ਸੀਰੀਆ ’ਚ ਫ਼ੌਜ ਦੀ ਬੱਸ ’ਤੇ ਹਮਲਾ, 13 ਫ਼ੌਜੀਆਂ ਦੀ ਮੌਤ
Published : Jun 21, 2022, 12:02 am IST
Updated : Jun 21, 2022, 12:02 am IST
SHARE ARTICLE
image
image

ਸੀਰੀਆ ’ਚ ਫ਼ੌਜ ਦੀ ਬੱਸ ’ਤੇ ਹਮਲਾ, 13 ਫ਼ੌਜੀਆਂ ਦੀ ਮੌਤ

ਦਮਿਸ਼ਕ, 20 ਜੂਨ : ਉਤਰੀ ਸੀਰੀਆ ’ਚ ਸੋਮਵਾਰ ਨੂੰ ਫ਼ੌਜ ਦੀ ਬੱਸ ’ਤੇ ਹੋਏ ਹਮਲੇ ’ਚ 13 ਫ਼ੌਜੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਸੀਰੀਆ ਦੇ ਸਰਕਾਰੀ ਮੀਡੀਆ ਨੇ ਆਪਣੀ ਖ਼ਬਰ ’ਚ ਇਹ ਜਾਣਕਾਰੀ ਦਿਤੀ। ਸਰਕਾਰੀ ਟੀਵੀ ਮੁਤਾਬਕ ਇਹ ਹਮਲਾ ਰੱਕਾ ਸੂਬੇ ਵਿਚ ਕੀਤਾ ਗਿਆ, ਜਿਸ ’ਤੇ ਕਦੇ ਕੱਟੜਪੰਥੀ ਸੰਗਠਨ ‘ਇਸਲਾਮਿਕ ਸਟੇਟ’ ਦਾ ਕਬਜ਼ਾ ਸੀ। ਰਿਪੋਰਟ ’ਚ ਇਹ ਨਹੀਂ ਦਸਿਆ ਗਿਆ ਕਿ ਬੱਸ ’ਤੇ ਘਾਤ ਲਗਾ ਕੇ ਮਸ਼ੀਨ ਗਨ ਨਾਲ ਗੋਲੀਬਾਰੀ ਕੀਤੀ ਗਈ ਜਾਂ ਉਹ ਮਿਜ਼ਾਈਲ ਜਾਂ ਸੜਕ ’ਤੇ ਕੀਤੇ ਬੰਬ ਧਮਾਕੇ ਦਾ ਸ਼ਿਕਾਰ ਹੋਈ ਸੀ। ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਅਜਿਹੇ ਸੰਕੇਤ ਮਿਲੇ ਹਨ ਕਿ ਹਮਲੇ ਪਿੱਛੇ ਆਈਐਸ ਅਤਿਵਾਦੀਆਂ ਦਾ ਹੱਥ ਹੋ ਸਕਦਾ ਹੈ।
ਆਈ ਐਸ ਦੇ ਅਤਿਵਾਦੀਆਂ ਨੇ ਪਿਛਲੇ ਕੁਝ ਮਹੀਨਿਆਂ ’ਚ ਅਜਿਹੇ ਕਈ ਹਮਲੇ ਕੀਤੇ ਹਨ, ਜਿਨ੍ਹਾਂ ’ਚ ਦਰਜਨਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਾਂ ਜ਼ਖਮੀ ਹੋਏ ਹਨ।
ਅਤਿਵਾਦੀਆਂ ਨੇ 2014 ਵਿਚ ਇਰਾਕ ਅਤੇ ਸੀਰੀਆ ਦੋਵਾਂ ਦੇ ਇਕ ਤਿਹਾਈ ਹਿੱਸੇ ਵਿਚ ਇਕ ਤਥਾਕਥਿਤ ‘ਖਿਲਾਫ਼ਤ’ ਦਾ ਐਲਾਨ ਕੀਤਾ ਸੀ ਅਤੇ ਰੱਕਾ ਸ਼ਹਿਰ ਉਨ੍ਹਾਂ ਦੀ ਅਸਲ ਰਾਜਧਾਨੀ ਸੀ। ਉਹ 2019 ਵਿਚ ਹਾਰ ਗਏ ਸਨ ਪਰ ਆਈਐਸ ਦੇ ‘ਸਲੀਪਰ ਸੈੱਲ’ ਅਜੇ ਵੀ ਸਰਗਰਮ ਹਨ ਅਤੇ ਮਾਰੂ ਹਮਲੇ ਕਰ ਰਹੇ ਹਨ। ਸੀਰੀਆ ਦੇ ਅਧਿਕਾਰੀਆਂ ਨੇ ਅਜਿਹੇ ਹਮਲਿਆਂ ਲਈ ਨਿਯਮਿਤ ਤੌਰ ’ਤੇ ਇਸਲਾਮਿਕ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਤਿਵਾਦੀਆਂ ਦੇ ਸਲੀਪਰ ਸੈੱਲ ਪੂਰਬੀ, ਉੱਤਰੀ ਅਤੇ ਮੱਧ ਸੀਰੀਆ ਵਿਚ ਸਰਗਰਮ ਹਨ। 
    (ਏਜੰਸੀ)

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement