
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਜਲਿਆਂਵਾਲਾ ਬਾਗ਼ ਵਿਚ ਗੋਲੀ ਚਲਾਉਣ ਵਾਲੇ ਜਨਰਲ ਡਾਇਰ ਨਾਲ ਕੀਤੀ
'ਆਪ' ਪਾਰਟੀ ਵਿਚ ਅੱਜ ਸ਼ਾਮਲ ਹੋ ਜਾਣਗੇ?
ਅੰਮਿ੍ਤਸਰ, 20 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਅੱਜ ਇਕ ਟੀ.ਵੀ. ਚੈਨਲ ਤੇ ਗੱਲਬਾਤ ਕਰਦਿਆਂ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਖੁਲ੍ਹ ਕੇ ਦੋਸ਼ ਲਾਇਆ ਕਿ ਬਰਗਾੜੀ ਵਿਚ ਗੋਲੀ ਪ੍ਰਕਾਸ਼ ਸਿੰਘ ਬਾਦਲ ਨੇ ਚਲਵਾਈ ਜਿਵੇਂ ਕਿ ਜਲਿਆਂਵਾਲੇ ਬਾਗ਼ ਵਿਚ ਜਨਰਲ ਡਾਇਰ ਨੇ ਗੋਲੀ ਚਲਾਈ ਸੀ | ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਤੇ ਪ੍ਰਕਾਸ਼ ਸਿੰਘ ਬਾਦਲ ਅੰਦਰੋਂ ਮਿਲੇ ਹੋਏ ਹਨ ਤੇ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਸਰਕਾਰ ਹੀ ਕਰ ਰਹੀ ਹੈ | ਉਨ੍ਹਾਂ ਹਾਈ ਕੋਰਟ ਵਲੋਂ ਦਿਤੇ ਫ਼ੈਸਲੇ ਉਤੇ ਵੀ ਉਂਗਲ ਚੁੱਕੀ ਤੇ ਕਿਹਾ ਕਿ ਸੱਚ ਸਾਹਮਣੇ ਆ ਕੇ ਰਹੇਗਾ ਤੇ ਉਹ ਕਿਸੇ ਅੱਗੇ ਨਹੀਂ ਝੁਕਣਗੇ | ਇਹ ਵੀ ਖ਼ਬਰ ਹੈ ਕਿ ਅੱਜ ਕੇਜਰੀਵਾਲ ਵੀ ਅੰਮਿ੍ਤਸਰ ਪੁੱਜ ਰਹੇ ਹਨ ਤੇ ਉਸ ਸਮੇਂ ਕੁੰਵਰ ਵਿਜੇ ਪ੍ਰਤਾਪ ਸਿੰਘ, 'ਆਪ' ਪਾਰਟੀ ਵਿਚ ਸ਼ਾਮਲ ਹੋ ਜਾਣਗੇ | ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਆਪ ਇਸ ਬਾਰੇ ਚੁਪ ਹਨ |