ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ' ਚ ਟਕਰਾ
Published : Jul 21, 2018, 10:36 am IST
Updated : Jul 21, 2018, 10:36 am IST
SHARE ARTICLE
Fight between Two Parties
Fight between Two Parties

ਪਿੰਡ ਸਤਿਆਣਾਂ ਵਿੱਖੇ ਪਿੱਛਲੇ ਲੰਮੇ ਸਮੇਂ ਤੋਂ ਚੱਲ ਰਹੇ ਪਾਣੀ ਦੀ ਨਿਕਾਸੀ ਦੇ ਵਿਵਾਦ ਕਰਕੇ ਮੁੜ ਪਿੰਡ ਅੰਦਰ ਦੋ ਧਿਰਾਂ ਵਿੱਚ ਟਕਰਾ ਦਾ ਮਹੌਲ ਬਣ੍ਹ ਗਿਆ...

ਲੁਧਿਆਣਾ  ਪਿੰਡ ਸਤਿਆਣਾਂ ਵਿੱਖੇ ਪਿੱਛਲੇ ਲੰਮੇ ਸਮੇਂ ਤੋਂ ਚੱਲ ਰਹੇ ਪਾਣੀ ਦੀ ਨਿਕਾਸੀ ਦੇ ਵਿਵਾਦ ਕਰਕੇ ਮੁੜ ਪਿੰਡ ਅੰਦਰ ਦੋ ਧਿਰਾਂ ਵਿੱਚ ਟਕਰਾ ਦਾ ਮਹੌਲ ਬਣ੍ਹ ਗਿਆ । ਐਸ ਡੀ ਐਮ ਪੂਰਬੀ ਵੱਲੋਂ ਦਿੱਤੇ ਹੁਕਮਾਂ ਦੀ ਕਾਪੀ ਲੈ ਕੇ ਪਾਹੁੰੁਚੇ ਲੋਕ ਨਿਰਮਾਣ ਦੇ ਐਸ ਡੀ À ਅਤੇ ਥਾਣਾਂ ਕੂੰਮਕਲਾਂ ਦੇ ਮੁੱਖੀ ਨੂੰ ਭਾਰੀ ਫੋਰਸ ਸਮੇਤ ਉਸ ਸਮੇਂ ਵਾਪਸ ਪਰਤਣਾਂ ਪਿਆ ।

ਜਦੋਂ ਲੋਕ ਨਿਰਮਾਣ ਦੇ ਅਧਿਕਾਰੀਆਂ ਨੂੰ ਕਾਗਜਾਂ ਵਿੱਚ ਪੁੱਲੀ ਹੀ ਨਹੀ ਮਿਲੀ ਜਿਸ ਕਰਕੇ ਕਰੀਬ 4 ਪਿੰਡਾਂ ਦੇ ਲੋਕਾਂ ਦੇ ਵਿਰੋਧ ਦਾ ਅਧਿਕਾਰੀਆਂ ਨੂੰ ਸਾਹਮਣਾਂ ਕਰਨਾਂ ਪਿਆ ।ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ , ਰਵਿੰਦਰ ਸਿੰਘ ਢਿੱਲੋਂ , ਪਵਨ ਕੁਮਾਰ, ਕਮਲਜੀਤ ਸਿੰਘ ਬਲੀਏਵਾਲ, ਚਮਨ ਲਾਲ ਨੇ ਕਿਹਾ ਕਿਹ ਕਿ ਕਾਂਗਰਸ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ । ਇਸ ਸੜਕ ਤੇ ਪਾਣੀ ਦੀ ਨਿਕਾਸੀ ਲਈ ਕਾਗਜਾਂ ਵਿੱਚ ਕੋਈ ਪੁੱਲੀ ਨਹੀ ਹੈ ।

ਪਰ ਪ੍ਰਸਾਸ਼ਨ ਅਧਿਕਾਰੀ ਸਰਕਾਰ ਦੇ ਦਬਆ ਹੇਠ ਧੱਕੇਸ਼ਾਹੀ ਕਰ ਰਹੇ ਹਨ । ਜੇਕਰ ਇਸ ਸੜ੍ਹਕ ਤੇ ਪੁੱਲੀਆਂ ਬਣ੍ਹਦੀਆਂ ਹਨ ਤਾਂ ਚੌਂਤਾ, ਹਾਦੀਵਾਲ, ਬਲੀਏਵਾਲ ਅਤੇ ਸਤਿਆਣਾਂ ਸਮੇਤ ਚਾਰ ਪਿੰਡਾਂ ਦੀ ਫਸਲ ਤਬਾਹ ਹੋ ਜਾਵੇਗੀ । ਜਦੋਂ ਕਿ ਪਹਿਲਾਂ ਜਿਹੜੇ ਕਰੀਬ ਪੰਦਰਾ ਏਕੜ ਝੋਨੇ ਵਿੱਚ ਪਾਣੀ ਆਇਆ ਹੈ। ਉਸ ਤੋਂ ਕਰੀਬ ਪੰਜ ਏਕੜ ਦੂਰ ਡਰੇਨ ਹੈ ਉਸ ਵਿੱਚ ਪਾਣੀ ਪਾਇਆ ਜਾ ਸਕਦਾ ਹੈ । ਜਦੋਂ ਕਿ ਇੱਥੇ ਪੁੱਲੀ ਬਣਾਉਣ ਦੀ ਮੰਗ ਨੂੰ ਲੈ ਕੇ ਪਹਿਲਾਂ ਵੀ ਕੁਝ ਲੋਕ ਮਾਨਯੋਗ ਅਦਾਲਤ ਵਿੱਚ ਕੇਸ ਹਾਰ ਚੁੱਕੇ ਹਨ ।  

ਇਸ ਸੰਬਧੀ ਦੂਜੀ ਧਿਰ ਵਿੱਚੋ ਰਾਮਪਾਲ, ਰਵੀ ਚੌਧਰੀ, ਮਹਿੰਦਰਪਾਲ , ਮਦਨ ਲਾਲ ਨੇ ਕਿਹਾ ਕਿ ਉਹਨਾਂ ਦੀ ਕਰੀਬ 15 ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ । ਪਾਣੀ ਦੀ ਨਿਕਾਸੀ ਨੂੰ ਕੁਝ ਲੋਕ ਧੱਕੇ ਨਾਲ ਰੋਕ ਰਹੇ ਹਨ । ਪਹਿਲਾਂ ਵੀ ਅਕਾਲੀ ਸਰਕਾਰ ਮੋਕੇ ਇਹਨਾਂ ਨੇ ਧੱਕੇਸ਼ਾਹੀ ਕੀਤੀ ਹੈ । ਇਸ ਸੰਬਧੀ ਜਦੋਂ ਐਸ ਡੀ ਐਮ ਪੂਰਬੀ ਅਮਰਜੀਤ ਸਿੰਘ ਬੈਂਸ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਿਸ ਪਾਸ ਪਾਣੀ ਦੀ ਕੁਦਰਤੀ ਨਿਕਾਸੀ ਹੈ

ਉਸ ਨੂੰ ਬੰਦ ਕੀਤਾ ਗਿਆ ਸੀ ਉਹ ਖੋਲਿਆ ਜਾਣਾਂ ਹੈ । ਜਦੋਂ ਉਹਨਾਂ ਨੂੰ ਕਿਹਾ ਕਿ ਜੇਕਰ ਪੁੱਲੀ ਬਣ੍ਹੀ ਤਾਂ ਕਿਸਾਨਾਂ ਦੀ ਕਈ ਸੋ ਏਕੜ ਫਸਲ ਤਬਾਹ ਹੋ ਜਾਵੇਗੀ ਤਾਂ ਉਹਨਾਂ ਕਿਹਾ ਕਿ ਇਹ ਤੁਸੀ ਤੈਅ ਨਹੀ ਕਰ ਸਕਦੇ । 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement