ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ ਵਿਧਾਇਕ ਰਮਨ ਅਰੋੜਾ ਦੀਆਂ ਵਧੀਆਂ ਮੁਸ਼ਕਲਾਂ 

By : PARKASH

Published : Jun 21, 2025, 2:36 pm IST
Updated : Jun 21, 2025, 2:36 pm IST
SHARE ARTICLE
MLA Raman Arora faces more problems after being arrested on corruption charges
MLA Raman Arora faces more problems after being arrested on corruption charges

ਫ਼ਰਜ਼ੀ ਪਾਵਰ ਆਫ਼ ਅਟਾਰਨੀ ਬਣਾ ਕੇ 35 ਮਰਲੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਲੱਗੇ ਦੋਸ਼ 

 

MLA Raman Arora faces more problems: ਵਿਧਾਇਕ ਰਮਨ ਅਰੋੜਾ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਇਕ ਵਾਰ ਫਿਰ ਮੁਸ਼ਕਲਾਂ ਵਿਚ ਘਿਰ ਗਏ ਹਨ। ਹੁਣ ਵਿਧਾਇਕ ਰਮਨ ਵਿਰੁਧ 35 ਮਰਲੇ ਪ੍ਰਾਈਮ ਲੋਕੇਸ਼ਨ ਪ੍ਰਾਪਰਟੀ ਨੂੰ ਮਿਲੀਭੁਗਤ ਨਾਲ ਹਥਿਆਉਣ ਅਤੇ ਫਿਰ ਫਰਜ਼ੀ ਪਾਵਰ ਆਫ ਅਟਾਰਨੀ ਬਣਾ ਕੇ ਬਾਅਦ ਵਿਚ ਰਜਿਸਟਰੀ ਕਰਵਾ ਕੇ ਕਬਜ਼ਾ ਕਰਨ ਦੇ ਦੋਸ਼ ਵਿਚ ਡੀ. ਜੀ. ਪੀ. ਗੌਰਵ ਯਾਦਵ ਨੂੰ ਸ਼ਿਕਾਇਤ ਦਿੱਤੀ ਗਈ ਸੀ। ਹੁਣ ਡੀ. ਜੀ. ਪੀ. ਨੇ ਉਕਤ ਸ਼ਿਕਾਇਤ ਜਾਂਚ ਲਈ ਜਲੰਧਰ ਕਮਿਸ਼ਨਰੇਟ ਦੇ ਏ. ਡੀ. ਸੀ. ਪੀ. ਹੈੱਡਕੁਆਰਟਰ ਸੁਖਵਿੰਦਰ ਸਿੰਘ ਨੂੰ ਜਾਂਚ ਕਰਨ ਲਈ ਮਾਰਕ ਕੀਤੀ ਹੈ।

ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਵਾਸੂ ਪਾਠਕ ਨੇ ਦੱਸਿਆ ਕਿ ਵਿਧਾਇਕ ਰਮਨ ਅਰੋੜਾ ਨੇ ਆਪਣੇ ਕੁੜਮ ਰਾਜੂ ਮਦਾਨ ਅਤੇ ਬੇਟੇ ਰਾਜਨ ਅਰੋੜਾ ਅਤੇ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਨਾਲ ਮਿਲ ਕੇ ਮੋਤਾ ਸਿੰਘ ਨਗਰ, ਵਸੰਤ ਵਿਹਾਰ ਰੋਡ ਵਿਚ ਖਸਰਾ ਨੰਬਰ 299, 29929/5014 (1-15) ਸਾਲਮ ਹਿੱਸਾ ਰਕਬਾ 35 ਮਰਲੇ ਪੈਮਾਇਸ਼ 207 ਵਰਗ ਫੁੱਟ ਦਾ ਫਰਜ਼ੀ ਪਾਵਰ ਆਫ ਅਟਾਰਨੀ ਬਣਾ ਕੇ ਕਰੋੜਾਂ ਰੁਪਏ ਦੀ ਜ਼ਮੀਨ ਉੱਪਰ ਕਬਜ਼ਾ ਕੀਤਾ ਹੈ। ਪੀੜਤ ਨੇ ਕਿਹਾ ਕਿ ਮੁਲਜ਼ਮਾਂ ਵਿਰੁਧ ਐੱਫ. ਆਈ. ਆਰ. ਦਰਜ ਕਰ ਕੇ ਕਾਰਵਾਈ ਕੀਤੀ ਜਾਵੇ ਅਤੇ ਪਲਾਟ ਦਾ ਕਬਜ਼ਾ ਉਨ੍ਹਾਂ ਨੂੰ ਦਿਵਾਇਆ ਜਾਵੇ।

ਜ਼ਿਕਰਯੋਗ ਹੈ ਕਿ ਇਸ ਕਥਿਤ ਜਾਅਲੀ ਪਾਵਰ ਆਫ ਅਟਾਰਨੀ ’ਤੇ ਜਿਸ ਨੰਬਰਦਾਰ ਨੇ ਫਰਜ਼ੀ ਗਵਾਹੀ ਪਾਈ ਹੈ, ਉਹ ਲੰਮੇ ਸਮੇਂ ਤੋਂ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਇਸ ਲਈ ਪੁਲਿਸ ਵੱਲੋਂ ਜਾਂਚ ਵਿਚ ਇਸ ਨੰਬਰਦਾਰ ਵੱਲੋਂ ਪਾਈ ਗਈ ਗਵਾਹੀ ਨੂੰ ਲੈ ਕੇ ਵੀ ਜਾਂਚ ਕੀਤੀ ਜਾਵੇਗੀ।

(For more news apart from Mohali Latest News, stay tuned to Rozana Spokesman)

SHARE ARTICLE

ਏਜੰਸੀ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement