Sri Darbar Sahib ਦਰਸ਼ਨ ਕਰ ਕੇ ਪਰਤ ਰਹੇ ਪਰਵਾਰ ਨਾਲ ਵਾਪਰਿਆ Accident
Published : Jun 21, 2025, 12:08 pm IST
Updated : Jun 21, 2025, 12:08 pm IST
SHARE ARTICLE
Accident happened to a Family Returning from Visiting Sri Darbar Sahib Latest News in Punjabi
Accident happened to a Family Returning from Visiting Sri Darbar Sahib Latest News in Punjabi

ਫ਼ੌਜੀ ਜਵਾਨ ਦੀ ਮੌਤ, ਕਈ ਜ਼ਖ਼ਮੀ

Accident happened to a Family Returning from Visiting Sri Darbar Sahib Latest News in Punjabi ਕਲਾਨੌਰ : ਕਲਾਨੌਰ-ਬਟਾਲਾ ਮਾਰਗ ’ਤੇ ਪੈਂਦੇ ਪਿੰਡ ਭਾਗੋਵਾਲ ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿਚ ਛੁੱਟੀ ’ਤੇ ਆਏ ਫ਼ੌਜੀ ਮਹਿਕਦੀਪ ਸਿੰਘ (ਉਮਰ 24 ਸਾਲ) ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ, ਪਤਨੀ ਤੇ ਮਾਮੇ ਦਾ ਪੁੱਤ ਗੰਭੀਰ ਜ਼ਖ਼ਮੀ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਮਹਿਕਦੀਪ ਸਿੰਘ, ਜੋ ਕਿ ਭੰਗਵਾਂ ਪਿੰਡ ਦਾ ਨਿਵਾਸੀ ਸੀ, ਅਪਣੇ ਪਰਵਾਰ ਨਾਲ ਵਰਨਾ ਕਾਰ ਰਾਹੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦਰਸ਼ਨ ਕਰ ਕੇ ਘਰ ਵਾਪਸ ਆ ਰਹੇ ਸਨ। ਰਸਤੇ ’ਚ ਭਾਗੋਵਾਲ ਨੇੜੇ ਪਟਰੌਲ ਪੰਪ ਕੋਲ ਇਕ ਦਰੱਖ਼ਤ ਤੋਂ ਸੁੱਕਾ ਟਹਿਣਾ ਅਚਾਨਕ ਟੁੱਟ ਕੇ ਸੜਕ ’ਤੇ ਡਿਗ ਪਿਆ। ਟਹਿਣੇ ਤੋਂ ਬਚਦੇ ਹੋਏ ਮਹਿਕਦੀਪ ਦੀ ਕਾਰ ਬੇਕਾਬੂ ਹੋ ਗਈ ਤੇ ਸਿੱਧੀ ਦਰੱਖ਼ਤਾਂ ਨਾਲ ਜਾ ਟਕਰਾਈ।

ਇਸ ਹਾਦਸੇ ’ਚ ਜਿੱਥੇ ਮਹਿਕਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਉਥੇ ਉਸ ਦੀ ਮਾਂ, ਪਤਨੀ ਜਤਿੰਦਰ ਕੌਰ ਅਤੇ ਮਾਮੇ ਦਾ ਪੁੱਤ (ਭਰਾ) ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰਤ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਹਾਦਸੇ ਦੀ ਜਾਂਚ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement