ਨਾਲ ਦੇ ਸਾਰੇ ਲੱਗ ਗਏ ਸਰਕਾਰੀ ਬਾਬੂ ਪਰ ਇਹ ਗੋਲਡ ਮੈਡਲਿਸਟ ਖਿਡਾਰੀ ਅੱਜ ਵੀ ਕਰ ਰਿਹਾ ਦਿਹਾੜੀ
Published : Jul 21, 2020, 7:28 pm IST
Updated : Jul 21, 2020, 7:28 pm IST
SHARE ARTICLE
All Friends Government Of ficials Gold Medalist Player Working Labur
All Friends Government Of ficials Gold Medalist Player Working Labur

ਉਸ ਨੂੰ ਬਾਕਸਿੰਗ ਖੇਡਦਿਆਂ ਲਗਭਗ 15 ਸਾਲ ਬੀਤ...

ਸੰਗਰੂਰ: ਪੰਜਾਬ ਵਿਚ ਬਹੁਤ ਸਾਰੇ ਅਜਿਹੇ ਨੌਜਵਾਨ ਹਨ ਜੋ ਕਿ ਉੱਚ ਪੱਧਰੀ ਪੜ੍ਹਾਈ ਕਰ ਕੇ ਵੀ ਬੇਰੁਜ਼ਗਾਰ ਤੁਰੇ ਫਿਰਦੇ ਹਨ ਤੇ ਕੁੱਝ ਕੁ ਤਾਂ ਅਪਣਾ ਗੁਜ਼ਾਰਾ ਕਰਨ ਲਈ ਦਿਹਾੜੀ ਕਰਦੇ ਹਨ। ਅਜਿਹਾ ਹੀ ਇਕ ਖਿਡਾਰੀ ਮਨੋਜ ਕੁਮਾਰ ਜੋ ਕਿ ਬਾਕਸਿੰਗ ਦਾ ਖਿਡਾਰੀ ਹੈ।

Manoj KumarManoj Kumar

ਉਸ ਨੂੰ ਬਾਕਸਿੰਗ ਖੇਡਦਿਆਂ ਲਗਭਗ 15 ਸਾਲ ਬੀਤ ਚੁੱਕੇ ਹਨ। ਸਟੇਟ ਬਾਕਸਿੰਗ ਚੈਂਪੀਅਨਸ਼ਿਪ ਤੋਂ ਉਹ ਲਗਾਤਾਰ 15 ਵਾਰ ਚੈਂਪੀਅਨ ਰਹੇ ਹਨ, ਜੂਨੀਅਰਸ ਸੀਨੀਅਰ, ਤੇ ਯੂਥ ਮੈਡਲਿਸਟ ਹਨ। ਉਹਨਾਂ ਨੇ ਅਪਣੇ ਅਧਿਆਪਕਾਂ ਪਾਸੋਂ ਚੰਗੀ ਸਿਖਿਆ ਹਾਸਲ ਕੀਤੀ ਸੀ। ਯੂਨੀਅਰ, ਸੀਨੀਅਰ ਤੇ ਹੋਰ ਕਈ ਮੁਕਾਬਲਿਆਂ ਵਿਚ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਕਈ ਮੈਡਲ ਵੀ ਅਪਣੇ ਨਾਮ ਕਰ ਚੁੱਕੇ ਹਨ।

Manoj KumarManoj Kumar

2012 ਵਿਚ ਵੀ ਉਹਨਾਂ ਨੇ ਭਰਤੀ ਲਈ ਟ੍ਰਾਇਲ ਦਿੱਤਾ ਸੀ ਪਰ ਉਸ ਵਿਚ ਵੀ ਉਹਨਾਂ ਨੂੰ ਨੌਕਰੀ ਨਹੀਂ ਮਿਲੀ। 2014 ਵਿਚ ਉਹਨਾਂ ਨੇ CRPF ਦੀ ਭਰਤੀ ਲਈ ਟ੍ਰਾਇਲ ਦਿੱਤਾ ਸੀ ਉਥੇ ਉਹਨਾਂ ਦਾ ਮੈਡੀਕਲ ਤਾਂ ਕਲੀਅਰ ਹੋ ਗਿਆ ਸੀ ਉਹਨਾਂ ਨੂੰ ਹਾਈਟ ਵਿਚੋਂ ਕੱਢ ਦਿੱਤਾ ਗਿਆ।

Manoj KumarManoj Kumar

ਉਹਨਾਂ ਦਾ ਵਿਆਹ ਹੋ ਚੁੱਕਾ ਹੈ ਤੇ ਉਹ ਘਰ ਦੇ ਕੰਮਾਂ ਨਾਲ ਬਾਕਸਿੰਗ ਨੂੰ ਵੀ ਸਮਾਂ ਦਿੰਦੇ ਹਨ। ਉਹਨਾਂ ਨੇ ਸਰਕਾਰ ਤੋਂ ਇਹੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਕੋਈ ਨੌਕਰੀ ਜ਼ਰੂਰ ਦਿੱਤੀ ਜਾਵੇ। ਦਸ ਦਈਏ ਕਿ ਦੇਸ਼ 'ਚ ਬੇਰੁਜ਼ਗਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਅੱਜ ਹਰ ਘਰ 'ਚ ਕੋਈ ਨਾ ਕੋਈ ਵਿਅਕਤੀ ਰੁਜ਼ਗਾਰ ਤੋਂ ਵਾਂਝਾ ਹੈ।

Manoj KumarManoj Kumar

ਵੱਧਦੀ ਆਬਾਦੀ ਕਾਰਨ ਦੇਸ਼ 'ਚ ਬੇਰੁਜ਼ਗਾਰੀ ਦੀ ਦਰ 'ਚ ਵੀ ਭਿਆਨਕ ਵਾਧਾ ਹੋਇਆ ਹੈ। ਵੱਧਦੀ ਬੇਰੁਜ਼ਗਾਰੀ ਦੇ ਨਤੀਜੇ ਬਹੁਤ ਹੀ ਭਿਆਨਕ ਨਿਕਲ ਰਹੇ ਹਨ। ਸਾਡੇ ਦੇਸ਼ ਵਿਚ ਕਿਸਾਨ ਹੀ ਨਹੀਂ ਬਲਕਿ ਬੇਰੁਜ਼ਗਾਰ ਵਰਗ ਵੀ ਖ਼ੁਦਕੁਸ਼ੀਆਂ ਕਰ ਰਿਹਾ ਹੈ। ਸੰਨ 2017-18 ਵਿਚ ਕਿਸਾਨਾਂ ਤੋਂ ਵੱਧ ਬੇਰੁਜ਼ਗਾਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਜਿਸ ਦਾ ਖ਼ੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਕੀਤਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement