ਬਾਬਾ ਦਾਤੀ ਮਹਾਰਾਜ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ
Published : Jun 11, 2018, 3:54 pm IST
Updated : Jun 11, 2018, 5:29 pm IST
SHARE ARTICLE
Baba Dati mharaj
Baba Dati mharaj

ਜ਼ਿਕਰਯੋਗ ਹੈ ਕਿ ਬਲਾਤਕਾਰ ਦਾ ਇਹ ਮਾਮਲਾ ਸਾਲ 2016 ਦਾ ਹੈ । ਉਧਰ ਪੀੜਤਾ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਸ਼ਨੀ ਧਾਮ  ਦੇ ਅੰਦਰ ਉਸਦਾ ਯੋਨ...

ਰਾਮ ਰਹੀਮ ਅਤੇ ਆਸਾਰਾਮ  ਦੇ ਬਾਅਦ ਇੱਕ ਹੋਰ ਬਾਬਾ ਔਰਤਾਂ - ਸਾਧਵੀਆਂ ਦੇ ਯੋਨ ਸ਼ੋਸ਼ਣ  ਦੇ ਮਾਮਲੇ ਵਿਚ ਘਿਰ ਗਿਆ ਹੈ ।  ਦਿੱਲੀ  ਦੇ ਨਾਲ ਪੂਰੇ ਦੇਸ਼ ਵਿੱਚ ਮਸ਼ਹੂਰ ਬਾਬਾ ਦਾਤੀ ਮਹਾਰਾਜ 'ਤੇ ਆਪਣੀ ਸਾਧਵੀ ਨਾਲ ਬਲਾਤਕਾਰ ਕਰਨ ਦਾ ਗੰਭੀਰ ਇਲਜ਼ਾਮ ਲਗਾ ਹੈ ।  

Dati maharajDati maharaj

ਇਸ ਸਬੰਧ ਵਿੱਚ ਦਿੱਲੀ ਪੁਲਿਸ ਨੇ ਧਾਰਾ 376 ਅਤੇ 377 ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਆਰੋਪੀ ਬਾਬਾ ਦੀ ਤਲਾਸ਼ ਤੇਜ ਕਰ ਦਿੱਤੀ ਹੈ ।  ਉਥੇ ਹੀ , ਬਾਬਾ ਆਸ਼ਰਮ ਅਤੇ ਆਪਣੇ ਠਿਕਾਣਿਆਂ ਤੋਂ ਫਰਾਰ ਦੱਸਿਆ ਜਾ ਰਿਹਾ ਹੈ।  ਪੁਲਿਸ ਬਾਬਾ ਦਾਤੀ ਮਹਾਰਾਜ ਦੀ ਤਲਾਸ਼ ਵਿੱਚ ਆਸ਼ਰਮ 'ਤੇ ਛਾਪੇਮਾਰੀ ਕੀਤੀ ਗਈ ਪਰ ਬਾਬਾ ਉਥੇ ਨਹੀਂ ਮਿਲਿਆ |

Dati maharajDati maharaj

ਜ਼ਿਕਰਯੋਗ ਹੈ ਕਿ ਬਲਾਤਕਾਰ ਦਾ ਇਹ ਮਾਮਲਾ ਸਾਲ 2016 ਦਾ ਹੈ । ਉਧਰ ਪੀੜਤਾ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਸ਼ਨੀ ਧਾਮ  ਦੇ ਅੰਦਰ ਉਸਦਾ ਯੋਨ ਸ਼ੋਸ਼ਣ ਕੀਤਾ ਗਿਆ ਅਤੇ ਡਰ ਦੇ ਕਾਰਨ ਉਸਨੇ ਸ਼ਿਕਾਇਤ ਦਰਜ ਨਹੀਂ ਕਾਰਵਾਈ ਸੀ ।  

Dati maharajDati maharaj

ਪੀੜਤ ਮਹਿਲਾ ਨੇ ਪਿਛਲੇ ਹਫ਼ਤੇ 6 ਜੂਨ (ਬੁੱਧਵਾਰ) ਨੂੰ ਥਾਣਾ ਫਤਿਹਪੁਰਬੇਰੀ ਵਿਚ ਸ਼ਿਕਾਇਤ ਦਿਤੀ ਸੀ । ਸ਼ਿਕਾਇਤ ਮਿਲਣ 'ਤੇ ਐੱਸਐਚਓ ਵਲੋਂ ਬਾਬੇ ਨਾਲ ਪੁੱਛਗਿੱਛ ਕੀਤੀ ਗਈ | ਦਸਿਆ ਜਾ ਰਿਹਾ ਹੈ ਕਿ ਬਾਬਾ ਨੇ ਪੁੱਛਗਿਛ ਵਿਚ ਬਿਲਕੁਲ ਵੀ ਸਹਿਯੋਗ ਨਹੀਂ ਕੀਤਾ ਸੀ । ਜਿਸ ਤੋਂ ਬਾਅਦ ਇਸ ਮਾਮਲੇ ਵਿਚ ਐੱਸਐਚਓ ਨੇ ਡੀਸੀਪੀ ਨੂੰ ਰਿਪੋਰਟ ਕੀਤੀ ਅਤੇ ਇਸਦੇ ਬਾਅਦ ਡੀਸੀਪੀ ਦੇ ਆਦੇਸ਼ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ।  

Dati maharajDati maharaj

ਪੁਲਿਸ ਵਲੋਂ ਡੇਰੇ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਮਿਲੇ ਡੇਰਾ ਸਮਰਥਕਾਂ ਨੇ ਦਸਿਆ ਕਿ ਬਾਬਾ ਦਾ ਰਾਜਸਥਾਨ  ਦੇ ਪਾਲੀ ਵਿਚ ਵੀ ਆਸ਼ਰਮ ਹੈ ਅਤੇ ਦਿੱਲੀ ਵਿੱਚ ਬਾਬਾ ਸਿਰਫ ਸ਼ਨੀਵਾਰ ਨੂੰ ਆਉਂਦਾ ਹੈ,  ਜਦੋਂ ਇੱਥੇ ਸ਼ਨੀ ਭਗਵਾਨ ਦੀ ਪੂਜਾ ਹੁੰਦੀ ਹੈ ।  

Dati maharajDati maharaj

ਬਲਾਤਕਾਰ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਬਾਬਾ ਦੀਆਂ ਮੁਸ਼ਕਿਲਾਂ ਦਾ ਵਧਣਾ ਤੈਅ ਮੰਨਿਆ ਜਾ ਰਿਹਾ ਹੈ ।  ਇਸਤੋਂ ਇਲਾਵਾ ਬਾਬਾ 'ਤੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਵੀ ਦੋਸ਼ ਹੈ। ਅਜਿਹੇ ਵਿਚ ਪੁਲਿਸ ਇਸ ਮਾਮਲੇ ਵਿਚ ਵੀ ਜਾਂਚ ਸ਼ੁਰੂ ਕਰ ਸਕਦੀ ਹੈ ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement