
Jalandhar News : ਬੈਗ ਦੀ ਤਲਾਸ਼ੀ ਦੌਰਾਨ ਮਿਲਿਆ ਨਸ਼ਾ, ਪੁਲਿਸ ਨੂੰ ਦੇਖ ਕੇ ਬੈਗ ਛੱਡ ਭੱਜਣ ਲੱਗੀ ਮਹਿਲਾ
Jalandhar News : ਜਲੰਧਰ- ਨਸ਼ੇ ਦੀ ਬੁਰਾਈ ਦੇ ਖ਼ਿਲਾਫ਼ ਅਭਿਆਨ ਜਾਰੀ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਮਹਿਲਾ ਨੂੰ 1.2 ਕਿਲੋਗ੍ਰਾਮ ਅਫ਼ੀਮ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮਹਿਲਾ ਦੀ ਪਛਾਣ ਗਾਇਤਰੀ ਪਤਨੀ ਮੋਹਨ ਸਰੂਪ ਵਾਸੀ ਫਤਿਹਗੰਜ ਬਰੇਲੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਰਾਮਾ ਮੰਡੀ ਚੌਂਕ ਦੇ ਕੋਲ ਗਸ਼ਤ ਦੌਰਾਨ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਮਹਿਲਾ ਇੱਕ ਬੱਚੇ ਅਤੇ ਬੈਗ ਦੇ ਨਾਲ ਦੇਖਿਆ। ਉਨ੍ਹਾਂ ਦੱਸਿਆ ਪੁਲਿਸ ਨੂੰ ਦੇਖਕੇ ਮਹਿਲਾ ਨੇ ਘਬਰਾ ਗਈ ਅਤੇ ਬੈਗ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਏਸੀਪੀ ਪਰਮਜੀਤ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮਹਿਲਾ ਦਾ ਪਿੱਛਾ ਕੀਤਾ ਅਤੇ ਉਸ ਤੋਂ ਪੁੱਛਗਿੱਛ ਦੇ ਲਈ ਰੋਕਿਆ। ਪੁਲਿਸ ਪਾਰਟੀ ਨੇ ਲਾਵਾਰਿਸ ਬੈਗ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਉਸ ਵਿਚੋਂ 1.2ਕਿਲੋਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਗਾਇਤਰੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਮੌਕੇ ਏਸੀਪੀ ਪਰਮਜੀਤ ਨੇ ਦੱਸਿਆ ਕਿ ਥਾਣਾ ਕੈਂਟ ਜਲੰਧਰ ’ਚ ਐਫਆਈਆਰ ਨੰਬਰ 73 ਮਿਤੀ 19-06-2024 ਨੂੰ ਧਾਰਾ 18-61-85 ਐਨ.ਡੀ.ਪੀ.ਐਸ ਐਕਟ ਦਰਜ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੀ ਅੱਗੇ ਜਾਂਚ ਜਾਰੀ ਰੱਖੀ ਹੈ। ਉਨ੍ਹਾਂ ਕਿਹਾ ਮਹਿਲਾ ਦਾ ਹੁਣ ਤੱਕ ਕਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ।
(For more news apart from police arrested woman with 1.2 kg of opium in Jalandhar News in Punjabi, stay tuned to Rozana Spokesman)