
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਇਕ ਗੁਰਦਵਾਰੇ ਦੇ 25 ਸਾਲਾ ਗੰ੍ਰਥੀ ਨੂੰ ਅਪਣੀ ਪਤਨੀ ਦੀ ਹਤਿਆ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ
ਠਾਣੇ, 20 ਜੁਲਾਈ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਇਕ ਗੁਰਦਵਾਰੇ ਦੇ 25 ਸਾਲਾ ਗੰ੍ਰਥੀ ਨੂੰ ਅਪਣੀ ਪਤਨੀ ਦੀ ਹਤਿਆ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਨਰਪੋਲੀ ਥਾਣੇ ਦੇ ਆਰ.ਏ.ਵਾਨੀ ਨੇ ਦਸਿਆ ਕਿ ਭਜਨ ਸਿੰਘ ਸਰਦਾਰ ਸਿੰਘ ਜਾਧਵ ਦੀ ਪਤਨੀ ਪੂਜਾ (23) ਨੇ ਅਪਣੀ ਡੇਢ ਸਾਲ ਦੀ ਬੇਟੀ ਨੂੰ ਦੁੱਧ ਪਿਲਾਉਣ ਤੋਂ ਮਨਾ ਕਰ ਦਿਤਾ। ਇਸ ਤੋਂ ਬਾਅਦ ਦੋਵਾਂ ਵਿਚ ਬਹਿਸ ਹੋ ਗਈ ਅਤੇ ਜਾਧਵ ਨੇ ਪੱਖੇ ਦੇ ਸਟੈਂਡ ਨਾਲ ਅਪਣੀ ਘਰ ਵਾਲੀ 'ਤੇ ਹਮਲਾ ਕਰ ਦਿਤਾ ਜਿਸ ਕਾਰਨ ਪੂਜਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਗੁਆਂਢੀਆਂ ਨੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿਤੀ। ਅਦਾਲਤ ਨੇ ਜਾਧਵ ਨੂੰ 26 ਜੁਲਾਈ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ।(ਪੀ.ਟੀ.ਆਈ)