ਸ਼ਾਮਲਾਟ ਜ਼ਮੀਨ ਦੀ ਬੋਲੀ ਕਾਰਨ ਪਿੰਡ ਬਿਨਾਹੇੜੀ ਵਿਖੇ ਤਣਾਅ
Published : Jun 21, 2018, 12:33 am IST
Updated : Jun 21, 2018, 12:33 am IST
SHARE ARTICLE
 Police Team Stop The Protesters
Police Team Stop The Protesters

ਹਲਕਾ ਨਾਭਾ ਦੇ ਪਿੰਡ ਬਿਨਾਹੇੜੀ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਪੰਚਾਇਤ ਵਿਭਾਗ ਵਲੋਂ ਪਿੰਡ ਦੀ ਐਸਸੀ ਭਾਈਚਾਰੇ ਨਾਲ ਸੰਬੰਧਤ....

ਨਾਭਾ : ਹਲਕਾ ਨਾਭਾ ਦੇ ਪਿੰਡ ਬਿਨਾਹੇੜੀ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਪੰਚਾਇਤ ਵਿਭਾਗ ਵਲੋਂ ਪਿੰਡ ਦੀ ਐਸਸੀ ਭਾਈਚਾਰੇ ਨਾਲ ਸੰਬੰਧਤ ਸ਼ਾਮਲਾਟ ਜ਼ਮੀਨ ਦੀ ਬੋਲੀ ਪਿੰਡ ਦੀ ਧਰਮਸ਼ਾਲਾ ਵਿੱਚ ਰੱਖੀ ਗਈ। ਦਰਅਸਲ ਐਸਸੀ ਭਾਈਚਾਰੇ ਦੀ 45 ਏਕੜ ਜ਼ਮੀਨ ਹੈ ਜਿਸਨੂੰ ਲੈ ਕੇ ਐਸਸੀ ਭਾਈਚਾਰੇ ਵਲੋਂ ਵਿਰੋਧ ਕੀਤਾ ਗਿਆ ਕਿ ਉਨਾਂ ਦੀ ਹੀ ਬਿਰਾਦਰੀ ਦੇ ਕੁੱਝ ਲੋਕ ਲਾਲਚਵਸ ਹੋ ਕੇ ਅਤੇ ਜ਼ਿਮੀਂਦਾਰਾਂ ਨਾਲ ਮਿਲਕੇ ਬੋਲੀ ਦੇ ਰਹੇ ਹਨ ਜੋ ਜ਼ਮੀਨ 'ਤੇ ਵੱਡੇ ਜਿਮੀਂਦਾਰ ਨਾਲ ਮਿਲ ਕੇ ਖੇਤੀ ਕਰਨਗੇ। ਭਾਈਚਾਰੇ ਦੇ ਵਿਰੋਧ ਕਾਰਨ ਸਥਿਤੀ ਤਣਾਅਪੂਰਨ ਹੋ ਗਈ ਤੇ ਕੁੱਝ ਸ਼ਰਾਰਤੀ ਲੋਕਾਂ ਵਲੋਂ ਥੋੜੀ ਪੱਥਰਬਾਜੀ ਵੀ ਕੀਤੀ ਗਈ।

ਪੁਲਿਸ ਨੇ ਹਲਕਾ ਬਲ ਦਾ ਪ੍ਰਯੋਗ ਕਰਦੇ ਲਾਠੀਚਾਰਜ ਕੀਤਾ ਜਿਸ ਨਾਲ ਵਿਰੋਧ ਕਰਦੀ ਮਹਿਲਾ ਜ਼ਖ਼ਮੀ ਹੋ ਗਈ। ਇਸ ਦੌਰਾਨ ਭਾਈਚਾਰੇ ਦੀਆਂ ਔਰਤਾਂ ਨੇ ਘਟਨਾ ਸਥਾਨ ਉਪਰ ਧਰਨਾ ਦੇ ਦਿਤਾ। ਤਣਾਅਪੂਰਨ ਸਥਿਤੀ ਨੂੰ ਵੇਖਦੇ ਹੋਏ ਕਰੀਬ 15 ਪੁਲਿਸ ਮੁਲਾਜ਼ਮ ਤੈਨਾਤ ਕਰਦਿਆਂ ਪੂਰੇ ਪਿੰਡ ਨੂੰ ਪੁਲਿਸ ਛਾਵਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਕਮਾਂਡੋ ਫੋਰਸ ਦੇ ਜਵਾਨਾਂ ਨਾਲ ਘੇਰਾਬੰਦੀ ਕਰ ਲਈ ਗਈ ਤੇ ਛੱਤਾਂ ਉਪਰ ਵੀ ਪੁਲਿਸ ਦੇ ਜਵਾਨ ਤੈਨਾਤ ਕਰ ਦਿੱਤੇ ਗਏ। ਬੋਲੀ ਪਿੰਡ ਦੀ ਧਰਮਸ਼ਾਲਾ ਵਿੱਚ ਜਾਰੀ ਰਹੀ ਜਿੱਥੇ ਗੇਟ ਬੰਦ ਕਰਕੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਪੁਲਿਸ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਜਾਣ ਦਿੱਤਾ ਗਿਆ। 

ਦੂਜੇ ਪਾਸੇ ਪਿੰਡ ਦੇ ਜਿਮੀਦਾਰਾਂ ਦਾ ਕਹਿਣਾ ਕਿ ਦਲਿਤ ਭਾਈਚਾਰੇ ਦੀ ਜ਼ਮੀਨ ਦੀ ਬੋਲੀ ਤੇ ਉਨਾਂ ਦਾ ਆਪਸੀ ਟਕਰਾਅ ਹੈ। ਧੜੇਬੰਦੀ ਚਲ ਰਹੀ ਹੈ। ਰਿਜਰਵ ਬੋਲੀ ਕਾਰਨ ਪਿੰਡ ਦੇ ਬਾਕੀ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਫਿਲਹਾਲ ਪ੍ਰਸ਼ਾਸ਼ਨ ਜਾਂ ਪੁਲਿਸ ਦੇ ਅਧਿਕਾਰੀ ਕੁੱਝ ਵੀ ਕਹਿਣ ਤੋਂ ਬਚਦੇ ਰਹੇ। ਮਾਮਲੇ 'ਤੇ ਬੋਲੀ ਵਿਚ ਪੱਖਪਾਤ ਦੇ ਦੋਸ਼ ਲਗਾ ਰਹੇ ਐਸਸੀ ਭਾਈਚਾਰੇ ਦੇ ਪੀੜਿਤ ਲੋਕਾਂ ਨੇ ਦੱਸਿਆ ਕਿ 45 ਏਕੜ ਜ਼ਮੀਨ ਦਲਿਤ ਭਾਈਚਾਰੇ ਦੀ ਰਾਖਵੀਂ ਹੈ ਲੇਕਿਨ ਕੁੱਝ ਦਲਿਤ ਲੋਕ ਲਾਲਚ ਦੇ ਚਲਦੇ ਹੀ ਵੱਡੇ ਜਿਮੀਦਾਰਾਂ ਨਾਲ ਮਿਲਕੇ ਬੋਲੀ ਦੇ ਰਹੇ ਹਨ ਜੋ ਬਾਅਦ ਵਿੱਚ ਜ਼ਮੀਨ ਖੇਤੀ ਲਈ ਵੱਡੇ ਕਿਸਾਨਾਂ ਨੂੰ ਅੱਗੇ ਦੇ ਦਿੱਤੀ ਜਾਵੇਗੀ।

ਪੁਲਿਸ ਵਲੋਂ ਵੀ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਪਿੰਡ ਦੇ ਜਿਮੀਂਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਦਲਿਤ ਭਾਈਚਾਰੇ ਲਈ ਰਾਖਵੀਂ ਹੈ ਜਿਸ ਨਾਲ ਕਿਸੇ ਨੂੰ ਕੋਈ ਵਾਸਤਾ ਨਹੀਂ। ਦਲਿਤ ਭਾਈਚਾਰੇ ਵਿੱਚ ਹੀ ਧੜੇਬੰਦੀ ਚੱਲ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement