ਕੋਵਿਡ ਦੌਰਾਨ ਰੁਜ਼ਗਾਰ ਦੇ ਖੇਤਰ ‘ਚ ਚੁਣੌਤੀਆਂ ਨੂੰ ਦੇਖਦੇ ਹੋਏ ਆਨਲਾਈਨ ਹੁਨਰ ਵਿਕਾਸ ਪ੍ਰੋਗਰਾਮ ਸੁਰੂ
Published : Jul 21, 2020, 3:47 pm IST
Updated : Jul 21, 2020, 3:47 pm IST
SHARE ARTICLE
Online Skill Programme
Online Skill Programme

ਰੁਜ਼ਗਾਰ ਉਤਪਤੀ ਮੰਤਰੀ ਚੰਨੀ ਵੱਲੋਂ ਪੀ.ਐਸ.ਡੀ.ਐਮ ਦੇ ਯਤਨਾਂ ਦੀ ਸ਼ਲਾਘਾ ਅਤੇ ਅਜਿਹੇ ਹੋਰ ਕਿੱਤਾ ਮੁੱਖੀ ਕੋਰਸ ਆਨਲਾਈਨ ਸੁਰੂ ਕਰਨ ਲਈ ਦਿੱਤੇ ਨਿਰਦੇਸ਼

ਚੰਡੀਗੜ੍ਹ: ਕੋਵਿਡ-19 ਦੇ ਵਧ ਰਹੇ ਫੈਲਾਅ ਨੂੰ ਵੇਖਦਿਆਂ ਰੁਜ਼ਗਾਰ ਖੇਤਰ ਵਿਚ ਮੌਜੂਦਾ ਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਵਿਸ਼ਵਵਿਆਪੀ ਉਦਯੋਗ ਲਈ ਹੁਨਰ ਦੀਆਂ ਲੋੜਾਂ ਅਤੇ ਮੰਗ ਨੂੰ ਧਿਆਨ ਵਿਚ ਰੱਖਦਿਆਂ, ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਵੱਖ-ਵੱਖ ਤਰੀਕਿਆਂ ਰਾਹੀਂ ਉਪਰਾਲੇ ਕਰਨ ਬਾਰੇ ਸੰਭਾਵਨਾਵਾਂ ਤਲਾਸ਼ ਰਹੀ ਹੈ।

Punjab GovtPunjab Govt

ਤਕਨੀਕੀ ਸਿੱਖਿਆ ਅਤੇ ਰੁਜ਼ਗਾਰ ਉੱਤਪਤੀ ਤੇ ਸਿਖਲਾਈ ਮੰਤਰੀ, ਪੰਜਾਬ ਚਰਨਜੀਤ ਸਿੰਘ ਚੰਨੀ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਕੋਵਿਡ ਮਹਾਂਮਾਰੀ ਦੇ ਦੌਰ ਵਿਚ ਵੀ ਹੁਨਰ ਸਿਖਲਾਈ ਦੇਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਪਹਿਲ ਕੀਤੀ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ ਆਨਲਾਈਨ ਹੁਨਰ ਸਿਖਲਾਈ ਦੇਣ ਲਈ ਦੋ ਕਿੱਤਾ/ ਰੁਜ਼ਗਾਰ ਮੁੱਖੀ ਕੋਰਸ ਪਾਇਲਟ ਪ੍ਰਾਜੈਕਟ ਸੁਰੂ ਕੀਤੇ ਹਨ।

Charanjit ChanniCharanjit Channi

ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਕਾਰਨ ਭਾਰਤ ਸਰਕਾਰ ਵੱਲੋਂ ਨਿੱਜੀ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ, ਜਿਸ ਦੇ ਮੁਤਾਬਕ ਸੂਬੇ ਵਿਚ ਨੌਜਾਵਾਨਾਂ ਨੂੰ ਅਦਾਰਿਆਂ ਵਿਚ ਨਹੀਂ ਬੁਲਾਇਆ ਜਾ ਸਕਦਾ। ਇਸੇ ਤਰਾਂ ਹੁਨਰ ਵਿਕਾਸ ਸਿਖਲਾਈ ਲਈ ਵੀ ਨੌਜਵਾਨਾਂ ਨੂੰ ਅਦਾਰਿਆਂ ਵਿਚ ਨਹੀਂ ਬੁਲਾਇਆ ਜਾ ਸਕਦਾ।

JobsJobs

ਪਰ ਇਸ ਸਭ ਦੇ ਬਾਵਜੂਦ ਘਰਾਂ ਵਿਚ ਬੈਠੇ ਨੌਜਵਾਨ ਹੁਨਰ ਸਿਖਲਾਈ ਲਈ ਮੌਕੇ ਤਲਾਸ਼ ਰਹੇ ਹਨ ਤਾਂ ਜੋ ਉਹ ਮੌਜੂਦਾ ਸਥਿੱਤੀ ਵਿਚ ਕਾਰਜਸ਼ੀਲ ਉਦਯੋਗਾਂ ਵਿਚ ਰੁਜ਼ਗਾਰ ਹਾਸਿਲ ਕਰ ਸਕਣ। ਚੰਨੀ ਨੇ ਕਿਹਾ ਕਿ ਪੀ.ਐਸ.ਡੀ.ਐਮ ਨੇ ਲੌਜਿਸਟਿਕਸ ਅਤੇ ਟੈਲੀਕਾਮ ਸੈਕਟਰਾਂ ਵਿਚ ਆਨਲਾਈਨ ਸਿਖਲਾਈ ਕੋਰਸ ਸ਼ੁਰੂ ਕੀਤੇ ਹਨ, ਜੋ ਸੂਚੀਬੱਧ ਭਾਈਵਾਲਾਂ ਮੈਸਰਜ਼ ਸੇਫਐਜ਼ੂਕੇਟ ਅਤੇ ਮੈਸਰਜ਼ ਓਰੀਅਨ ਐਜ਼ੂਟੈਕ ਨੇ ਲੌਜਿਸਟਿਕਸ ਅਤੇ ਟੈਲੀਕਾਮ ਸੈਕਟਰ ਵਿਚ ਆਨਲਾਈਨ ਹੁਨਰ ਸਿਖਲਾਈ ਪ੍ਰੋਗਾਰਮ ਸ਼ੁਰੂ ਕੀਤੇ ਹਨ।

Skill CenterSkill Center

ਇੰਨਾਂ ਦੋਵਾਂ ਕੋਰਸਾਂ ਵਿਚ ਪੰਜਾਬ ਦੇ ਸ਼ਹਿਰੀ ਗਰੀਬ 200 ਉਮੀਦਵਾਰਾਂ ਨੂੰ ਪ੍ਰਤੀ ਕੋਰਸ ਸਿਖਲਾਈ ਦਿੱਤੀ ਜਾਵੇਗੀ। ਮੰਤਰੀ ਨੇ ਅੱਗੇ ਕਿਹਾ ਕਿ ਕੋਰਸ ਦੀ ਸਿਖਲਾਈ ਸਮੱਗਰੀ ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ (ਐਨ.ਐਸ.ਕਿਊ.ਐਫ) ਅਤੇ ਨੌਕਰੀ ਦੀਆਂ ਲੋੜਾਂ ਮੁਤਾਬਕ ਹੈ। ਸਾਰੇ 400 ਉਮੀਦਵਾਰਾਂ ਦੀ ਲਾਮਬੰਦੀ ਪੰਜਾਬ ਦੇ ਸਾਰੇ ਜਿਲ੍ਹਿਆਂ ਤੋਂ ਪੀ.ਐਸ.ਡੀ.ਐਮ ਦੇ ਜਿਲ੍ਹੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਰਾਹੀਂ ਕੀਤੀ ਗਈ ਹੈ।

Charanjit singh ChanniCharanjit singh Channi

ਚੰਨੀ ਨੇ ਅੱਗੇ ਕਿਹਾ ਕਿ ਦੋਵਾਂ ਕੋਰਸਾਂ ਵਿਚ ਉਮੀਦਵਾਰਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੋਰ ਸੈਕਟਰ ਵੀ ਆਨਲਾਈਨ ਸਿਖਲਾਈ ਵਿਚ ਸ਼ਾਮਲ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਆਪਣੇ ਘਰਾਂ ਵਿਚ ਰਹਿ ਕੇ ਹੁਨਰਮੰਦ ਬਣਨ ਤੇ ਰੁਜ਼ਗਾਰ ਦੇ ਖੇਤਰ ਵਿਚ ਕੋਵਿਡ-19 ਤੋਂ ਬਾਅਦ ਦੀਆਂ ਚੁਣੌਤੀਆਂ ਨੂੰ ਸਰ ਕਰਕੇ ਨੌਕਰੀਆਂ ਹਾਸਿਲ ਕਰ ਸਕਣ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement