ਨਵਜੋਤ ਸਿੱਧੂ ਦਾ ਕਿਹੜਾ ਖ਼ਾਸ ਹੁਣ ਭਾਜਪਾ ਦੀ ਕਿਸ਼ਤੀ 'ਚ ਹੋਵੇਗਾ ਸਵਾਰ
Published : Jun 21, 2022, 4:49 pm IST
Updated : Jun 21, 2022, 4:51 pm IST
SHARE ARTICLE
Inder Sekhri
Inder Sekhri

ਇੰਦਰ ਸੇਖੜੀ ਦਾ ਧਮਾਕੇਦਾਰ ਇੰਟਰਵਿਊ

 

ਚੰਡੀਗੜ੍ਹ (ਸਪੋਕਸਮੈਨ ਟੀ.ਵੀ): ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਸਾਰੀਆਂ ਪਾਰਟੀਆਂ ਅਪਣਾ ਜ਼ੋਰ-ਅਜਮਾਇਸ਼ ਕਰ ਰਹੀਆਂ ਹਨ ਕਿਉਂਕਿ ਮੁਕਾਬਲਾ ਬਹੁਤ ਤਕੜਾ ਹੈ। ਉਧਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਭਖਿਆ ਹੋਇਆ ਹੈ ਕਿਉਂਕਿ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅੱਗੇ ਰੱਖ ਕੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਲੋਕ ਸਭਾ ਚੋਣ ਲਈ ਮੈਦਾਨ ਵਿਚ ਉਤਾਰਿਆ ਹੈ। ਇਸ ਮੁੱਦੇ ਦੇ ਨਾਲ ਜੇ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਕਾਂਗਰਸ ਡਾਵਾਂਡੋਲ ਕਰ ਰਹੀ ਹੈ ਕਿਉਂਕਿ ਅੱਧੇ ਤੋਂ ਵੱਧ ਆਗੂ ਭਾਜਪਾ ਵਿਚ ਚਲੇ ਗਏ ਹਨ ਤੇ ਸ਼ਾਇਦ ਕੁੱਝ ਹੋਰ ਜਾਣ ਨੂੰ ਤਿਆਰ ਹਨ। ਇਨ੍ਹਾਂ ਸਾਰੇ ਭਖਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਦੇ ਭਰਾ ਇੰਦਰ ਸੇਖੜੀ ਨਾਲ ਖ਼ਾਸ ਗੱਲਬਾਤ ਕੀਤੀ ਗਈ ਜੋ ਕੁੱਝ ਮਹੀਨੇ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਹਨ।

 

Inder SekhriInder Sekhri

 

ਸਵਾਲ : ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਬਣ ਗਈ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
ਜਵਾਬ : ਲੋਕਾਂ ਨੇ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ।  ਲੋਕਾਂ ਦੇ ਮਨ ਵਿਚ  ਇਕੋ ਗੱਲ ਸੀ ਕਿ ਹੁਣ ਰਿਆਵਿਤੀ ਪਾਰਟੀਆਂ ਨੂੰ ਛੱਡ ਕੇ ਨਵੀਂ ਪਾਰਟੀ ਨੂੰ ਮੌਕਾ ਦਿਤਾ ਜਾਵੇ। ਲੋਕਾਂ ਸਾਹਮਣੇ ਦਿੱਲੀ ਦਾ ਮਾਡਲ ਰਖਿਆ ਗਿਆ ਸੀ ਕਿ ਦਿੱਲੀ ਵਿਚ ‘ਆਪ’ ਨੇ ਕੰਮ ਕੀਤੇ ਨੇ ਤੇ ਜੇ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣੀ ਤਾਂ ਪੰਜਾਬ ਵਿਚ ਵੀ ‘ਆਪ’ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ। ਅਸਲੀਅਤ ਇਹ ਹੈ ਕਿ ਦਿੱਲੀ ਦਾ ਮਾਡਲ ਤੇ ਦਿੱਲੀ ਦੇ ਲੋਕਾਂ ਦੀਆਂ ਲੋੜਾਂ ਪੰਜਾਬ ਨਾਲੋਂ ਵੱਖ ਹਨ। ਇਥੇ ਚੁਣੌਤੀਆਂ ਜ਼ਿਆਦਾ ਹਨ। ਜੇ ਆਪਾਂ ਪਿਛਲੀਆਂ ਸਰਕਾਰਾਂ ਵਲ ਝਾਤ ਮਾਰੀਏ ਤਾਂ ਕਾਂਗਰਸ, ਅਕਾਲੀ ਦਲ ਪਾਰਟੀ ਨੇ ਪੰਜਾਬ ਉਤੇ ਕਰਜ਼ਾ ਚੜ੍ਹਾ ਦਿਤਾ ਹੈ। ਇਹ ਕਰਜ਼ਾ ਸਾਨੂੰ ਲੈ ਬੈਠਾ ਹੈ। ਸਰਕਾਰ ਦਾ ਇਸ ਸਮੇਂ ਚਲਣਾ ਮੁਸ਼ਕਲ ਹੋ ਗਿਆ ਹੈ। ਮੈਨੂੰ ਨਹੀਂ ਲਗਦਾ ਕਿ ‘ਆਪ’ ਦੀ ਸਰਕਾਰ ਪੰਜਾਬ ਨੂੰ ਕਰਜ਼ੇ ਦੇ ਸੰਕਟ ਵਿਚੋਂ ਕੱਢ ਸਕੇਗੀ।

 

Inder SekhriInder Sekhri

 

ਸਵਾਲ : ‘ਆਪ’ ਸਰਕਾਰ ਕਹਿ ਰਹੀ ਹੈ ਕਿ ਸਾਡੇ ਲਈ ਜਾਣਬੁਝ ਕੇ ਮੁਸੀਬਤਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਇਹ ਸਾਡੇ ਲਈ ਜੋ ਬੀਜ ਬੀਜ ਕੇ ਗਈਆਂ ਹਨ ਅੱਜ ਸਾਨੂੰ ਉਨ੍ਹਾਂ ਦੇ ਅੰਜਾਮ ਭੁਗਤਣੇ ਪੈ ਰਹੇ ਹਨ। ਕੀ ਤੁਸੀਂ ਮੰਨਦੇ ਹੋ ਜਿਸ ਪਾਰਟੀ ਵਿਚ ਤੁਸੀਂ ਹੋ ਤੁਹਾਡੀ ਪਾਰਟੀ ਵੀ ਉਨ੍ਹਾਂ ਲਈ ਜਾਣਬੁਝ ਕੇ ਮੁਸੀਬਤਾਂ ਖੜੀਆਂ ਕਰ ਰਹੀ ਹੈ?
ਜਵਾਬ : ਇਹ ਬਿਲਕੁਲ ਗ਼ਲਤ ਹੈ। ਪੰਜਾਬ ਵਿਚ ਭਾਜਪਾ ਦਾ ਜ਼ਿਆਦਾ ਬੋਲਬਾਲਾ ਨਹੀਂ ਹੈ। ਅਕਾਲੀ ਦਲ-ਭਾਜਪਾ ਦਾ ਗਠਜੋੜ ਜ਼ਰੂਰ ਰਿਹਾ ਹੈ ਪਰ ਉਸ ਵਿਚ ਵੀ ਬੀਜੇਪੀ ਦਾ ਰੋਲ ਥੋੜਾ ਸੀ।

Inder SekhriInder Sekhri

ਸਵਾਲ : ਕਹਿੰਦੇ ਨੇ ਭਾਜਪਾ ਆਗੂ ਕੇਂਦਰ ਸਰਕਾਰ ਨਾਲ ਬੈਠ ਕੇ ਇਹੋ ਜਿਹੀ ਬਾਂਹ ਮਰੋੜਦੇ ਕਿ ਸਾਨੂੰ ਭੱਜਣ ਲਈ ਰਾਹ ਨਹੀਂ ਮਿਲਦਾ?
ਜਵਾਬ : ਇਹ ਕਹਿਣਾ ਬਿਲਕੁਲ ਗ਼ਲਤ ਹੈ। ਜਿਹੜੇ ਆਪ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਵੋਟਾਂ ਮੰਗੀਆਂ ਨੇ ਉਹੀ ਝੂਠੇ ਵਾਅਦੇ ਇਨ੍ਹਾਂ ਨੂੰ ਲੈ ਕੇ ਬੈਠ ਜਾਣਗੇ। ਅਸਲੀਅਤ ਪਹਿਲਾਂ ਤੋਂ ਹੀ ਸਾਹਮਣੇ ਸੀ। ਪੰਜਾਬ ਉਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਜਿਹੜੇ ਪਿਛਲੇ 15 ਸਾਲਾਂ ਤੋਂ ਸਾਡੇ ਸੂਬੇ ’ਤੇ ਚੜਿ੍ਹਆ ਹੈ। ਉਹ ਕਰਜ਼ਾ ਅੱਜ ਦੀ ਸਰਕਾਰ ਕੇਂਦਰ ਦੀ ਸਰਕਾਰ ਜਾਂ ਪੰਜ ਸਾਲ ਪਹਿਲਾਂ ਆਈ ਕੇਂਦਰ ਦੀ ਸਰਕਾਰ ਨੇ ਨਹੀਂ ਚੜ੍ਹਾਇਆ। ਇਹ ਕਰਜ਼ਾ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਚੜ੍ਹਾਇਆ ਹੈ। 

ਸਵਾਲ : ਤੁਸੀਂ ਵੀ ਉਨ੍ਹਾਂ ਪਾਰਟੀਆਂ ਦੇ ਹਿੱਸੇ ਰਹੇ ਹੋ?
ਜਵਾਬ : ਕਾਂਗਰਸ ਵਿਚ ਮੈਂ ਕਦੇ ਵੀ ਕਿਸੇ ਅਹੁਦੇ ’ਤੇ ਨਹੀਂ ਰਿਹਾ। ਮੇਰਾ ਪਰਵਾਰ ਜ਼ਰੂਰ ਕਾਂਗਰਸ ਦਾ ਪਰਵਾਰ ਰਿਹਾ ਹੈ। ਜਦੋਂ ਮੈਂ ਵੇਖਿਆ ਲੀਡਰ ਪੰਜਾਬ ਨਾਲ ਗੱਦਾਰੀ ਕਰ ਰਹੇ ਹਨ ਮੈਂ ਉਦੋਂ ਰਾਜਨੀਤੀ ਵਿਚ ਸਰਗਰਮ ਹੋਇਆ। ਇਹ ਜਿੰਨੇ ਵੀ ਲੀਡਰ ਨੇ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਪੰਜਾਬ ਨਾਲ ਦੁੱਖ ਦਰਦ ਨਹੀਂ। ਕਿਸੇ ਨੂੰ ਵੀ ਇਸ ਗੱਲ ਵਲ ਧਿਆਨ ਨਹੀਂ ਹੈ ਕਿ ਪੰਜਾਬ ਸਾਡਾ ਪਛੜ ਰਿਹਾ ਹੈ। ਇਸ ਲਈ ਮੈਂ ਸੋਚਿਆ ਪੰਜਾਬ ਨੂੰ ਬਚਾਉਣ ਲਈ ਅਪਣਾ ਯੋਗਦਾਨ ਪਾਵਾਂਗਾ।

ਸਵਾਲ : ਜਿਸ ਤਰ੍ਹਾਂ ਨਵਜੋਤ ਸਿੱਧੂ ਰੌਲਾ ਪਾਉਂਦੇ ਨੇ ਕਿ ਪੰਜਾਬ ਲੁੱਟਿਆ ਗਿਆ ਉਹ ਗੱਲ ਠੀਕ ਹੈ ਪਰ ਕੀ ਤੁਹਾਨੂੰ ਉਹ ਤਸਵੀਰ ਠੀਕ ਲਗਦੀ ਹੈ ਜਦੋਂ ਅਸ਼ਵਨੀ ਸੇਖੜੀ ਨਵਜੋਤ ਸਿੱਧੂ ਨਾਲ ਤੁਰਦੇ ਨੇ?
ਜਵਾਬ- ਹਰ ਇਨਸਾਨ ਵਿਚ ਇਕ ਭੱਜਣ ਵਾਲਾ ਕਿਰਦਾਰ ਹੁੰਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ। ਉਸ ਨੂੰ ਕੰਮ ਕਰਨਾ ਚਾਹੀਦਾ ਸੀ ਪਰ ਉਸ ਨੇ ਕਦੇ ਕੰਮ ਕੀਤਾ ਹੀ ਨਹੀਂ। 

ਸਵਾਲ : ਪਰ ਉਹ ਕਹਿੰਦੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਕੰਮ ਨਹੀਂ ਕਰਨ ਦਿੰਦੇ ਸੀ ਤੇ ਇਹੀ ਕੈਪਟਨ ਨੇ ਤੁਹਾਨੂੰ ਬਾਹਰ ਦਾ ਰਸਤਾ ਵਿਖਾਇਆ?
ਜਵਾਬ : ਮੈਨੂੰ ਕਿਸੇ ਨੇ ਬਾਹਰ ਦਾ ਰਸਤਾ ਨਹੀਂ ਵਿਖਾਇਆ।  ਨਾ ਹੀ ਮੈਂ ਕਾਂਗਰਸ ਦਾ ਸਰਗਰਮ ਮੈਂਬਰ ਰਿਹਾ ਹਾਂ। |
ਸਵਾਲ : ਕੀ ਨਵਜੋਤ ਸਿੱਧੂ ’ਚ ਭੱਜਣ ਵਾਲਾ ਕਿਰਦਾਰ ਸੀ?
ਜਵਾਬ : ਹਾਂਜੀ ਨਵਜੋਤ ਸਿੱਧੂ ’ਚ ਭੱਜਣ ਵਾਲਾ ਕਿਰਦਾਰ ਹੈ। ਇਕ ਬੰਦੇ ਨੂੰ ਅਹੁਦਾ ਮਿਲਿਆ ਹੋਵੇ। ਉਸ ਨੇ ਅਪਣੀ ਪਾਵਰ ਦਾ ਇਸਤੇਮਾਲ ਨਹੀਂ ਕੀਤਾ। ਅੱਜ ਸਿੱਧੂ ਨੇ ਫਿਰ ਏਜੰਡਾ ਚੁਕਿਆ ਹੈ ਕਿ ਅੱਜ ਵੱਡੇ ਘੁਟਾਲੇ ਹੋ ਰਹੇ ਹਨ ਮੈਂ ਇਸ ਨੂੰ ਠੀਕ ਕਰਾਂਗਾ। ਫਿਰ ਇਨ੍ਹਾਂ ਨੂੰ ਪਾਵਰ ਮੰਤਰਾਲੇ ਮਿਲ ਰਿਹਾ ਸੀ ਫਿਰ ਇਹ ਕਿਉਂ ਛੱਡ ਕੇ ਭੱਜ ਗਏ। 

ਸਵਾਲ : ਨਵਜੋਤ ਸਿੱਧੂ ਕਹਿੰਦੇ ਮੈਨੂੰ ਕੰਮ ਨਹੀਂ ਕਰਨ ਦਿੰਦੇ?
ਜਵਾਬ :  ਇਹ ਗ਼ਲਤ ਗੱਲ ਹੈ। ਕਿਵੇਂ ਕੋਈ ਬੰਦਾ ਕਹਿ ਸਕਦਾ ਕਿ ਤੂੰ ਕੰਮ ਨਾ ਕਰ। ਕਿਸੇ ਵੀ ਫ਼ਾਈਲ ’ਤੇ ਮੰਤਰੀ ਦੇ ਦਸਤਖ਼ਤ ਹੋਣੇ ਹਨ।
ਸਵਾਲ : ਤੁਸੀਂ ਇਨਸਾਨ ਵਿਚਲੇ ਛੱਡਣ ਵਾਲੇ ਕਿਰਦਾਰ ਦੀ ਗੱਲ ਕਰ ਰਹੇ। ਕਈਆਂ ਨੇ ਕੁਮੈਂਟ ਕਰਨੇ ਨੇ ਕਿ ਤੁਸੀਂ ਵੀ ਇਹੀ ਹੋ, ਤੁਸੀਂ ਵੀ ਪਾਰਟੀਆਂ ਬਦਲੀਆਂ ਨੇ?
ਜਵਾਬ : ਹਾਂ ਮੈਂ ਪਾਰਟੀਆਂ ਬਦਲੀਆਂ ਨੇ ਪਰ ਮੈਂ ਅਹੁਦਿਆਂ ਕਰ ਕੇ ਪਾਰਟੀਆਂ ਨਹੀਂ ਛੱਡੀਆਂ। ਅੱਜ ਵੀ ਮੈਂ ਭਾਜਪਾ ਦਾ ਆਮ ਜਿਹਾ ਵਰਕਰ ਹਾਂ।
ਸਵਾਲ : ਤੁਹਾਨੂੰ ਭਾਜਪਾ ਦੀ ਵਿਚਾਰਧਾਰਾ ਪਸੰਦ ਹੈ?
ਜਵਾਬ : ਹਾਂ ਮੈਨੂੰ ਭਾਜਪਾ ਦੀ ਅੱਜ ਦੀ ਜ਼ਰੂਰਤ ਦੇ ਹਿਸਾਬ ਨਾਲ ਵਿਚਾਰਧਾਰਾ ਪਸੰਦ ਹੈ।

 

 

ਸਵਾਲ : ਕੀ ਜ਼ਰੂਰਤ ਹੈ ਪੰਜਾਬ ਦੀ?
ਜਵਾਬ : ਸਾਡੀ ਪੰਜਾਬ ਦੀ ਜਰੂਰਤ ਇਹ ਹੈ ਕਿ ਸਾਡੀ ਕਮਾਈ ਹੈ ਸੱਤ ਰੁਪਏ ਤੇ ਖਰਚਾ 16 ਰੁਪਏ ਹੈ। ਜਿਸ ਵਿਚੋਂ ਅੱਠ ਰੁਪਏ ਅਸੀਂ ਲੋਨ ਚੁੱਕ ਰਹੇ ਹਾਂ। ਜੋ ਅੱਠ ਰੁਪਏ ਅਸੀਂ ਲੋਨ ਚੁੱਕ ਰਹੇ ਉਸ ਵਿਚੋਂ 4 ਰੁਪਏ ਅਸਥਾਈ ਲੋਨ ਹੈ ਤੇ 4 ਰੁਪਏ  ਸਥਾਈ ਲੋਨ ਹੈ। ਜਿਸ ਦਾ ਮਤਲਬ 40 ਹਜ਼ਾਰ ਕਰੋੜ ਰੁਪਇਆ ਹਰ ਸਾਲ ਅਸੀਂ ਲੋਨ ਚੁੱਕ ਰਹੇ ਹਾਂ। ਜਿਸ ਕਰ ਕੇ ਅਸੀਂ ਕਰਜ਼ੇ ਵਿਚ ਫਸ ਗਏ ਹਾਂ। ਇਹ ਆਰਥਕ ਸੰਕਟ ਕਿਤੇ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇਹ ਹਾਲਾਤ ਉਦੋਂ ਹੀ ਠੀਕ ਹੋ ਸਕਦੇ ਹਨ ਜਦੋਂ ਕੇਂਦਰ ਸਰਕਾਰ ਸਾਡੀ ਆਰਥਕ ਮਦਦ ਕਰੇਗੀ। 

ਸਵਾਲ : ਇਹ ਜ਼ਰੂਰੀ ਹੈ ਜਦੋਂ ਸੂਬੇ ਵਿਚ ਭਾਜਪਾ ਦੀ ਸਰਕਾਰ ਹੋਵੇਗੀ ਉਦੋਂ ਹੀ ਕੇਂਦਰ ਸਰਕਾਰ ਮਦਦ ਕਰੇਗੀ?
ਜਵਾਬ : ਜਦੋਂ ਤਕ ਅਸੀਂ ਆਹਮੋ ਸਾਹਮਣੇ ਵਾਲੀ ਰਾਜਨੀਤੀ ਨਹੀਂ ਛੱਡਾਂਗੇ ਉਦੋਂ ਤਕ ਹਾਲਾਤ ਨਹੀਂ ਬਦਲਣਗੇ।
ਸਵਾਲ : ਕਿਥੇ ਹੋ ਰਹੀ ਹੈ ਆਹਮੋ-ਸਾਹਮਣੇ ਵਾਲੀ ਰਾਜਨੀਤੀ?
ਜਵਾਬ- ਕੇਜਰੀਵਾਲ ਦਾ ਚਿੱਤਰਨ ਵੇਖ ਲਵੋ। 
ਸਵਾਲ : ਕੀ ਕੇਜਰੀਵਾਲ ਹੀ ਕਰਦੇ ਨੇ?
ਜਵਾਬ :  ਦਿੱਲੀ ਵਿਚ ਜਿੰਨੇ ਵਾਰੀ ਵੀ ਧਰਨੇ ਲੱਗੇ ਨੇ ਉਹ ਕੇਜਰੀਵਾਲ ਵਲੋਂ ਲਗਾਏ ਗਏ ਨੇ। ਕੇਂਦਰ ਨੇ ਕੀ ਕੀਤਾ ਹੈ। ਤੁਸੀਂ ਦੱਸੋ ਕਿ ਕੇਂਦਰ ਨੇ ਕਦੇ ਗ੍ਰਾਂਟ ਬੰਦ ਕਰ ਕੀਤੀ ਹੈ। ਅੱਜ ਵੀ ਜੇ ਦਿੱਲੀ ਵਿਚ ਕੋਈ ਵਿਕਾਸ ਹੁੰਦਾ ਹੈ ਤਾਂ  ਕੇਂਦਰ ਸਰਕਾਰ ਪੂਰਾ ਸਹਿਯੋਗ ਦਿੰਦੀ ਹੈ।

ਸਵਾਲ : ਲੋਕ ਤੁਹਾਡਾ ਸੰਕਲਪ ਕਿਉਂ ਨਹੀਂ ਮੰਨਦੇ
ਜਵਾਬ : ਲੋਕਾਂ ਨੂੰ ਦੱਸਣ ਦੀ ਲੋੜ ਹੈ। ਲੋਕਾਂ ਨੂੰ ਪਤਾ ਹੀ ਨਹੀਂ ਪੰਜਾਬ ਕਿਸ ਸੰਕਟ ਵਿਚੋਂ ਲੰਘ ਰਿਹਾ ਹੈ। 
ਸਵਾਲ :  ਕੀ ਪੰਜਾਬ ਵਿਚ ਭਾਜਪਾ ਦੀ ਲੀਡਰਸ਼ਿਪ ਮੌਜੂਦ ਨਹੀਂ ਹੈ?
ਜਵਾਬ : ਮੈਂ ਭਾਜਪਾ ਵਲੋਂ ਕੰਮ ਕਰ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕਰ ਰਿਹਾ ਹਾਂ।
ਸਵਾਲ : ਤੁਸੀਂ ਪੰਜਾਬ ਵਿਚ ਕਾਂਗਰਸ ਨੂੰ ਕਮਜੋਰ ਕਰ ਰਹੇ ਹੋ ਜਾਂ ਭਾਜਪਾ ਨੂੰ ਮਜ਼ਬੂਤ।

ਜਵਾਬ : ਮੈਂ ਪੰਜਾਬ ਵਿਚ ਭਾਜਪਾ ਨੂੰ ਮਜਬੂਤ ਕਰ ਰਿਹਾ ਹਾਂ।
ਸਵਾਲ :  ਦਿਨੋ-ਦਿਨ ਕਾਂਗਰਸ ਕਮਜ਼ੋਰ ਕਿਉਂ ਹੋ ਰਹੀ ਹੈ?
ਜਵਾਬ : ਪਿਛਲੀਆਂ ਸਰਕਾਰਾਂ ਨੇ ਭਿ੍ਰਸ਼ਟਾਚਾਰ ਕੀਤਾ। ਪਿਛਲੀਆਂ ਸਰਕਾਰਾਂ ਕਰ ਕੇ ਹੀ ਪੰਜਾਬ ਸਿਰ ਕਰਜ਼ਾ ਚੜਿ੍ਹਆ ਹੈ। ਇਹੀ ਲੋਕਾਂ ਨੂੰ ਚੁੱਭ ਰਿਹਾ ਹੈ। 
ਸਵਾਲ : ਤੁਸੀਂ ਭਾਜਪਾ ਵਿਚ ਉਹ ਲੋਕ ਵੀ ਸ਼ਾਮਲ ਕੀਤੇ ਹਨ ਜਿਨ੍ਹਾਂ ’ਤੇ ਈਡੀ ਕਾਰਵਾਈ ਕਰ ਰਹੀ ਹੈ। 
ਜਵਾਬ : ਅਜਿਹਾ ਤਾਂ ਕੋਈ ਬੰਦਾ ਨਹੀਂ  ਹੈ। 

ਸਵਾਲ : ਇਹ ਜਿਹੜੇ ਹੁਣ ਪੰਜ ਜਣੇ ਕੇਵਲ ਢਿੱਲੋਂ, ਸੁੰਦਰ ਸ਼ਾਮ ਅਰੋੜਾ ਤੇ ਹੋਰ ਵੀ ਭਾਜਪਾ ਵਿਚ ਸ਼ਾਮਲ ਹੋਏ ਹਨ। ਅਰੋੜਾ ’ਤੇ ਜ਼ਮੀਨ ਨੂੰ ਲੈ ਕੇ ਈਡੀ ਦੀ ਕਾਰਵਾਈ ਚਲ ਰਹੀ ਹੈ। ਉਨ੍ਹਾਂ ਦਾ ਵਿਰੋਧ ਵੀ ਹੋ ਰਿਹਾ ਹੈ?
ਜਵਾਬ : ਮੈਂ ਤਾਂ ਹਜੇ ਤਕ ਕੋਈ ਵੀ ਖ਼ਬਰ ਨਹੀਂ ਪੜ੍ਹੀ ਕਿ ਅਰੋੜਾ ’ਤੇ ਕਾਰਵਾਈ ਹੋ ਰਹੀ ਹੈ। ਜੇ ਪੰਜਾਬ ਸਰਕਾਰ ਕਰ ਰਹੀ ਹੈ। ਇਸ ਬਾਰੇ ਮੈਨੂੰ ਪਤਾ ਨਹੀਂ ਹੈ। 
ਸਵਾਲ : ਜੋ ਤੁਸੀਂ ਕਾਂਗਰਸ ਤੋਂ ਲੀਡਰ ਲੈ ਕੇ ਆ ਰਹੇ ਹੋ ਕੀ ਇਸ ਨਾਲ ਭਾਜਪਾ ਮਜ਼ਬੂਤ ਹੋ ਸਕਦੀ ਹੈ?
ਜਵਾਬ : ਭਾਜਪਾ ਵਿਚ ਜੋ ਵੀ ਬੰਦਾ ਆ ਕੇ ਵਰਕਰ ਦੇ ਤੌਰ ’ਤੇ ਕੰਮ ਕਰਨਾ ਚਾਹੁੰਦਾ ਹੈ। ਪਾਰਟੀ ਉਸ ਦਾ ਸਵਾਗਤ ਕਰਦੀ ਹੈ। ਅਜਿਹਾ ਕੁੱਝ ਵੀ ਨਹੀਂ ਹੈ ਕਿ ਜੇ ਕੋਈ ਮੰਤਰੀ ਆ ਰਿਹਾ ਹੈ ਤਾਂ ਉਸ ਨੂੰ ਕੋਈ ਅਹੁਦਾ ਦਿਤਾ ਜਾਵੇਗਾ। 

ਸਵਾਲ : ਸੁੰਦਰ ਸ਼ਿਆਮ ਅਰੋੜਾ ਨੂੰ ਈਡੀ ਨੇ ਨੋਟਿਸ ਭੇਜੇ ਹਨ ਤੇ ਉਨ੍ਹਾਂ ਨੂੰ ਲੈ ਕੇ ਵੀ ਗਏ ਹਨ ਤੇ ਭਾਜਪਾ ਦੇ ਹੀ ਕੱੁਝ ਲੀਡਰਾਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਸੀ ਕਿ ਸੁੰਦਰ ਸ਼ਿਆਮ ਅਰੋੜਾ ਦਾ ਨਾਮ ਕਿਸੇ ਘਪਲੇ ਨਾਲ ਜੁੜਿਆ ਹੋਇਆ ਹੈ। 
ਜਵਾਬ- ਰਾਜਨੀਤੀ ਵਿਚ ਹਰ ਚੀਜ਼ ਜਾਇਜ਼ ਹੈ ਪਰ ਬੀਜੇਪੀ ਕੋਈ ਵੀ ਗ਼ਲਤ ਵਚਨਬੱਧਤਾ ਕਰ ਕੇ ਕਿਸੇ ਨੂੰ ਵੀ ਨਾਲ ਨਹੀਂ ਲੈ ਕੇ ਜਾਵੇਗੀ।
ਸਵਾਲ : ਕੀ ਤੁਸੀਂ ਸੰਗਰੂਰ ਦੀ ਚੋਣ ਜਿੱਤ ਰਹੇ ਹੋ?

ਜਵਾਬ : ਅਸੀਂ ਅਪਣਾ ਪ੍ਰਚਾਰ ਕਰ ਰਹੇ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਜਿੱਤ ਰਹੇ ਹਾਂ।
ਸਵਾਲ : ਰਾਜਾ ਵੜਿੰਗ ਨੇ ਕਿਹਾ ਹੈ ਕਿ ‘ਆਪ’ ਸੰਗਰੂਰ ਜ਼ਿਮਨੀ ਚੋਣ ਹਾਰ ਰਹੀ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ?
ਜਵਾਬ : ‘ਆਪ’ ਸਰਕਾਰ ਦੇ ਪਿਛਲੇ ਤਿੰਨ ਮਹੀਨਿਆਂ ਤੋਂ ਹੀ ਲੋਕਾਂ ਦਾ ਮਨ ਭਰ ਗਿਆ ਹੈ। ਲੋਕੀ ਬਹੁਤ ਦੁਖੀ ਹਨ। ਪੰਜਾਬ ਦੀ ਆਰਥਕ ਸਥਿਤੀ ਬਹੁਤ ਕਮਜ਼ੋਰ ਹੈ। ਕੇਜਰੀਵਾਲ ਤਾਂ ਹੁਣ ਵੀ ਝੂਠ ਬੋਲ ਰਹੇ ਹਨ ਕਿ ਮੈਂ 300 ਯੂਨਿਟ ਮੁਫ਼ਤ ਬਿਜਲੀ ਦੇ ਦਿਤੀ। ਕਿਸ ਨੂੰ ਬਿਜਲੀ ਦੇ ਦਿਤੀ। ਜਿਹੜੇ ਕਮਿਊਨਿਟੀ ਨੂੰ ਅਸੀਂ 200 ਯੂਨਿਟ ਬਿਜਲੀ ਦਿੰਦੇ ਸੀ ਉਨ੍ਹਾਂ ਨੂੰ ਦੇ ਦਿਤੀ। ਜੇ ਤੁਸੀਂ ਉਨ੍ਹਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇ ਵੀ ਦਿਤੀ ਫਿਰ ਤੁਸੀਂ ਇਵੇਂ ਕਿਵੇਂ ਕਹਿ ਸਕਦੇ ਹੋ ਸਾਰੇ ਪੰਜਾਬ ਨੂੰ ਮੁਫਤ ਬਿਜਲੀ ਦੇ ਦਿੱਤੀ। ਆਪ ਸਰਕਾਰ ਨੇ ਸਾਰੇ ਪੰਜਾਬ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ।

ਸਵਾਲ : ਤੁਹਾਨੂੰ ਨਹੀਂ ਲਗਦਾ ਕੇਜਰੀਵਾਲ ਸਰਕਾਰ ਵਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਜਿਹੜੀਆਂ ਪੰਜਾਬ ਦੀਆਂ ਸਰਕਾਰੀ ਵੋਲਵੋ ਬਸਾਂ ਦਿੱਲੀ ਏਅਰਪੋਰਟ ਤਕ ਚੱਲਣ ਦੀ ਆਗਿਆ ਦਿਤੀ। 
ਜਵਾਬ : ਹਾਂ ਵੱਡਾ ਫ਼ੈਸਲਾ ਲਿਆ ਗਿਆ ਪਰ ਲੇਟ ਲਿਆ ਗਿਆ। ਸਾਲ ਪਹਿਲਾਂ ਵੀ ਉਨ੍ਹਾਂ ਨੂੰ ਬਸਾਂ ਚਲਾਉਣ ਲਈ ਬੇਨਤੀ ਪਾਈ ਗਈ ਸੀ ਪਰ ਉਦੋਂ ਉਨ੍ਹਾਂ ਨੇ ਇਹ ਬੇਨਤੀ ਨਹੀਂ ਮੰਨੀ। ਰਾਜਾ ਵੜਿੰਗ ਦਿੱਲੀ ਗਏ ਸਨ। ਉਨ੍ਹਾਂ ਕਿਹਾ ਵੀ ਸੀ ਕਿ ਕੇਜਰੀਵਾਲ ਮੈਨੂੰ ਮਿਲਦੇ ਨਹੀਂ ਪਏ ਤੇ ਨਾ ਹੀ ਸਾਡੀ ਬੇਨਤੀ ਮੰਨ ਰਹੇ ਹੋ। 
ਸਵਾਲ : ਨਵਜੋਤ ਸਿੱਧੂ ਇਸ ਵੇਲੇ ਜੇਲ ਵਿਚ ਹਨ। ਅਸ਼ਵਨੀ ਸੇਖੜੀ ਤੇ ਬਾਕੀ ਹੋਰ ਜੋ ਨਵਜੋਤ ਸਿੱਧੂ ਨਾਲ ਹੁੰਦੇ ਸਨ ਉਨ੍ਹਾਂ ਦਾ ਗਰੁੱਪ ਕਮਜ਼ੋਰ ਹੋ ਗਿਆ। ਤੁਸੀਂ ਕੋਸ਼ਿਸ਼ ਕਰੋਗੇ ਕਿ ਅਸ਼ਵਨੀ ਸੇਖੜੀ ਭਾਜਪਾ ਵਿਚ ਸ਼ਾਮਲ ਹੋ ਜਾਣ। 
ਜਵਾਬ : ਇਹ ਸਾਰੇ ਵੋਟਾਂ ਤੋਂ ਪਹਿਲਾਂ ਹੀ ਬੀਜੇਪੀ ਵਿਚ ਸ਼ਾਮਲ ਹੋਣ ਲਈ ਤਿਆਰ ਸਨ। ਤੁਸੀਂ ਬੀਜੇਪੀ ਦੇ ਵਰਕਰਾਂ ਨੂੰ ਜਾ ਕੇ ਪੁੱਛ ਲਵੋ।  

ਸਵਾਲ : ਫਿਰ ਇਹ ਸ਼ਾਮਲ ਕਿਉਂ ਨਹੀਂ ਹੋਏ?
ਜਵਾਬ :  ਇਹ ਆਖਰੀ ਸਮੇਂ ’ਤੇ ਮੁਕਰ ਗਏ।
ਸਵਾਲ :  ਕੀ ਪੰਜਾਬ ਦੇ ਲੋਕਾਂ ਦੀ ਭਾਜਪਾ ਹੀ ਆਖਰੀ ਉਮੀਦ ਰਹਿ ਗਈ ਹੈ?
ਜਵਾਬ :  ਪੰਜਾਬ ਦੇ ਲੋਕਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ। ਜਦੋਂ ਅਸੀਂ ਅਜਾਦੀ ਲੈਣੀ ਸੀ। ਉਦੋਂ ਕਾਂਗਰਸ ਪਾਰਟੀ ਸਾਹਮਣੇ ਆਈ ਸੀ। ਜਿਸ ਨੇ ਕੁਰਬਾਨੀਆਂ ਦਿਤੀਆਂ। ਇਸ ਵਿਚ ਉਹ ਵੀ ਬੰਦੇ ਹਨ ਜੋ ਆਰਐਸਐਸ ਦੇ ਸੰਸਥਾਪਕ ਵੀ ਹਨ ਤੇ ਬੀਜੇਪੀ ਨਾਲ ਵੀ ਜੁੜੇ ਹਨ। 

ਸਵਾਲ :  ਇਸ ਤੋਂ ਪਹਿਲਾਂ ਵੀ ਸੰਸਥਾਵਾਂ ਰਹੀਆਂ ਹਨ ਜਿਹਨਾਂ ਦੀ ਆਜ਼ਾਦੀ ਦਿਵਾਉਣ ਲਈ ਆਰਐਸਐਸ ਨਾਲ ਭੂਮਿਕਾ ਰਹੀ ਹੈ।  
ਜਵਾਬ :  ਜੋ ਆਰਐਸਐਸ ਦੇ ਸੰਸਥਾਪਕ ਹਨ ਜਾਂ ਜਨਸੰਘ ਦੇ ਸੰਸਥਾਪਕ ਹਨ ਉਹਨਾਂ ਬੰਦਿਆਂ ਨੇ ਵੀ ਅਜਾਦੀ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਹ ਕਿਸੇ ਵੇਲੇ ਕਾਂਗਰਸ ਦਾ ਵੀ ਹਿੱਸਾ ਰਹੇ ਹਨ ਕਿਉਂਕਿ ਉਸ ਸਮੇਂ ਜਰੂਰਤ ਸੀ ਕਿ ਅੰਗਰੇਜਾਂ ਨੂੰ ਬਾਹਰ ਕੱਢਣਾ। ਅੱਜ ਜੇ ਪਿਛਲੇ ਅੱਠ ਸਾਲਾਂ ਦਾ ਵਿਕਾਸ ਵੇਖ ਲਈਏ ਤਾਂ ਸਾਫ ਦਿਸ ਰਿਹਾ ਹੈ। 
ਸਵਾਲ : ਪੰਜਾਬ ਵਿਚ  ਭਾਜਪਾ ਦਾ ਰਾਹ ਸਾਫ਼ ਹੋ ਰਿਹਾ ਹੈ।
ਜਵਾਬ : ਬਿਲਕੁਲ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਵੇਗੀ। ਪ੍ਰਧਾਨ ਮੰਤਰੀ ਮੋਦੀ ਦਾ ਸੁਪਨਾ ਅਸੀਂ ਪੂਰਾ ਕਰਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement