ਪੁਰਾਤਨ ਯਾਦਗਾਰਾਂ ਅਤੇ ਵਸਤੂਆਂ ਦੀ ਸੇਵਾ ਸੰਭਾਲ ਜ਼ਰੂਰੀ : ਬਾਬਾ ਤ੍ਰਿਲੋਕੇਵਾਲਾ
Published : Jul 21, 2021, 12:17 am IST
Updated : Jul 21, 2021, 12:17 am IST
SHARE ARTICLE
image
image

ਪੁਰਾਤਨ ਯਾਦਗਾਰਾਂ ਅਤੇ ਵਸਤੂਆਂ ਦੀ ਸੇਵਾ ਸੰਭਾਲ ਜ਼ਰੂਰੀ : ਬਾਬਾ ਤ੍ਰਿਲੋਕੇਵਾਲਾ

ਕਾਲਾਂਵਾਲੀ, 20 ਜੁਲਾਈ (ਸੁਰਿੰਦਰ ਪਾਲ ਸਿੰਘ): ਗੁਰਦੁਆਰਾ ਨਿਰਮਲਸਰ ਸਾਹਿਬ ਤ੍ਰਿਲੋਕੇਵਾਲਾ ਦੇ ਮੁੱਖ ਸੇਵਾਦਾਰ ਅਤੇ ਐਸਜੀਪੀਸੀ ਮੈਂਬਰ ਬਾਬਾ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਨਵੀਨੀਕਰਨ ਦੇ ਨਾਂ ਹੇਠ ਸਿੱਖ ਕੌਮ ਨੇ ਬਹੁਤ ਕੁੱਝ ਅੱਖੋਂ ਪਰੋਖੇ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੀਆਂ ਪੁਰਾਤਨ ਇਮਾਰਤਾਂ ਤੇ ਹੋਰ ਵੱਡਮੁੱਲੇ ਪੁਰਾਤਨ ਸਰੋਤ ਅਤੇ ਗ੍ਰੰਥ ਸਿੱਖ ਕੌਮ ਕੋਲੋਂ ਗੁਆਚ ਗਏ ਹਨ ਜੋ ਕਿਸੇ ਵੀ ਕੀਮਤ ਤੇ ਅਸੀਂ ਦੁਬਾਰਾ ਹਾਸਲ ਨਹੀਂ ਕਰ ਸਕਦੇ। ਉਨ੍ਹਾਂ 1984 ਦੇ ਅਪਰੇਸ਼ਨ ਬਲੂ ਸਟਾਰ ਦੀ ਉਦਾਹਰਣ ਦਿਤੀ ਜਦੋਂ ਫ਼ੌਜ ਵਲੋਂ ਸਾਡਾ ਅਨਮੋਲ ਵਿਰਸਾ ਜ਼ਬਤ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਪੁਰਾਤਨਤਾ ਵਿਚ ਰੂਹਾਨੀਅਤ ਛਿਪੀ ਹੁੰਦੀ ਹੈ। 
ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨਜ਼ਦੀਕ ਖ਼ੁਦਾਈ ਦੌਰਾਨ ਨਿਕਲੀ ਨਾਨਕਸ਼ਾਹੀ ਇੱਟਾਂ ਨਾਲ ਬਾਰਾਂ ਸੌ ਗਜ਼ ਵਿਚ ਤਾਮੀਰ ਹੋਈ ਪੁਰਾਤਨ ਇਮਾਰਤ ਦਾ ਜਾਇਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਹੀ ਢੰਗ ਨਾਲ ਲਿਆ ਜਾਵੇ ਤਾਕਿ ਪੁਰਾਤਨ ਵਸਤਾਂ ਦੀ ਪੂਰੀ ਤਰ੍ਹਾਂ ਸਾਂਭ ਸੰਭਾਲ ਹੋ ਸਕੇ। ਅਕਾਲ ਤਖ਼ਤ ਸਾਹਿਬ ਨਜ਼ਦੀਕ ਖ਼ੁਦਾਈ ਦੌਰਾਨ ਨਿਕਲੀ ਪੁਰਾਤਨ ਇਮਾਰਤ  ਦੀਆਂ ਅਨਮੋਲ ਵਸਤੂਆਂ ਸਬੰਧੀ ਬੋਲਦਿਆਂ ਕਿਹਾ ਕਿ ਇਨ੍ਹਾਂ ਅਨਮੋਲ ਵਸਤੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣਾ ਮੁੱਖ ਫ਼ਰਜ਼ ਸਮਝ ਕੇ ਸੰਭਾਲੇ ਤਾਕਿ ਇਸ ਖ਼ੁਦਾਈ ਤੇ ਕੋਈ ਵੀ ਵਿਵਾਦ ਪੈਦਾ ਹੋਣ ਤੋਂ ਬਚਿਆ ਜਾ ਸਕੇ। 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement