ਦਲਿਤਾਂ ਨੂੰ ਮਕਾਨ ਮਾਲਕ ਬਣਾਉਣ ਤਕ ਸੰਘਰਸ਼ ਜਾਰੀ ਰਹੇਗਾ : ਕਿਰਨਜੀਤ ਗਹਿਰੀ
Published : Jun 21, 2018, 3:54 am IST
Updated : Jun 21, 2018, 3:54 am IST
SHARE ARTICLE
Kiranjit Giri With Others
Kiranjit Giri With Others

ਲੋਕ ਜਨ ਸ਼ਕਤੀ ਪਾਰਟੀ ਦੀ ਮੀਟਿੰਗ ਸੇਵਾ ਸੰਮਤੀ ਹਾਲ ਵਿਖੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਵਿੱਚ ਹੋਈ......

ਰਾਮਪੁਰਾ ਫੂਲ : ਲੋਕ ਜਨ ਸ਼ਕਤੀ ਪਾਰਟੀ ਦੀ ਮੀਟਿੰਗ ਸੇਵਾ ਸੰਮਤੀ ਹਾਲ ਵਿਖੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਵਿੱਚ ਹੋਈ। ਮੁੱਖ ਮਹਿਮਾਨ ਦੇ ਤੌਰ 'ਤੇ ਜਗਦੀਪ ਸਿੰਘ ਗਹਿਰੀ ਅਤੇ ਮਹਿਲਾ ਵਿੰਗ ਦੀ ਸੂਬਾ ਇੰਚਾਰਜ਼ ਮੀਨੂ ਪੁੱਜੇ। ਪਰਮਜੀਤ ਕੌਰ ਨੂੰ ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਅਤੇ ਰੇਸ਼ਮਾ ਕੌਰ ਨੂੰ ਸ਼ਹਿਰੀ ਪ੍ਰਧਾਨ ਚੁਣ ਕੇ ਸੁਖਜਿੰਦਰ ਕੌਰ ਮੰਡੀਕਲਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਵਾਰਡ ਨੰਬਰ 12 ਦੇ ਮੋੜ ਚੌਂਕ ਦੀ ਜਿੰਮੇਵਾਰੀ ਬਲਵੀਰ ਸਿੰਘ ਬਾਹੀਆ, ਦੀਪੂ ਸਿੰਘ ਅਤੇ ਬੂਟਾ ਸਿੰਘ ਨੇ ਸੌਂਪੀ।

ਸੂਬਾ ਪ੍ਰਧਾਨ ਗਹਿਰੀ ਨੇ ਦੱਸਿਆ ਕਿ ਅਦਾਲਤਾਂ ਸਰਕਾਰੇ ਦਰਬਾਰੇ, ਪ੍ਰਸਾਸ਼ਨ ਵੱਲੋਂ ਗਰੀਬ ਮਜਦੂਰਾਂ ਦਲਿਤਾਂ ਨੂੰ ਇਨਸਾਫ ਨਾ ਮਿਲਣ ਅਤੇ ਹੋ ਰਹੀ ਖੱਜਲਖੁਆਰੀ ਦੇ ਨੂੰ ਲੈਕੇ ਚਿਰਾਗ ਪਾਸਵਾਨ  ਦੇ ਦਿੱਤੇ ਨਾਅਰੇ ਨੂੰ “ ਕਮਾਏ ਗਾ ਸੋ ਖਾਏਗਾ, ਲੁਟਣ ਵਾਲਾ ਜਾਏਗਾ, ਔਰ ਨਵਾਂ ਜਵਾਨਾਂ ਆਏਗਾ” ਇਸ ਨਾਅਰੇ ਨੂੰ ਲੈ ਕੇ ਗਰੀਬ ਦਲਿਤਾਂ ਨੂੰ ਇਨਸਾਫ ਅਤੇ ਉਨ੍ਹਾਂ ਦੇ ਹੱਕਾਂ ਲਈ ਫਰੀਦਕੋਟ ਵਿਖੇ ਰੱਖੀ ਰੈਲੀ ਨੂੰ ਕਾਮਯਾਬ ਕਰਨ ਲਈ ਇਕ ਜਨ ਚੇਤਨਾ ਮੁਹਿੰਮ ਸੁਰੂ ਕੀਤੀ ਗਈ ਹੈ। 

ਉਨਾਂ ਦੱਸਿਆ ਕਿ  ਲਾਲ ਲਕੀਰ ਦੇ ਦਾਇਰੇ ਚ ਰਹਿੰਦੇ ਗਰੀਬਾਂ ਨੂੰ ਬਾਹਰ ਕੱਢ ਕੇ ਘਰਾਂ ਦੇ ਮਾਲਕ ਬਣਾਉਣ ਦਾ ਕਾਫੀ ਲੰਬੇ ਅਰਸੇ ਤੋਂ ਬੀੜਾ ਚੁੱਕਿਆ ਹੋਇਆ ਹੈ ਅਤੇ ਇਹ ਸੰਘਰਸ਼ ਜਾਰੀ ਰਹੇਗਾ। ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੀਟਿੰਗ ਦੌਰਾਨ ਉਕਤ Âੰੇਜੰਡੇ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰਵਾਇਆ ਸੀ। ਪਰ ਦੁੱਖ ਦੀ ਗੱਲ ਹੈ ਕਿ ਮੌਜੂਦਾ ਕਾਂਗਰਸ ਦੀ ਕੈਪਟਨ ਸਰਕਾਰ ਨੇ ਇਹ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ। ਇਸੇ ਸਬੰਧ ਵਿੱਚ ਫਰੀਦਕੋਟ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ। ਜਿਸ ਨੂੰ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਸੰਬੋਧਨ ਕਰਨਗੇ।  

ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗ ਨੂੰ ਲੈ ਕੇ ਤੁਰੰਤ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਪਾਰਟੀ ਵੱਲੋਂ ਇਕ ਵੱਖਰਾ ਮੋਰਚਾ ਲਾਕੇ ਚਾਰ ਏਜੰਡੇ ਲਾਗੂ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਰਾਜਾ ਸਿਘ ਸਿਵੀਆਂ, ਬਲਦੇਵ ਸਿੰਘ ਮੌਜੀ, ਜਸਵੀਰ ਸਿੰਘ ਸੀਰਾ, ਅਵਤਾਰ ਸਿੰਘ ਸਹੋਤਾ, ਬਹਾਦਰ ਸਿੰਘ,  ਸੀਰਾ ਤੁੰਗਵਾਲੀ, ਜਸਪਾਲ ਸਿੰਘ ਸਹੋਤਾ, ਜਰਮਨ ਗਹਿਰੀ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement