
ਇਸ ਤਰ੍ਹਾਂ ਉਹਨਾਂ ਨੇ ਤੀਜੇ ਬਦਲ ਦੀ ਸ਼ਲਾਘਾ ਕਰਦੇ ਹੋਏ ਕਿਹਾ...
ਸੰਗਰੂਰ: ਚੀਨ ਅਤੇ ਭਾਰਤ ਵਿਚਕਾਰ ਹੋਈ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਹਨ। ਇਸ ਤੇ ਪੂਰੇ ਦੇਸ਼ ਨੇ ਰੋਸ ਪ੍ਰਗਟਾਇਆ ਹੈ। ਇਸ ਤੇ ਸਿਮਰਜੀਤ ਸਿੰਘ ਬੈਂਸ ਨੇ ਵੀ ਰੋਸ ਜਤਾਇਆ ਹੈ। ਉਹਨਾਂ ਨੇ ਕਿਹਾ ਕਿ ਫੌਜੀ ਜਵਾਨਾਂ ਦੀ ਬਦੌਲਤ ਹੀ ਲੋਕ ਰਾਤ ਨੂੰ ਸੁੱਖ ਤੇ ਚੈਨ ਦੀ ਨੀਂਦ ਸੌਂਦੇ ਹਨ। ਇਸ ਵਿਚ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਹਨ ਜਿਹਨਾਂ ਦਾ ਕਿ ਬਹੁਤ ਹੀ ਦੁੱਖ ਹੈ।
Simarjit Singh Bains
ਪਰ ਇਕ ਗਰਵ, ਫਕਰ ਤੇ ਮਾਣ ਦੀ ਗੱਲ ਹੈ ਕਿ ਉਹ ਚਾਰ ਪੰਜਾਬੀ ਯੋਧਿਆਂ ਦੀ ਸ਼ਹਾਦਤ ਨੂੰ ਸਲੂਟ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਹੌਂਸਲਾ ਅਫ਼ਜ਼ਾਈ ਲਈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਕ ਕਰੋੜ ਰੁਪਏ ਤੇ ਪਰਿਵਾਰ ਦੇ ਇਕ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਚੀਨ ਇਹਨਾਂ ਪਰਿਵਾਰਾਂ ਤੋਂ ਮੁਆਫ਼ੀ ਮੰਗਣ ਤੇ ਸਾਡੇ ਦੇਸ਼ ਵਿਚ ਰੋਜ਼-ਰੋਜ਼ ਜਿਹੜੇ ਸੱਥਰ ਵਿਛਦੇ ਹਨ ਚੀਨ ਨਾਲ ਆਰ-ਪਾਰ ਦੀ ਲੜਾਈ ਕਰ ਕੇ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇ ਤੇ ਇਹਨਾਂ ਨੂੰ ਦਿਖਾ ਦੇਣਾ ਚਾਹੀਦਾ ਹੈ ਕਿ ਸਾਡੇ ਦੇਸ਼ ਵਿਚ ਕਿੰਨੀ ਤਾਕਤ ਹੈ।
Simarjit Singh Bains
ਇਸ ਤਰ੍ਹਾਂ ਉਹਨਾਂ ਨੇ ਤੀਜੇ ਬਦਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਇਸ ਪਾਰਟੀ ਨੂੰ ਜੀ ਸਦਕੇ ਬਣਾਉਣ ਤੇ ਉਹ ਵੀ ਇਸ ਪਾਰਟੀ ਦਾ ਸਵਾਗਤ ਕਰਦੇ ਹਨ। ਇਕ ਮਾਫੀਆ ਰਾਜ ਨੂੰ ਖਤਮ ਕਰਨ ਲਈ ਇਹ ਪਾਰਟੀ ਬਣਾਉਣਾ ਚੰਗੀ ਗੱਲ ਹੈ। ਪੰਜਾਬ ਦੇ ਭਵਿੱਖ ਲਈ ਕਿਸੇ ਨੂੰ ਤਾਂ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਫਿਰ ਤੋਂ ਵਧੀਆ ਬਣਾਇਆ ਜਾਵੇ। 22 ਤਰੀਕ ਨੂੰ ਸਾਈਕਲ ਰੈਲੀ ਕੱਢੀ ਜਾਵੇਗੀ ਜੋ ਕਿ ਜ਼ਲ੍ਹਿਆਂਵਾਲੇ ਬਾਗ਼ ਤੋਂ ਲੈ ਕੇ ਚੰਡੀਗੜ੍ਹ ਤਕ ਹੋਵੇਗੀ ਜਿਸ ਦੇ 5 ਪੜਾਅ ਹੋਣਗੇ।
Captain Amrinder Singh
ਇਸ ਰੈਲੀ ਦਾ ਮਕਸਦ ਖੇਤੀ ਸੁਧਾਰ ਹੈ। ਆਰਡੀਨੈਂਸ ਜੋ ਕਿ ਪੰਜਾਬ ਨੂੰ ਤਬਾਹ ਕਰਨ ਲਈ, ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕਰਨ ਲਈ ਅਡਾਨੀਆਂ ਤੇ ਅੰਬਾਨੀਆਂ ਦੇ ਕਾਰਪੋਰੇਟ ਦਾ ਕੌਡੀਆਂ ਦੇ ਭਾਅ ਜ਼ਮੀਨਾਂ ਖਰੀਦ ਕੇ ਕਬਜ਼ਾ ਕਰਵਾਉਣ ਲ਼ਈ ਪਾਸ ਹੋਇਆ ਹੈ ਜੋ ਕਿ ਬਹੁਤ ਹੀ ਨੁਕਸਾਨਦਾਇਕ ਹੈ। ਇਹ ਯਾਤਰਾ ਇਸ ਲਈ ਰੱਖੀ ਗਈ ਹੈ ਕਿ ਕਿਸਾਨ ਨੂੰ ਲਾਮਬੰਦ ਕੀਤਾ ਜਾਵੇ।
Sukhbir Singh Badal
ਰਾਜ ਸਰਕਾਰ ਨੂੰ ਮਜ਼ਬੂਰ ਕਰ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਸ ਕਾਲੇ ਕਾਨੂੰਨ ਦਾ ਭੋਗ ਪਾ ਕੇ ਪ੍ਰਸਤਾਵ ਕੇਂਦਰ ਨੂੰ ਭੇਜ ਦੇਈਏ, ਕਿਉਂ ਕਿ ਖੇਤੀਬਾੜੀ ਤੇ ਕਾਨੂੰਨ, ਸੰਵਿਧਾਨ ਕੇਂਦਰ ਨਹੀਂ ਬਣਾ ਸਕਦਾ। ਉਹ ਕਾਨੂੰਨ ਬਣਾਉਣ ਦੀ ਸ਼ਕਤੀ ਰਾਜਾਂ ਕੋਲ ਹੈ, ਕੇਂਦਰ ਸਰਕਾਰ ਕੌਣ ਹੁੰਦੀ ਹੈ ਅਜਿਹੇ ਕਾਨੂੰਨ ਬਣਾਉਣ ਵਾਲੀ।
Chines goods
ਮੋਦੀ ਸਰਕਾਰ ਫੈਸਲਾ ਲਵੇ ਕਿ ਚੀਨ ਦੀ ਛੋਟੀ ਤੋਂ ਛੋਟੀ ਚੀਜ਼ ਵੀ ਭਾਰਤ ਨਹੀਂ ਆਵੇਗੀ, ਫਿਰ ਤਾਂ ਸਮਾਪਤ ਹੀ ਹੋ ਜਾਵੇਗਾ। ਚੀਨ ਪੂਰੀ ਦੁਨੀਆ ਦਾ ਕਾਤਲ ਦੁਸ਼ਮਣ ਹੈ, ਉਸ ਨੇ ਪੂਰੀ ਦੁਨੀਆ ਨੂੰ ਵਖ਼ਤ ਪਾ ਦਿੱਤਾ ਹੈ ਅਤੇ ਉਹਨਾਂ ਕਾਰਨ ਭਾਰਤ ਦਾ ਉਦਯੋਗ ਤਹਿਸ ਨਹਿਸ ਹੋ ਗਿਆ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਚੀਨ ਦੇ ਸਮਾਨ ਤੇ ਰੋਕ ਲਗਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।