
ਦਸਿਆ ਜਾ ਰਿਹਾ ਹੈ ਕਿ ਕਰੰਟ ਲੱਗਣ ਤੋਂ ਬਾਅਦ ਇਸ ਵਿਅਕਤੀ...
ਚੰਡੀਗੜ੍ਹ: ਸਦਕੇ ਜਾਈਏ ਪੰਜਾਬ ਪੁਲਿਸ ਦੇ ਇਹਨਾਂ ਜਵਾਨਾਂ ਤੋਂ ਜਿਹਨਾਂ ਨੇ ਹਰ ਲੋੜਵੰਦ ਦੀ ਮਦਦ ਕਰਨ ਦਾ ਬੀੜਾ ਚੁੱਕ ਲਿਆ ਹੈ। ਕੁੱਝ ਤਸਵੀਰਾਂ ਵਿਚ ਸਾਹਮਣੇ ਆਈਆਂ ਹਨ ਜਿਹਨਾਂ ਵਿਚ ਇਕ ਵਿਅਕਤੀ ਮੰਜੇ ਤੇ ਲੇਟਿਆ ਹੋਇਆ ਹੈ ਤੇ ਉਸ ਦੀਆਂ ਕਿਸੇ ਕਾਰਨ ਕਰ ਕੇ ਲੱਤਾਂ ਚਲਦੀਆਂ।
Viral Video
ਦਸਿਆ ਜਾ ਰਿਹਾ ਹੈ ਕਿ ਕਰੰਟ ਲੱਗਣ ਤੋਂ ਬਾਅਦ ਇਸ ਵਿਅਕਤੀ ਦੀਆਂ ਲੱਤਾਂ ਖੜ ਚੁੱਕੀਆਂ ਹਨ ਤੇ ਹੁਣ ਪੰਜਾਬ ਪੁਲਿਸ ਦੇ ਨੌਜਵਾਨਾਂ ਵੱਲੋਂ ਇਸ ਵਿਅਕਤੀ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸ ਵਿਅਕਤੀ ਦੇ ਘਰ ਵਿਚ ਪਹੁੰਚ ਕੇ ਇਸ ਦੇ ਪਰਿਵਾਰਕ ਮੈਂਬਰਾਂ ਦਾ ਹਾਲ-ਚਾਲ ਜਾਣਿਆ ਜਾ ਰਿਹਾ ਹੈ।
Viral Video
ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਨੌਜਵਾਨਾਂ ਇਸ ਵਿਅਕਤੀ ਨੂੰ ਮੂਲ ਮੰਤਰ ਦਾ ਜਾਪ ਕਰਨ ਲਈ ਵੀ ਕਿਹਾ ਜਾ ਰਿਹਾ ਹੈ ਕਿਉਂ ਕਿ ਇਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਰਾਮਦਾਸ ਜੀ ਹੀ ਉਸ ਨੂੰ ਬਚਾ ਸਕਦੇ ਹਨ। ਇਸੇ ਲਈ ਹਰ ਵੇਲੇ ਮੂਲ ਮੰਤਰ ਦਾ ਜਾਪ ਕਰਦਾ ਰਹੇ ਤੇ ਇਸ ਨਾਲ ਉਸ ਦੀ ਬਿਮਾਰੀ ਠੀਕ ਹੋ ਜਾਵੇਗੀ। ਉਹਨਾਂ ਨੇ ਪੀੜਤ ਦੇ ਘਰ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਉਹ ਦੱਸਣ ਉਹਨਾਂ ਦੀ ਕੀ ਮਦਦ ਕੀਤੀ ਜਾ ਸਕਦੀ ਹੈ।
Viral Video
ਫਿਰ ਉਹਨਾਂ ਦਸਿਆ ਕਿ ਪੀੜਤ ਦੀ ਮਾਲਿਸ਼ ਕੀਤੀ ਜਾਂਦੀ ਹੈ ਤੇ ਦਵਾਈ ਵੀ ਦਿੱਤੀ ਜਾਂਦੀ ਹੈ ਤਾਂ ਇਸ ਤੇ ਉਹਨਾਂ ਕਿਹਾ ਕਿ ਉਹ ਉਸ ਨੂੰ ਮਾਲਿਸ਼ ਕਰਨ ਵਾਲੇ ਦਾ ਖਰਚ ਤੇ ਦਵਾਈ ਦਾ ਖਰਚ ਦੱਸ ਦੇਣ। ਇਸ ਦਾ ਸਾਰਾ ਖਰਚ ਉਹ ਆਪ ਹੀ ਚੁੱਕਣਗੇ। ਉਸ ਨੇ ਬੜੀ ਨਿਰਮਤਾ ਨਾਲ ਕਿਹਾ ਕਿ ਉਹ ਤਾਂ ਆਪ ਪ੍ਰਮਾਤਮਾ ਦੇ ਬਣਾਏ ਬੰਦੇ ਹਨ ਉਹ ਕੌਣ ਹੁੰਦੇ ਹਨ ਕਿ ਕਿਸੇ ਦੀ ਮਦਦ ਕਰਨ ਵਾਲੇ, ਇਹ ਸਭ ਤਾਂ ਪ੍ਰਮਾਤਮਾ ਦੇ ਹੁਕਮ ਰਾਹੀਂ ਹੁੰਦਾ ਹੈ।
Viral Video
ਉਸ ਦੀ ਮਾਲਸ਼ ਦਾ ਖਰਚ ਵੀ ਉਹੀ ਚੁੱਕਣਗੇ ਤੇ ਉਸ ਦੀ ਦਵਾਈ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ। ਇਸ ਤੋਂ ਬਾਅਦ ਉਹਨਾਂ ਨੇ ਘਰ ਦੇ ਰਾਸ਼ਨ ਨੂੰ ਲੈ ਕੇ ਵੀ ਖਰਚ ਚੁੱਕਣ ਦੀ ਗੱਲ ਆਖੀ ਕਿ ਹਰ ਮਹੀਨੇ ਉਹਨਾਂ ਦੇ ਘਰ ਰਾਸ਼ਨ ਵੀ ਪਹੁੰਚਾਇਆ ਜਾਵੇਗਾ।
Viral Video
ਉਹਨਾਂ ਨੇ ਉਸ ਵਿਅਕਤੀ ਨੂੰ ਹਰ ਸਮੇਂ ਮੂਲ ਮੰਤਰ ਕਰਨ ਲਈ ਕਿਹਾ ਸੀ ਪਰ ਉਸ ਦੇ ਨਾ ਮੰਨਣ ਤੇ ਉਹਨਾਂ ਨੇ ਪੀੜਤ ਲਈ ਸਪੀਕਰ ਦਾ ਇੰਤਜ਼ਾਮ ਕਰਵਾਉਣ ਬਾਰੇ ਕਿਹਾ। ਉਹਨਾਂ ਦੇ ਘਰ ਰਾਸ਼ਨ ਪਹੁੰਚਾਇਆ ਗਿਆ ਤੇ ਉਹਨਾਂ ਨੂੰ ਮਾਲਸ਼ ਲਈ ਪੈਸੇ ਦਿੱਤੇ ਗਏ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਰਾਸ਼ਨ ਲਈ ਪੈਸੇ ਦਿੱਤੇ ਗਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।