Updated : Jun 21, 2018, 3:28 am IST
SHARE ARTICLE
Daati Maharaj
Daati Maharaj

25 ਸਾਲਾ ਕੁੜੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਮੁਲਜ਼ਮ ਦਾਤੀ ਮਹਾਰਾਜ ਦੇ ਭਰਾ ਕੋਲੋਂ ਦਿੱਲੀ ਪੁਲਿਸ ਨੇ ਕਈ ਘੰਟਿਆਂ ਤਕ ਪੁੱਛ-ਪੜਤਾਲ......

ਨਵੀਂ ਦਿੱਲੀ  : 25 ਸਾਲਾ ਕੁੜੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਮੁਲਜ਼ਮ ਦਾਤੀ ਮਹਾਰਾਜ ਦੇ ਭਰਾ ਕੋਲੋਂ ਦਿੱਲੀ ਪੁਲਿਸ ਨੇ ਕਈ ਘੰਟਿਆਂ ਤਕ ਪੁੱਛ-ਪੜਤਾਲ ਕੀਤੀ। ਉਹ ਦਿੱਲੀ ਪੁਲਿਸ ਦੀ ਅਪਰਾਧ ਸ਼ਾਖ਼ਾ ਵਿਚ ਪੁੱਜਾ ਅਤੇ ਪੁਲਿਸ ਜਾਂਚ ਵਿਚ ਸ਼ਾਮਲ ਹੋਇਆ। ਪੁਲਿਸ ਅਧਿਕਾਰੀਆਂ ਨੇ ਉਸ ਕੋਲੋਂ ਸੱਤ ਘੰਟਿਆਂ ਤਕ ਪੁੱਛ-ਪੜਤਾਲ ਕੀਤੀ। ਉਸ ਕੋਲੋਂ ਬਲਾਤਕਾਰ ਨਾਲ ਜੁੜੇ ਕਰੀਬ 200 ਸਵਾਲ ਪੁੱਛੇ ਗਏ। ਕੁੱਝ ਸਵਾਲਾਂ ਦਾ ਜਵਾਬ ਤਾਂ ਉਸ ਨੇ ਬੇਬਾਕੀ ਨਾਲ ਦਿਤਾ ਪਰ ਕੁੱਝ ਨੂੰ ਟਾਲ ਗਿਆ।

ਦਾਤੀ ਦਾ ਭਰਾ ਦੁਪਹਿਰ ਕਰੀਬ ਤਿੰਨ ਵਜੇ ਕ੍ਰਾਈਮ ਬ੍ਰਾਂਚ ਪਹੁੰਚਿਆ। ਉਸ ਨੇ ਕਿਹਾ ਕਿ ਸਬੰਧਤ ਕੁੜੀ ਉਸ ਦੀ ਬੇਟੀ ਦੇ ਬਰਾਬਰ ਹੈ। ਉਸ ਨੂੰ ਬਦਨਾਮ ਕਰਨ ਅਤੇ ਫਸਾਉਣ ਲਈ ਉਸ ਵਿਰੁਧ ਦੋਸ਼ ਲਾਏ ਗਏ ਹਨ। ਪੁਲਿਸ ਦਾਤੀ ਦੇ ਕੁੱਝ ਜਵਾਬਾਂ ਤੋਂ ਸੰਤੁਸ਼ਟ ਨਹੀਂ। ਦਿੱਲੀ ਪੁਲਿਸ ਦੇ ਨੋਟਿਸ ਦੇ ਬਾਵਜੂਦ ਉਹ ਸੋਮਵਾਰ ਨੂੰ ਪੁਲਿਸ ਜਾਂਚ ਵਿਚ ਸ਼ਾਮਲ ਨਹੀਂ ਹੋਇਆ ਸੀ।

ਉਸ ਦੇ ਵਕੀਲ ਨੇ ਪੁਲਿਸ ਕੋਲੋਂ ਦੋ ਦਿਨਾਂ ਦਾ ਸਮਾਂ ਮੰਗਿਆ ਸੀ ਅਤੇ ਬੁਧਵਾਰ ਨੂੰ ਜਾਂਚ ਵਿਚ ਸ਼ਾਮਲ ਕਰਾਉਣ ਲਈ ਲਿਆਉਣ ਦਾ ਵਾਅਦਾ ਕੀਤਾ ਸੀ। 25 ਸਾਲ ਦੀ ਕੁੜੀ ਨੇ ਦਾਤੀ ਮਹਾਰਾਜ ਅਸਲ ਨਾਮ ਮਦਨ ਲਾਲ ਸਮੇਤ ਉਸ ਦੇ ਤਿੰਨ ਭਰਾਵਾਂ ਵਿਰੁਧ ਬਲਾਤਕਾਰ ਦਾ ਦੋਸ਼ ਲਾਇਆ ਹੈ। ਕੁੜੀ ਨੇ ਕਿਹਾ ਹੈ ਕਿ ਉਸ ਨਾਲ ਛਤਰਪੁਰ ਸਮੇਤ ਰਾਜਸਥਾਨ ਦੇ ਪਾਲੀ ਵਾਲੇ ਆਸ਼ਰਮ ਵਿਚ ਬਲਾਤਕਾਰ ਕੀਤਾ ਗਿਆ। (ਏਜੰਸੀ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement