
ਅਧਿਆਪਕਾਂ ਤੋਂ ਬੀ.ਐਲ.ਓਜ਼. ਦਾ ਵਾਧੂ ਕੰਮ ਕਰਵਾਏ ਜਾਣ ਖਿਲਾਫ਼ ਸਾਂਝਾ ਅਧਿਆਪਕ ਮੋਰਚਾ ਨੇ ਆਵਾਜ਼ ਬੁਲੰਦ ਕਰਦੇ ਹੋਏ ਇਹ ਕੰਮ ਉਨ੍ਹਾਂ ਤੋਂ ਵਾਪਸ.......
ਜ਼ੀਰਾ : ਅਧਿਆਪਕਾਂ ਤੋਂ ਬੀ.ਐਲ.ਓਜ਼. ਦਾ ਵਾਧੂ ਕੰਮ ਕਰਵਾਏ ਜਾਣ ਖਿਲਾਫ਼ ਸਾਂਝਾ ਅਧਿਆਪਕ ਮੋਰਚਾ ਨੇ ਆਵਾਜ਼ ਬੁਲੰਦ ਕਰਦੇ ਹੋਏ ਇਹ ਕੰਮ ਉਨ੍ਹਾਂ ਤੋਂ ਵਾਪਸ ਲੈਣ ਦੀ ਮੰਗ ਉਠਾਈ। ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਬਲਵਿੰਦਰ ਸਿੰਘ ਭੁੱਟੋ, ਦੀਦਾਰ ਸਿੰਘ ਮੁੱਦਕੀ ਅਤੇ ਨਵੀਨ ਕੁਮਾਰ ਸਚਦੇਵਾ ਦੀ ਪ੍ਰਧਾਨਗੀ ਹੇਠ ਮੰਗ ਪੱਤਰ ਜ਼ੀਰਾ ਦੇ ਐਸ.ਡੀ.ਐਮ. ਨੂੰ ਦਿਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਹਰਪਾਲ ਸਿੰਘ, ਗੁਰਪਾਲ ਸਿੰਘ ਨੇ ਦਸਿਆ ਕਿ ਮੋਰਚੇ ਦੀ ਮੰਗ 'ਤੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਿਖਿਆ ਦਾ ਪੱਧਰ ਉੱਚਾ ਚੁੱਕਣ ਲਈ ਅਧਿਆਪਕਾਂ ਤੋਂ ਇਹ ਵਾਧੂ ਕੰਮ ਵਾਪਸ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ
ਨੂੰ ਦੋ ਵਾਰ ਪੱਤਰ ਜ਼ਾਰੀ ਕੀਤੇ ਗਏ ਪਰ ਇਨ੍ਹਾ ਪੱਤਰਾਂ ਨੂੰ ਅਮਲ ਵਿਚ ਨਹੀਂ ਲਿਆਂਦਾ ਜਾ ਰਿਹਾ, ਜਿਸ ਕਾਰਨ ਅਧਿਆਪਕ ਵਰਗ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਜ਼ਾਰੀ ਕੀਤੇ ਗਏ ਪੱਤਰ ਨੂੰ ਸਖ਼ਤੀ ਨਾਲ ਅਮਲ ਵਿਚ ਲਿਆਉਣ ਦੀ ਮੋਰਚੇ ਵਲੋਂ ਮੰਗ ਕੀਤੀ ਗਈ। ਮੋਰਚੇ ਦੇ ਆਗੂਆਂ ਨੇ ਦਸਿਆ ਕਿ ਅੰਗਹੀਣ ਅਧਿਆਪਕ, ਕੁਆਰੀਆਂ ਲੜਕੀਆਂ ਅਤੇ ਵਿਧਵਾ ਅਧਿਆਪਕਾਂ ਨੂੰ ਵੀ ਬੀ.ਐਲ.ਓਜ਼ ਦੀ ਡਿਊਟੀ ਤੋਂ ਛੋਟ ਨਹੀਂ ਦਿਤੀ ਗਈ। ਬੀ.ਐਲ.ਓਜ਼ ਨੂੰ ਇਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਦਾ ਮਿਹਨਤਾਨਾਂ ਜਾਰੀ ਨਹੀਂ ਕੀਤਾ ਗਿਆ
ਸਗੋਂ ਬੀ.ਐਲ.ਓਜ਼. ਰਜਿਸਟਰ ਆਨਲਾਈਨ ਕਰਵਾਉਣ ਲਈ ਅਪਣੇ ਕੋਲੋਂ ਪੈਸੇ ਪਰਚ ਕਰ ਕੇ ਕੰਪਿਊਟਰਤ ਅਪਰੇਟਰਾਂ ਤੋਂ ਰਜਿਸਟਰ ਆਨਲਾਈਨ ਕਰਵਾ ਰਹੇ ਹਨ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੋ ਅਜੇ ਵੀ ਉਨ੍ਹਾਂ ਦੀਆਂ ਮੰਗਾਂ 'ਤੇ ਗੌਰ ਨਾ ਕੀਤਾ ਤਾਂ ਮੋਰਚਾ ਇਸ ਸਬੰਧੀ ਵੱਡਾ ਐਕਸ਼ਨ ਲੈਣ ਲਈ ਮਜ਼ਬੂਰ ਹੋਵੇਗਾ। ਮੰਗ ਪੱਤਰ ਦੇਣ ਵਾਲਿਆਂ ਵਿਚ ਸ਼ਾਮਲ ਅਧਿਆਪਕ ਮਨੀਸ਼ ਕੁਮਾਰ, ਸੰਜੀਵ ਕੁਮਾਰ, ਅਸ਼ੋਕ ਕੁਮਾਰ, ਸਤਨਾਮ ਸਿੰਘ, ਗੁਲਸ਼ਨ ਕੁਮਾਰ, ਚੰਦ ਸਿੰਘ, ਪ੍ਰੇਮ ਸਿੰਘ, ਸਤਿੰਦਰ ਸਿੰਘ, ਦਿਨੇਸ਼ ਸ਼ਰਮਾ ਆਦਿ ਹਾਜ਼ਰ ਸਨ।