ਬਾਦਲਾਂ ਨੂੰ ਪੰਥ ਨਾਲ ਕੀਤੀਆਂ ਗ਼ਦਾਰੀਆਂ ਦਾ ਭੁਗਤਣਾ ਪੈ ਰਿਹੈ ਖ਼ਮਿਆਜ਼ਾ : ਘੱਗਾ
Published : Jul 21, 2020, 8:46 am IST
Updated : Jul 21, 2020, 8:46 am IST
SHARE ARTICLE
Sukhbir Badal And Parkash Badal
Sukhbir Badal And Parkash Badal

'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਨੂੰ ਬੰਦ ਕਰਾਉਣ ਲਈ ਯਤਨਸ਼ੀਲ ਰਹੇ ਬਾਦਲ ਹੁਣ ਆਪ ਘਿਰੇ ਮੁਸੀਬਤ ਵਿਚ

ਕੋਟਕਪੂਰਾ, 20 ਜੁਲਾਈ (ਗੁਰਿੰਦਰ ਸਿੰਘ) : ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਚੁੱਕੇ  'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਨੂੰ ਬੰਦ ਕਰਾਉਣ ਲਈ ਲਗਾਤਾਰ 10 ਸਾਲ ਕੋਸ਼ਿਸ਼ ਕਰਦੇ ਰਹੇ ਅਕਾਲੀ ਦਲ ਬਾਦਲ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਸ ਨੂੰ ਆਪ ਵੀ ਕਦੇ ਐਨੇ ਮਾੜੇ ਦਿਨਾਂ ਦਾ ਸਾਹਮਣਾ ਕਰਨਾ ਪਵੇਗਾ। ਵਰਤਮਾਨ ਸਮੇਂ 'ਚ ਬਾਦਲ ਦਲ ਅਪਣੀਆਂ ਹੀ ਕੀਤੀਆਂ ਅਣਗਹਿਲੀਆਂ, ਧੱਕੇਸ਼ਾਹੀਆਂ, ਜ਼ਿਆਦਤੀਆਂ ਅਤੇ ਗ਼ਲਤੀਆਂ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ। ਤਾਕਤ ਦੇ ਨਸ਼ੇ 'ਚ ਬਾਦਲਾਂ ਨੇ 29 ਸਤੰਬਰ 2007 ਨੂੰ ਨੂਰਮਹਿਲੀਏ ਸਾਧ ਦੇ ਚੇਲੇ-ਚੇਲੀਆਂ ਤੋਂ ਇਕੋ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸਥਿਤ 7 ਸਬ ਦਫ਼ਤਰਾਂ 'ਚ ਪਏ ਕੰਪਿਊਟਰ ਅਤੇ ਹੋਰ ਸਮਾਨ ਤਹਿਸ ਨਹਿਸ ਕਰ ਕੇ ਲਗਭਗ 50 ਲੱਖ ਰੁਪਏ ਦਾ ਨੁਕਸਾਨ ਕਰਵਾ ਦਿਤਾ।

ਲੋਕਤੰਤਰੀ ਦੇਸ਼ 'ਚ ਪੱਤਰਕਾਰਾਂ ਨੂੰ ਸ਼ਰੇਆਮ ਕੁਟਾਪਾ ਚਾੜ੍ਹ ਕੇ ਬੇਇੱਜ਼ਤੀ ਕਰਨ ਦੀਆਂ ਸ਼ਰਮਨਾਕ ਘਟਨਾਵਾਂ ਵਾਪਰੀਆਂ, ਪ੍ਰਿੰਟ ਅਤੇ ਬਿਜਲਈ ਮੀਡੀਏ ਦੇ ਪੱਤਰਕਾਰਾਂ ਵਲੋਂ ਪੰਜਾਬ ਭਰ 'ਚ ਕੀਤੇ ਰੋਸ ਮੁਜ਼ਾਹਰਿਆਂ ਦੇ ਬਾਵਜੂਦ ਕਿਸੇ ਵੀ ਚੇਲੇ-ਚੇਲੀ ਵਿਰੁਧ ਕਾਰਵਾਈ ਕਰਨ ਦੀ ਜ਼ਰੂਰਤ ਹੀ ਨਾ ਸਮਝੀ ਗਈ, ਸਪੋਕਸਮੈਨ ਦੇ ਸੰਪਾਦਕ ਵਿਰੁਧ ਝੂਠੇ ਮਾਮਲੇ ਦਰਜ ਹੋਏ, ਸੰਪਾਦਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਰਗੀਆਂ ਹੋਰ ਘਟਨਾਵਾਂ ਦਾ ਜ਼ਿਕਰ ਕਰਨਾ ਹੋਵੇ ਤਾਂ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ।

ਮਈ 2007 'ਚ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ, ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਬਿਨ ਮੰਗੀ ਮਾਫ਼ੀ ਦਿਵਾਉਣ, ਸੌਦਾ ਸਾਧ ਦੀ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ 'ਚੋਂ 90 ਲੱਖ ਰੁਪਏ ਤੋਂ ਵੀ ਜ਼ਿਆਦਾ ਖ਼ਰਚਣ, ਸੌਦਾ ਸਾਧ ਦੇ ਪੋਸਟਰਾਂ ਦੀ ਰਾਖੀ ਲਈ ਪੁਲਿਸ ਤੈਨਾਤ ਜਦਕਿ ਗੁਰੂ ਗੰ੍ਰਥ ਸਾਹਿਬ ਦੇ ਪਾਵਨ ਸਰੂਪਾਂ ਦੀ ਕੋਈ ਸੁਰੱਖਿਆ ਨਾ ਹੋਣ ਕਾਰਨ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ, ਸੌਦਾ ਸਾਧ ਵਿਰੁਧ ਚਲਦਾ ਮਾਮਲਾ ਹੈਰਾਨੀਜਨਕ ਤਰੀਕੇ ਨਾਲ ਵਾਪਸ ਲੈਣ, ਬੇਅਦਬੀ ਕਾਂਡ ਨਾਲ ਸਬੰਧਤ ਕੋਟਕਪੂਰਾ ਅਤੇ ਬਾਜਾਖ਼ਾਨਾ ਵਿਖੇ ਦਰਜ ਹੋਏ ਮਾਮਲਿਆਂ ਦੇ ਸਬੰਧ 'ਚ ਪੁਲਿਸ ਅਤੇ ਡੇਰਾ ਪ੍ਰੇਮੀਆਂ ਨੂੰ ਵਾਧੂ ਅਧਿਕਾਰ ਦੇਣ, ਪੰਥਦਰਦੀਆਂ 'ਤੇ ਤਸ਼ੱਦਦ ਢਾਹੁਣ, ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਸਰਪ੍ਰਸਤੀ ਕਰਨ ਵਰਗੀਆਂ ਸ਼ਰਮਨਾਕ ਘਟਨਾਵਾਂ ਦਾ ਜਵਾਬ ਬਾਦਲਾਂ ਨੂੰ ਲੋਕ ਕਚਹਿਰੀ 'ਚ ਦੇਣਾ ਪਵੇਗਾ।

File Photo File Photo

ਭਾਵੇਂ ਅਕਾਲ ਤਖ਼ਤ ਵਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਰਨ ਵਾਲੀਆਂ ਸੰਪਰਦਾਈ ਤਾਕਤਾਂ ਦਾ ਸਾਥ ਦੇਣ ਲਈ ਬਾਦਲਾਂ ਸਮੇਤ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸ਼ੱਕੀ ਕਾਰਗੁਜ਼ਾਰੀ ਦੀ ਚਰਚਾ ਅਕਸਰ ਚਲਦੀ ਰਹਿੰਦੀ ਹੈ ਤੇ ਬਾਦਲਾਂ ਵਲੋਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਗੋਲਕਾਂ ਨੂੰ ਅਪਣੇ ਨਿੱਜ ਲਈ ਵਰਤਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਪਰ ਵਰਤਮਾਨ ਸਮੇਂ 'ਚ ਕੋਰੋਨਾ ਵਾਇਰਸ ਦੀ ਕਰੋਪੀ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਿਨਾਂ ਪਕਾਏ ਲੰਗਰ, ਸਬਜ਼ੀਆਂ, ਫਲ ਫਰੂਟ ਅਤੇ ਹੋਰ ਸਮਾਨ ਦੇ ਬਿੱਲ ਪਾਸ ਕਰਨ ਦੇ ਘਪਲੇ ਅਤੇ ਗੁਰਦਵਾਰਾ ਬੰਗਲਾ ਸਾਹਿਬ ਦਿੱਲੀ ਦੀ ਰਸਦ ਲੋਕਾਂ ਨੂੰ ਸ਼ਰੇਆਮ ਵੇਚਣ ਵਾਲੀਆਂ ਦੋ ਘਟਨਾਵਾਂ ਨੇ ਜਿਥੇ ਗ਼ੈਰ ਸਿੱਖ ਲੋਕਾਂ ਦੀ ਨਜ਼ਰ 'ਚ ਸਮੁੱਚੀ ਸਿੱਖ ਸੰਗਤ ਨੂੰ ਸ਼ਰਮਸਾਰ ਕੀਤਾ ਹੈ, ਉੱਥੇ ਉਕਤ ਘਟਨਾਵਾਂ ਕਰਨ ਜਾਂ ਕਰਾਉਣ ਵਾਲਿਆਂ ਵਿਰੁਧ ਕਾਰਵਾਈ ਦੀ ਬਜਾਇ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ।

ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਮੁਤਾਬਕ ਉਕਤ ਮਾਮਲਿਆਂ 'ਚ ਇਸ ਸਮੇਂ ਬਾਦਲ ਪ੍ਰਵਾਰ, ਅਕਾਲੀ ਦਲ ਬਾਦਲ ਦੇ ਆਗੂ, ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦਵਾਰਾ ਕਮੇਟੀਆਂ ਉਸ ਤਰ੍ਹਾਂ ਹੀ ਘਿਰ ਚੁੱਕੀਆਂ ਹਨ ਜਿਵੇਂ ਉਨ੍ਹਾਂ ਨੇ ਸਪੋਕਸਮੈਨ ਨੂੰ, ਹਾਕਮਾਨਾ ਸ਼ਕਤੀ ਨਾਲ ਘੇਰਨ ਦਾ ਯਤਨ ਕੀਤਾ ਸੀ। ਉਨ੍ਹਾਂ ਨੂੰ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਸੱਚ ਵਿਰੁਧ ਲੜਨ ਵਾਲੇ ਹਾਕਮਾਂ ਨੂੰ ਸਜ਼ਾ ਦੇਣ ਲਈ ਅਖ਼ੀਰ ਕੁਦਰਤ ਆਪ ਪ੍ਰਬੰਧ ਕਰ ਦੇਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement