
ਅਜਾਦ ਸੋਚ ਲੋਕ ਭਲਾਈ ਸੁਸਾਇਟੀ ਝੰਡੇਆਣਾ ਗਰਬੀ ਵੱਲੋਂ ਨਸ਼ਿਆਂ ਦੇ ਵਿਰੁੱਧ 'ਚ ਸੈਮੀਨਾਰ ਕਰਵਾਇਆ ਗਿਆ। ਜਿਸ 'ਚ ਲੱਖਾ ਸਿਧਾਣਾ ਨੇ ਸ਼ਮੂਲੀਅਤ ਕੀਤੀ। ਜਿਸ ਨੇ ...
ਮੋਗਾ, ਅਜਾਦ ਸੋਚ ਲੋਕ ਭਲਾਈ ਸੁਸਾਇਟੀ ਝੰਡੇਆਣਾ ਗਰਬੀ ਵੱਲੋਂ ਨਸ਼ਿਆਂ ਦੇ ਵਿਰੁੱਧ 'ਚ ਸੈਮੀਨਾਰ ਕਰਵਾਇਆ ਗਿਆ। ਜਿਸ 'ਚ ਲੱਖਾ ਸਿਧਾਣਾ ਨੇ ਸ਼ਮੂਲੀਅਤ ਕੀਤੀ। ਜਿਸ ਨੇ ਪੰਜਾਬ 'ਚ ਪਾਣੀ, ਪੰਜਾਬ ਬੋਲੀ ਅਤੇ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕੀਤਾ ਗਿਆ। ਇਸ ਸੈਮੀਨਾਰ 'ਚ ਪਿੰਡ ਵਾਸੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਲੱਖਾ ਸਿਧਾਣਾ ਨੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
Drugs Punjab
ਜਿਸ 'ਚ ਪ੍ਰਧਾਨ ਮਹਿਲ ਸਿੰਘ ਇਕਬਾਲ ਸਿੰਘ ਫੌਜੀ, ਹਰਦੀਪ ਸਿੰਘ ਕੈਸ਼ੀਅਰ, ਬਲਕਰਨ ਸਿੰਘ ਜਨਰਲ ਸਕੱਤਰ,ਗੁਰਭਿੰਦਰ ਸਿੰਘ ਤੇ ਸਮੂਹ ਐਨ.ਜੀ.ਓ ਮੈਬਰ ਸ਼ਾਮਲ ਹੋਏ। ਅੰਤ 'ਚ ਪ੍ਰਧਾਨ ਮਹਿਲ ਸਿੰਘ ਨੇ ਲੱਖਾ ਸਿਧਾਣਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।