
ਡੀਪੂ ਹੋਲਡਰਾਂ ਵਲੋਂ ਕਈ ਵਾਰ ਆਏ ਹੋਏ ਅਨਾਜ ਦੀ ਦੁਰਵਰਤੋਂ ਕਰ ਕੇ ਗ਼ਰੀਬ ਲੋਕਾਂ ਤਕ ਅਨਾਜ ਨਹੀਂ ਪਹੁੰਚਾਇਆ ਜਾਂਦਾ ਸੀ.............
ਗੁਰਦਾਸਪੁਰ/ਦੀਨਾਨਗਰ : ਡੀਪੂ ਹੋਲਡਰਾਂ ਵਲੋਂ ਕਈ ਵਾਰ ਆਏ ਹੋਏ ਅਨਾਜ ਦੀ ਦੁਰਵਰਤੋਂ ਕਰ ਕੇ ਗ਼ਰੀਬ ਲੋਕਾਂ ਤਕ ਅਨਾਜ ਨਹੀਂ ਪਹੁੰਚਾਇਆ ਜਾਂਦਾ ਸੀ। ਹੁਣ ਪੰਜਾਬ ਸਰਕਾਰ ਵਲੋਂ ਸਮਾਰਟ ਕਾਰਡ ਸਕੀਮ ਚਲਾਉਣ ਨਾਲ ਇਹ ਰਾਸ਼ਨ ਜਿਸ ਦੇ ਨਾਮ 'ਤੇ ਕਾਰਡ ਬਣਿਆ ਹੋਏਗਾ, ਉਸ ਦੇ ਆਧਾਰ ਕਾਰਡ ਦਾ ਨੰਬਰ ਈ-ਪੋਜ ਮਸ਼ੀਨ ਵਿਚ ਫ਼ੀਡ ਕਰ ਕੇ ਕਾਰਡ ਹੋਲਡਰਾਂ ਦਾ ਅੰਗੂਠਾਂ ਲਗਾ ਕੇ ਉਸੇ ਵਿਅਕਤੀ ਨੂੰ ਦਿਤਾ ਜਾਵੇਗਾ। ਜਿਸ ਨਾਲ ਅਨਾਜ ਚੋਰੀ ਹੋਣ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਅਸ਼ੋਕ ਚੋਧਰੀ ਨੇ ਆਏ ਕਾਰਡ ਹੋਲਡਰਾਂ ਨਾਲ ਸਾਂਝੀ ਕੀਤੀ।
ਇਸ ਮੌਕੇ ਕੈਬਿਨੇਟ ਮੰਤਰੀ ਅਰੁਣਾ ਚੋਧਰੀ ਨੇ ਸਮਾਰਟ ਕਾਰਡ ਸਕੀਮ ਅਧੀਨ ਗਰੀਬ ਲੋਕਾਂ ਨੂੰ ਪਿੰਡ ਚਾਵਾਂ ਵਿਖੇ ਅਨਾਜ ਵੰਡਿਆ। ਇਸ ਮੌਕੇ 182 ਕਾਰਡ ਹੋਲਡਰਾਂ ਨੂੰ 697 ਯੂਨਿਟ ਮੈਂਬਰ ਨੂੰ ਤਕਰੀਬਨ 2102 ਕਵਿੰਟਲ ਰਾਸ਼ਨ ਵੰਡਿਆ ਗਿਆ। ਕੈਬਿਨੇਟ ਮੰਤਰੀ ਨੇ ਕਿਹਾ ਕਿ ਰਾਸ਼ਨ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਸੁੱਚਾ ਸਿੰਘ ਮੁਲਤਾਨੀ, ਜੋਨ ਇੰਚਾਰਜ ਪਰਮਜੀਤ ਸਿੰਘ ਨੋਸ਼ਹਿਰਾ, ਮੀਡਿਆ ਤੇ ਵਿਸ਼ੇਸ਼ ਸਹਾਇਕ ਕੈਬਿਨੇਟ ਮੰਤਰੀ ਦੀਪਕ ਭੱਲਾ, ਐਸ.ਐਚ.À. ਅਸ਼ੋਕ ਮਸੀਹ, ਮਾਸਟਰ ਸੁਭਾਸ਼ ਮੇਘਿਆਂ, ਠੇਕੇਦਾਰ ਦੀਪ ਚੰਦ ਮੈਂਬਰ ਪੰਚਾਇਤ ਚਾਵਾ, ਦਲਜੀਤ ਸਿੰਘ ਮੈਂਬਰ ਪੰਚਾਇਤ ਚਾਵਾ, ਹਰਭਜਨ ਸਿੰਘ, ਕਰਨੈਲ ਸਿੰਘ, ਸੁਰਿੰਦਰ ਸਿੰਘ, ਕੇਵਲ ਕੁਮਾਰ ਆਦਿ ਹਾਜ਼ਰ ਸਨ।